
ਵਿਗਿਆਨੀ ਕਹਿੰਦੇ ਹਨ ਕਿ ਕੋਰੋਨਾ ਦੇ ਮਰੀਜ਼ਾਂ ਦੇ ਮੂੰਹ ਅਤੇ ਗਲੇ ਵਿਚ ਵੱਡੀ ਗਿਣਤੀ ਵਿਚ ਵਾਇਰਸ ਮੌਜੂਦ ਹੁੰਦੇ ਹਨ ਜੋ ਮਾਊਥਵਾੱਸ਼ ਦੀ ਵਰਤੋਂ ਨਾਲ ਖ਼ਤਮ ਕੀਤੇ ਜਾ ...
ਨਵੀਂ ਦਿੱਲੀ - ਵਿਗਿਆਨੀਆਂ ਨੇ ਇਕ ਅਧਿਐਨ ਤੋਂ ਬਾਅਦ ਕਿਹਾ ਹੈ ਕਿ ਜੇਕਰ ਮਾਊਥਵਾਸ਼ ਨਾਲ ਗਰਾਰੇ ਕੀਤੇ ਜਾਣ ਤਾਂ ਇਸ ਨਾਲ ਕੋਰੋਨਾ ਦੀ ਸੰਖਿਆ ਘਟ ਸਕਦੀ ਹੈ। ਇਕ ਰਿਪੋਰਟ ਅਨੁਸਾਰ ਜਰਮਨ ਦੀ Ruhr University Bochum ਦੇ ਵਿਗਿਆਨੀਆਂ ਨੇ ਹੋਰ ਖੋਜਕਰਤਾਵਾਂ ਦੇ ਨਾਲ ਮਿਲ ਕੇ ਮਾਊਥ ਵਾੱਸ਼ ਦੀ ਵਰਤੋਂ ਅਤੇ ਕੋਰੋਨਾ ਨੂੰ ਲੈ ਕੇ ਅਧਿਐਨ ਕੀਤਾ ਹੈ।
Corona Virus
ਅਧਿਐਨ ਵਿਚ, ਮਾਊਥ ਵਾਸ਼ ਦੀ ਵਰਤੋਂ ਨੇ ਸਰੀਰ ਵਿਚ ਕੋਰੋਨਾ ਨੂੰ ਖ਼ਤਮ ਕਰਨ ਦਾ ਦਾਅਵਾ ਨਹੀਂ ਕੀਤਾ ਪਰ ਵਿਗਿਆਨੀ ਕਹਿੰਦੇ ਹਨ ਕਿ ਕੋਰੋਨਾ ਦੇ ਮਰੀਜ਼ਾਂ ਦੇ ਮੂੰਹ ਅਤੇ ਗਲੇ ਵਿਚ ਵੱਡੀ ਗਿਣਤੀ ਵਿਚ ਵਾਇਰਸ ਮੌਜੂਦ ਹੁੰਦੇ ਹਨ ਜੋ ਮਾਊਥਵਾੱਸ਼ ਦੀ ਵਰਤੋਂ ਨਾਲ ਖ਼ਤਮ ਕੀਤੇ ਜਾ ਸਕਦੇ ਹਨ। ਵਿਗਿਆਨੀ ਕਹਿੰਦੇ ਹਨ ਕਿ ਜੇ ਮੂੰਹ ਅਤੇ ਗਲੇ ਵਿਚ ਵਾਇਰਸ ਦੀ ਮਾਤਰਾ ਘੱਟ ਜਾਂਦੀ ਹੈ, ਤਾਂ ਲਾਗ ਦਾ ਖ਼ਤਰਾ ਘੱਟ ਹੋ ਸਕਦਾ ਹੈ।
Mouthwash
Journal of Infectious Diseases ਦੇ ਅਧਿਐਨ ਵਿਚ ਇਹ ਪ੍ਰਕਾਸ਼ਿਤ ਕੀਤਾ ਗਿਆ ਹੈ। ਵਿਗਿਆਨੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਮਾਊਥਵਾਸ਼ ਕੋਰੋਨਾ ਦੀ ਲਾਗ ਦਾ ਢੁਕਵਾਂ ਇਲਾਜ਼ ਨਹੀਂ ਹੈ ਅਤੇ ਇਹ ਮਾਊਥਵਾੱਸ਼ ਦੀ ਲਾਗ ਨੂੰ ਪੂਰੀ ਤਰ੍ਹਾਂ ਨਹੀਂ ਰੋਕਦਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਹ ਲਾਗ ਮੁੱਖ ਤੌਰ ਤੇ ਲਾਗ ਵਾਲੇ ਵਿਅਕਤੀ ਦੀ ਸਾਹ ਵਿਚੋਂ ਨਿਕਲਦੇ ਵਿਸ਼ਾਣੂ ਦੇ ਕਣਾਂ ਦੇ ਸੰਪਰਕ ਵਿਚ ਆਉਣ ਕਾਰਨ ਹੈ।
Mouthwash
ਇਸ ਲਈ ਇਹ ਸੰਭਵ ਹੈ ਕਿ ਮਾਊਥਵਾੱਸ਼ ਨਾਲ ਗਰਾਰੇ ਕਰਨ ਤੋਂ ਬਾਅਦ, ਇਸ ਤਰ੍ਹਾਂ ਦੇ ਸੰਕਰਮਣ ਦੀ ਸੰਭਾਵਨਾ ਘੱਟ ਜਾਵੇਗੀ ਪਰ ਅਜੇ ਵੀ ਇਸ ਵਿਸ਼ੇ ਤੇ ਹੋਰ ਕਲੀਨਿਕਲ ਖੋਜ ਦੀ ਜ਼ਰੂਰਤ ਹੈ।