ਮੁਸਲਮਾਨ ਸਖ਼ਸ਼ ਨਾਲ ਜੁੜਿਆ ਹੋਇਆ ਹੈ 'ਗਲਵਾਨ ਘਾਟੀ ਦਾ ਇਤਿਹਾਸ'
Published : Aug 11, 2020, 4:59 pm IST
Updated : Aug 11, 2020, 5:20 pm IST
SHARE ARTICLE
Muslims History of the Galvan Valley India  
Muslims History of the Galvan Valley India  

ਇਸ ਝੜਪ ਦਾ ਕਾਰਨ ਇਹ ਹੈ ਕਿ ਚੀਨ ਦੀਆਂ ਨਜ਼ਰਾਂ ਹੁਣ...

ਲੱਦਾਖ਼: ਪਿਛਲੇ ਦਿਨੀਂ ਭਾਰਤ ਅਤੇ ਚੀਨ ਵਿਚ ਗਲਵਾਨ ਘਾਟੀ ਕਾਫ਼ੀ ਚਰਚਾ ਵਿਚ ਰਹੀ। ਇਹ ਚਰਚਾ ਗਲਵਾਨ ਘਾਟੀ ਵਿਚ ਤਾਇਨਾਤ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚ ਹੋਈ ਖ਼ੂਨੀ ਝੜਪ ਨੂੰ ਲੈ ਕੇ ਸ਼ੁਰੂ ਹੋਈ, ਜਿੱਥੇ ਇਸ ਖ਼ੂਨੀ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ, ਉਥੇ ਹੀ 40 ਤੋਂ ਜ਼ਿਆਦਾ ਚੀਨੀ ਫ਼ੌਜੀਆਂ ਦੇ ਮਾਰੇ ਜਾਣ ਦੀ ਵੀ ਗੱਲ ਆਖੀ ਜਾ ਰਹੀ ਹੈ।

China and IndiaChina and India

ਇਸ ਝੜਪ ਦਾ ਕਾਰਨ ਇਹ ਹੈ ਕਿ ਚੀਨ ਦੀਆਂ ਨਜ਼ਰਾਂ ਹੁਣ ਈਸਟਰਨ ਲੱਦਾਖ਼ ਸਥਿਤ ਇਸ ਗਲਵਾਨ ਘਾਟੀ 'ਤੇ ਟਿਕੀਆਂ ਹੋਈਆਂ ਨੇ। ਚੀਨ ਸਿਲਕ ਰੂਟ ਵਾਲੇ ਗਲਵਾਨ ਨਾਲ਼ੇ ਨੂੰ ਅਪਣੇ ਪ੍ਰਭਾਵ ਵਾਲਾ ਇਲਾਕਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ।  ਅੱਜ ਅਸੀਂ ਤੁਹਾਨੂੰ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਚਰਚਾ ਵਿਚ ਆਈ ਗਲਵਾਨ ਘਾਟੀ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ।

Galvan ValleyGalvan Valley

ਲੱਦਾਖ਼ ਦੇ ਈਸਟ ਵਿਚ ਸਥਿਤ ਗਲਵਾਨ ਘਾਟੀ ਦੀ ਖੋਜ 1890 ਵਿਚ ਹੋਈ ਸੀ, ਜਿਸ ਨੂੰ ਰਸੂਲ ਗਲਵਾਨ ਨਾਂਅ ਦੇ ਇਕ ਮੁਸਲਿਮ ਸਖ਼ਸ਼ ਨੇ ਖੋਜਿਆ ਸੀ। ਰਸੂਲ ਗਲਵਾਨ ਦੇ ਪੜਪੋਤੇ ਮੁਹੰਮਦ ਆਮੀਨ ਗਲਵਾਨ ਮੁਤਾਬਕ ਉਸ ਸਮੇਂ ਉਨ੍ਹਾਂ ਦੇ ਪੜਦਾਦਾ ਦੀ ਉਮਰ ਮਹਿਜ਼ 12 ਤੋਂ 13 ਸਾਲ ਸੀ। ਸੰਨ 1892-93 ਵਿਚ ਸਰ ਯੰਗ ਹਸਬੈਂਡ ਨੇ ਵਪਾਰ ਦੇ ਲਈ ਸਿਲਕ ਰੂਟ ਦੇ ਨਵੇਂ ਨਵੇਂ ਰਸਤੇ ਲੱਭਣ ਦੀ ਕੋਸ਼ਿਸ਼ ਤਹਿਤ ਇਕ ਮੁਹਿੰਮ ਚਲਾਈ ਸੀ।

China and IndiaChina and India

ਰਸੂਲ ਗਲਵਾਨ ਵੀ ਉਸੇ ਮੁਹਿੰਮ ਦਾ ਹਿੱਸਾ ਹਨ। ਜਦੋਂ ਸਰ ਯੰਗ ਹਸਬੈਂਡ ਦੀ ਟੀਮ ਗਲਵਾਨ ਘਾਟੀ ਵਿਚ ਭਟਕ ਗਈ ਤਾਂ ਰਸੂਲ ਗਲਵਾਨ ਨੇ ਉਨ੍ਹਾਂ ਨੂੰ ਰਸਤਾ ਦਿਖਾਇਆ ਸੀ ਅਤੇ ਟੀਮ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ ਵਿਚ ਮਦਦ ਕੀਤੀ ਸੀ। ਦਰਅਸਲ ਰਸੂਲ ਗਲਵਾਨ ਕਈ ਵਾਰ ਉਸ ਸੁੰਨਸਾਨ ਘਾਟੀ ਦਾ ਦੌਰਾ ਕਰ ਚੁੱਕੇ ਸਨ ਅਤੇ ਉਨ੍ਹਾਂ ਨੂੰ ਗਲਵਾਨ ਨਾਲ਼ੇ ਦੇ ਬਾਰੇ ਵਿਚ ਵੀ ਪਤਾ ਸੀ।

