ਜੰਮੂ-ਕਸ਼ਮੀਰ ਦੇ ਟਿਊਲਿਪ ਗਾਰਡਨ 'ਚ ਨਵੀਂ ਕੋਲਡ ਸਟੋਰੇਜ ਸਹੂਲਤ ਸ਼ੁਰੂ
Published : Aug 11, 2020, 9:45 am IST
Updated : Aug 11, 2020, 9:45 am IST
SHARE ARTICLE
Indira Gandhi Memorial Tulip Garden
Indira Gandhi Memorial Tulip Garden

ਸ਼੍ਰੀਨਗਰ ਦੇ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 'ਚ ਨਵੀਂ ਉੱਚ ਤਕਨੀਕੀ ਕੋਲਡ ਸਟੋਰੇਜ਼ ਦੀ ਸਹੂਲਤ ਸ਼ੁਰੂ ਹੋ ਗਈ ਹੈ।

ਜੰਮੂ  : ਸ਼੍ਰੀਨਗਰ ਦੇ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ 'ਚ ਨਵੀਂ ਉੱਚ ਤਕਨੀਕੀ ਕੋਲਡ ਸਟੋਰੇਜ਼ ਦੀ ਸਹੂਲਤ ਸ਼ੁਰੂ ਹੋ ਗਈ ਹੈ। ਗਾਰਡ ਇੰਚਾਰਜ ਸ਼ੇਖ ਅਲਤਾਫ਼ ਕਹਿੰਦੇ ਹਨ ਕਿ ਇਹ ਉੱਚ ਤਕਨੀਕ ਵਾਲਾ ਕੋਲਡ ਸਟੋਰੇਜ਼ ਹੈ। ਅਸੀਂ ਇਥੇ ਪ੍ਰਯੋਗਾਤਮਕ ਆਧਾਰ 'ਤੇ ਨਮੂਨੇ ਰੱਖੇ ਹਨ। ਟਿਊਲਿਪ ਗਾਰਡਨ ਏਸ਼ੀਆ ਦਾ ਸੱਭ ਤੋਂ ਵੱਡਾ ਬਾਗ਼ ਹੈ।

Indira Gandhi Memorial Tulip GardenIndira Gandhi Memorial Tulip Garden

ਇਸ ਨੂੰ 2007 'ਚ ਕਸ਼ਮੀਰ ਘਾਟੀ 'ਚ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਖੋਲ੍ਹਿਆ ਗਿਆ ਸੀ। ਗਾਰਡਨ ਦੇ ਇਕ ਕਰਮੀ ਨਿਸਾਰ ਅਹਿਮਦ ਨੇ ਕਿਹਾ,''ਇਥੇ ਹਰ ਸਾਲ ਕਈ ਸੈਲਾਨੀ ਆਉਂਦੇ ਹਨ। ਉਸ ਨੇ ਕਿਹਾ ਕਿ ਫੁੱਲਾਂ ਦੀ ਦੇਖਭਾਲ ਲਈ ਬਹੁਤ ਮਿਹਨਤ ਕਰਦੇ ਹਨ ਤਾਕਿ ਬਸੰਤ ਦੇ ਮੌਸਮ ਦੀ ਸ਼ੁਰੂਆਤ 'ਚ ਫੁੱਲ ਖਿੜਣ ਲਈ ਤਿਆਰ ਹੋਣ।'' ਮਾਰਚ ਮਹੀਨੇ ਬਸੰਤ ਦੇ ਮੌਸਮ ਦੌਰਾਨ ਦੁਨੀਆਂ ਭਰ ਦੇ ਸੈਲਾਨੀਆਂ ਲਈ ਟਿਊਲਿਪ ਦਾ ਪ੍ਰਦਰਸ਼ਨ ਆਯੋਜਤ ਕੀਤਾ ਜਾਂਦਾ ਹੈ।

Indira Gandhi Memorial Tulip GardenIndira Gandhi Memorial Tulip Garden

ਬਗ਼ੀਚੇ 'ਚ ਇਕ ਹੋਰ ਵਰਕਰ, ਮੁਹੰਮਦ ਸੁਲਤਾਨ ਡਾਰ ਅਨੁਸਾਰ, ਪਿਛਲੇ ਕੋਲਡ ਸਟੋਰੇਜ 'ਚ ਜਗ੍ਹਾ ਅਤੇ ਆਧੁਨਿਕ ਸਹੂਲਤਾਂ ਦੀ ਕਮੀ ਸੀ। ਅਸੀਂ ਕੇਂਦਰ ਸਰਕਾਰ ਵਲੋਂ ਪ੍ਰਦਾਨ ਕੀਤੇ ਗਏ ਨਵੇਂ ਕੋਲਡ ਸਟੋਰੇਜ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਤ ਹਾਂ। ਇਹ ਸਾਨੂੰ ਫੁੱਲਾਂ ਦੀ ਬਿਹਤਰ ਦੇਖਭਾਲ ਕਰਨ 'ਚ ਮਦਦ ਕਰੇਗਾ ਅਤੇ ਹੁਣ ਸਾਡੇ ਕੋਲ ਅਗਲੇ ਸੀਜ਼ਨ ਲਈ ਬਲਬਾਂ ਨੂੰ ਸੰਭਾਲਣ ਲਈ ਪੂਰੀ ਜਗ੍ਹਾ ਹੈ।

Indira Gandhi Memorial Tulip GardenIndira Gandhi Memorial Tulip Garden

ਜ਼ਮੀਨ ਹੇਠਾਂ ਅਸੀਂ ਬੀਜ ਨੂੰ ਵੱਖ ਕਰਦੇ ਹਾਂ ਅਤੇ ਵੱਡੇ ਬਲਬਾਂ ਨੂੰ ਵੱਖ ਕਰਦੇ ਹਾਂ। ਫਿਰ ਉਨ੍ਹਾਂ ਨੂੰ ਪਹਿਲੀ ਮੰਜ਼ਲ 'ਤੇ ਲਿਜਾਇਆ ਜਾਂਦਾ ਹੈ ਅਤੇ ਨਵੀਂ ਹਾਈਟੈੱਕ ਕੋਲਡ ਚੈਂਬਰ 'ਚ ਸੰਭਾਲ ਲਿਆ ਜਾਂਦਾ ਹੈ ਤਾਕਿ ਉਹ ਅਗਲੇ ਸੀਜ਼ਨ ਲਈ ਤਿਆਰ ਅਤੇ ਸਿਹਤਮੰਦ ਰਹਿਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement