
ਸਾਲ 2007 'ਚ ਹੋਈ ਸੀ ਜੰਗਲ ਵਿਭਾਗ 'ਚ ਭਰਤੀ
ਅਹਿਮਦਾਬਾਦ, 10 ਅਗੱਸਤ : ਆਈ.ਐਫ਼.ਐਸ. ਅਧਿਕਾਰੀ ਪਰਵੀਨ ਕਾਸਵਾਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦਾ ਕੈਪਸ਼ਨ ਉਹ ਲਿਖਦੇ ਹਨ, 'ਮਿਲੋ ਰਸੀਲਾ ਵਾਢੇਰ ਨਾਲ, ਉਹ ਗਿਰ 'ਚ ਫ਼ਾਰੇਸਟਰ ਹਨ। ਅਜੇ ਤਕ ਉਹ 1000 ਤੋਂ ਜ਼ਿਆਦਾ ਜਾਨਵਰਾਂ ਨੂੰ ਰੈਸਕਿਊ ਕਰ ਚੁੱਕੀ ਹਨ। ਜਿਸ 'ਚ 300 ਸ਼ੇਰ, 500 ਚੀਤੇ, ਮਗਰਮੱਛ ਅਤੇ ਪਾਇਥਨ ਸ਼ਾਮਲ ਹਨ। ਉਹ ਇਨ੍ਹਾਂ ਨੂੰ ਖੂਹਾਂ 'ਚੋਂ ਰੈਸਕਿਊ ਕਰਦੀ ਹਨ। ਉਹ ਜੰਗਲ ਦੇ ਰਾਜਾ ਤੋਂ ਵੀ ਜ਼ਿਆਦਾ ਆਤਮ ਵਿਸ਼ਵਾਸ ਨਾਲ ਇਥੇ ਚਲਦੇ ਹਨ।
ਜ਼ਿਕਰਯੋਗ ਹੈ ਕਿ ਰਸੀਲਾ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ 'ਚ ਕੰਮ ਕਰਦੀ ਹੈ। ਉਹ ਪਹਿਲੀ ਔਰਤ ਹਨ, ਜੋ ਜੰਗਲ ਵਿਭਾਗ 'ਚ ਜਾਨਵਰਾਂ ਨੂੰ ਰੈਸਕਿਊ ਕਰਨ ਦਾ ਕੰਮ ਕਰ ਰਹੀ ਹਨ। ਸਾਲ 2007 ਦੀ ਗੱਲ ਹੈ। ਜਦੋਂ ਉਨ੍ਹਾਂ ਨੇ ਜੰਗਲਾਤ ਕਰਮਚਾਰੀ ਦੀ ਪ੍ਰੀਖਿਆ ਕੀਤੀ ਸੀ। ਇਸ ਤੋਂ ਪਹਿਲਾਂ ਉਹ ਵਾਈਲਡ ਲਾਈਫ਼ ਗਾਈਡ ਸਨ।
Parveen Kaswan
ਸਾਲ 2007 'ਚ ਗੁਜਰਾਤ ਦੇ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਨ। ਉਨ੍ਹਾਂ ਨੇ ਉੱਥੇ ਜੰਗਲ ਵਿਭਾਗ 'ਚ ਮਹਿਲਾ ਟੀਮ ਦਾ ਗਠਨ ਕੀਤਾ ਸੀ। ਦਸਣਯੋਗ ਹੈ ਕਿ ਜੰਗਲ 'ਚ ਔਰਤਾਂ ਨੂੰ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਗੁਜਰਾਤ ਹੀ ਸੀ। ਉਦੋਂ ਤੋਂ ਔਰਤਾਂ ਇਥੇ ਚੀਤਿਆਂ ਅਤੇ ਸ਼ੇਰਾਂ ਤੋਂ ਇਲਾਵਾ ਕਈ ਜੰਗਲੀ ਜਾਨਵਰਾਂ ਦੀ ਦੇਖਭਾਲ ਕਰ ਰਹੀਆਂ ਹਨ। ਉਨ੍ਹਾਂ 'ਚ ਇਕ ਰਸੀਲਾ ਵੀ ਹੈ।
ਸਾਲ 2008 'ਚ ਰਸੀਲਾ ਨੇ ਜੰਗਲ 'ਚ ਜਾਣਾ ਸ਼ੁਰੂ ਕੀਤਾ। ਜੰਗਲੀ ਜਾਨਵਰਾਂ ਦੇ ਕੋਲ ਜਾਣਾ, ਉਨ੍ਹਾਂ ਦੀ ਦੇਖਭਾਲ ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ। ਰਸੀਲਾ ਨੇ ਰੈਸਕਿਊ ਆਪ੍ਰੇਸ਼ਨ 'ਚ ਭਾਗ ਲੈਣਾ ਸ਼ੁਰੂ ਕੀਤਾ। ਹੁਣ ਤਕ ਉਹ ਹਜ਼ਾਰਾਂ ਜੰਗਲੀ ਜਾਨਵਰਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੀ ਹਨ। ਜੰਗਲੀ ਜਾਨਵਰਾਂ ਨੂੰ ਇੰਜੈਕਸ਼ਨ ਦਿੰਦੀ ਹਨ। ਜੇਕਰ ਉਨ੍ਹਾਂ ਨੂੰ ਸੱਟ ਲੱਗੀ ਹੋ ਤਾਂ ਮਲ੍ਹਮ-ਪੱਟੀ ਕਰਦੇ ਹਨ। ਇਹ ਕਾਫ਼ੀ ਜ਼ਿੰਮੇਵਾਰੀ ਵਾਲਾ ਕੰਮ ਹੈ।