Galvan ValleyGalvan Valley

ਬ੍ਰਿਟਿਸ਼ ਸਰਕਾਰ ਨੇ ਰਸੂਲ ਗਲਵਾਨ ਤੋਂ ਖ਼ੁਸ਼ ਹੋ ਕੇ ਉਸ ਦੇ ਨਾਂਅ 'ਤੇ ਹੀ ਇਸ ਘਾਟੀ ਦਾ ਨਾਮਕਰਨ ਕਰ ਦਿੱਤਾ। ਉਦੋਂ ਤੋਂ ਹੀ ਇਸ ਇਲਾਕੇ ਨੂੰ ਗਲਵਾਨ ਘਾਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲੱਦਾਖ਼ ਦੇ ਰਹਿਣ ਵਾਲੇ ਸਖ਼ਸ਼ ਆਮੀਨ ਗਲਵਾਨ ਦਾ ਕਹਿਣਾ ਹੈ ਕਿ ਚੀਨ ਵੱਲੋਂ ਗਲਵਾਨ ਘਾਟੀ ਨੂੰ ਅਪਣਾ ਦੱਸੇ ਜਾਣ ਦਾ ਦਾਅਵਾ ਬਿਲਕੁਲ ਝੂਠਾ ਹੈ ਅਤੇ ਗਲਵਾਨ ਘਾਟੀ ਹਮੇਸ਼ਾਂ ਤੋਂ ਭਾਰਤ ਦੀ ਰਹੀ ਐ ਪਰ ਇਸ ਦੇ ਬਾਵਜੂਦ ਚੀਨ ਗਲਵਾਨ ਨੂੰ ਅਪਣਾ ਖੇਤਰ ਦੱਸ ਕੇ ਇਥੇ ਵਿਵਾਦ ਖੜ੍ਹਾ ਕਰ ਰਿਹਾ ਹੈ।

Galvan ValleyGalvan Valley

ਗਲਵਾਨ ਘਾਟੀ ਵਿਚ ਹੋਈ ਝੜਪ ਮਗਰੋਂ ਚੀਨ ਦੇ ਨਾਪਾਕ ਮਨਸੂਬਿਆਂ ਦੀ ਪੋਲ ਖੁੱਲ੍ਹ ਗਈ ਹੈ ਕਿ ਕਿਸ ਤਰ੍ਹਾਂ ਉਹ ਬੀਤੇ 60 ਸਾਲਾਂ ਤੋਂ ਸਮੇਂ ਸਮੇਂ 'ਤੇ ਭਾਰਤੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਦਰਅਸਲ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਤੋਂ ਭਾਰਤ ਹੀ ਨਹੀਂ ਬਲਕਿ 20 ਤੋਂ ਜ਼ਿਆਦਾ ਮੁਲਕ ਪਰੇਸ਼ਾਨ ਹਨ, ਜਿਨ੍ਹਾਂ ਵਿਚ ਰੂਸ ਤੋਂ ਲੈ ਕੇ ਭੂਟਾਨ, ਨੇਪਾਲ ਅਤੇ ਅਫ਼ਗਾਨਿਸਤਾਨ ਦੇ ਨਾਂਅ ਵੀ ਸ਼ਾਮਲ ਨੇ।

ਇਸ ਤੋਂ ਇਲਾਵਾ ਤਾਈਵਾਨ ਅਤੇ ਸਾਊਥ ਕੋਰੀਆ ਨਾਲ ਚੀਨ ਦੇ ਰਿਸ਼ਤੇ ਬਾਰੇ ਤਾਂ ਦੁਨੀਆ ਜਾਣਦੀ ਹੈ। ਚੀਨ ਨੇ ਪੂਰਬੀ ਤੁਰਕਿਸਤਾਨ, ਤਿੱਬਤ, ਦੱਖਣੀ ਮੰਗੋਲੀਆ, ਤਾਈਵਾਨ, ਹਾਂਗਕਾਂਗ ਅਤੇ ਮਕਾਊ 'ਤੇ ਪਹਿਲਾਂ ਤੋਂ ਹੀ ਕਬਜ਼ਾ ਕੀਤਾ ਹੋਇਆ ਹੈ ਅਤੇ ਹੁਣ ਉਹ ਭਾਰਤ ਦੇ ਅਰੁਣਾਚਲ ਪ੍ਰਦੇਸ਼, ਸਿੱਕਿਮ ਅਤੇ ਲੱਦਾਖ ਨਾਲ ਲਗਦੇ ਭਾਰਤੀ ਇਲਾਕਿਆਂ 'ਤੇ ਨਜ਼ਰਾਂ ਗੱਡਾਈ ਬੈਠਾ ਹੈ ਪਰ ਚੀਨ ਦੇ ਇਹ ਨਾਪਾਕ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ, ਨਾ ਤਾਂ ਉਸ ਨੂੰ ਗਲਵਾਨ ਘਾਟੀ ਮਿਲੇਗੀ ਅਤੇ ਨਾ ਹੀ ਕੋਈ ਹੋਰ ਖੇਤਰ।    

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement