
ਪੁਲਿਸ ਨੇ ਦੋਵਾਂ ਪੁੱਤਰਾਂ ਨੂੰ ਕੀਤਾ ਗ੍ਰਿਫਤਾਰ
ਭੋਪਾਲ: ਜਿਸ ਮਾਂ ਨੇ ਚਾਵਾਂ ਲਾਡਾਂ ਨਾਲ ਪਾਲਿਆ, ਆਪਣੀ ਔਲਾਦ ਨੂੰ ਪੈਰਾਂ 'ਤੇ ਖੜ੍ਹਾ ਹੋਣਾ ਸਿਖਾਇਆ, ਉਹੀ ਪੁੱਤਰਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਕਲਯੁਗੀ ਪੁੱਤਰਾਂ ਨੇ ਨਸ਼ੇ 'ਚ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਬਜ਼ੁਰਗ ਔਰਤ ਦੇ ਕੱਪੜੇ ਵੀ ਪਾੜ ਦਿੱਤੇ।
Mother brutally beaten
ਮਾਂਂ ਚੀਕਦੀ ਰਹੀ, ਪਰ ਪੁੱਤਾਂ ਨੇ ਆਪਣੀ ਮਾਂ ਤੇ ਤਰਸ ਨਹੀਂ ਕੀਤਾ। ਮੌਕੇ 'ਤੇ ਇਕੱਠੀ ਹੋਈ ਭੀੜ ਨੇ ਬਜ਼ੁਰਗ, ਔਰਤ ਨੂੰ ਪੁੱਤਰਾਂ ਤੋਂ ਬਚਾਇਆ। ਇਹ ਘਟਨਾ ਮੱਧ ਪ੍ਰਦੇਸ਼ ਦੇ ਆਗਰ-ਮਾਲਵਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਸ਼ਰਾਬ ਦੇ ਨਸ਼ੇ 'ਚ ਦੋ ਪੁੱਤਰਾਂ ਨੇ ਆਪਣੀ 80 ਸਾਲਾ ਮਾਂ ਦੀ ਕੁੱਟਮਾਰ ਕੀਤੀ।
Mother brutally beaten
ਇੰਨਾ ਹੀ ਨਹੀਂ ਲੜਾਈ ਦੌਰਾਨ ਔਰਤ ਦੇ ਕੱਪੜੇ ਪਾੜ ਵੀ ਦਿੱਤੇ। ਉਹ ਨੰਗੀ ਹੋ ਗਈ, ਪਰ ਦੋਵੇਂ ਪੁੱਤਰਾਂ ਨੂੰ ਉਸ 'ਤੇ ਤਰਸ ਨਹੀਂ ਆਇਆ। ਦੋਵੇਂ ਪੁੱਤਰਾਂ ਨੇ ਅਪਾਹਜ ਮਾਂ ਨੂੰ ਨੰਗਾ ਕਰਕੇ ਘਰੋਂ ਬਾਹਰ ਘਸੀਟਿਆ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ
Mother brutally beaten
ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਦੋਵਾਂ ਪੁੱਤਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਂਦਾ। ਪੁਲਿਸ ਨੇ ਬਜ਼ੁਰਗ ਔਰਤ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
Mother brutally beaten