6 ਮਹੀਨੇ ਪਹਿਲਾਂ ਹੀ ਆਈਆਈਟੀ ਕੋਚਿੰਗ ਲੈਣ ਲਈ ਸੀ ਆਇਆ
ਕੋਟਾ : ਕੋਟਾ 'ਚ ਇਕ ਹੋਰ ਕੋਚਿੰਗ ਵਿਦਿਆਰਥੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਿਛਲੇ ਅੱਠ ਮਹੀਨਿਆਂ ਵਿਚ ਖ਼ੁਦਕੁਸ਼ੀ ਦਾ ਇਹ 20ਵਾਂ ਮਾਮਲਾ ਹੈ।
ਮਨੀਸ਼ ਪ੍ਰਜਾਪਤ (17) ਯੂਪੀ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਸੀ ਅਤੇ ਛੇ ਮਹੀਨੇ ਪਹਿਲਾਂ ਕੋਟਾ ਆਇਆ ਸੀ। ਉਹ ਇਥੋਂ ਦੇ ਜਵਾਹਰ ਨਗਰ ਥਾਣਾ ਖੇਤਰ ਅਧੀਨ ਪੈਂਦੇ ਮਹਾਵੀਰ ਨਗਰ ਵਿਚ ਇਕ ਹੋਸਟਲ ਵਿਚ ਰਹਿ ਰਿਹਾ ਸੀ। ਮਨੀਸ਼ ਅਨਕੈਡਮੀ ਇੰਸਟੀਚਿਊਟ ਤੋਂ ਜੇਈਈ ਦੀ ਤਿਆਰੀ ਕਰ ਰਿਹਾ ਸੀ। ਪੁਲਿਸ ਨੇ ਦਸਿਆ ਕਿ ਖ਼ੁਦਕੁਸ਼ੀ ਤੋਂ 4 ਘੰਟੇ ਪਹਿਲਾਂ ਵੀਰਵਾਰ ਨੂੰ ਉਸ ਦਾ ਪਿਤਾ ਉਸ ਨੂੰ ਮਿਲਣ ਆਇਆ ਸੀ। ਹਾਲਾਂਕਿ, ਉਹ ਸ਼ਾਮ ਨੂੰ ਹੀ ਆਜ਼ਮਗੜ੍ਹ ਵਾਪਸ ਆ ਗਿਆ।
ਇਹ ਵੀ ਪੜ੍ਹੋ: ਯੂਪੀ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨਿਆ BJP ਨੇਤਾ, ਮੌਕੇ 'ਤੇ ਹੀ ਮੌਤ
ਹੋਸਟਲ ਦੇ ਕੇਅਰਟੇਕਰ ਰਾਕੇਸ਼ ਨੇ ਦਸਿਆ ਕਿ ਮਨੀਸ਼ ਚਾਰ ਮਹੀਨੇ ਪਹਿਲਾਂ ਹੀ ਇਸ ਹੋਸਟਲ ਵਿੱਚ ਰਹਿਣ ਲਈ ਆਇਆ ਸੀ। ਵੀਰਵਾਰ ਨੂੰ ਉਸਦੇ ਪਿਤਾ ਕੋਟਾ ਵਿਚ ਹੀ ਸਨ, ਉਸਨੂੰ ਮਿਲਣ ਆਏ ਸਨ। ਰਾਕੇਸ਼ ਮੁਤਾਬਕ ਉਸ ਦੇ ਪਿਤਾ ਗੁੱਸੇ 'ਚ ਨਜ਼ਰ ਆ ਰਹੇ ਸਨ।
ਸ਼ਾਮ ਕਰੀਬ ਸੱਤ ਵਜੇ ਮਨੀਸ਼ ਮੇਸ 'ਚ ਖਾਣਾ ਖਾਣ ਲਈ ਹੇਠਾਂ ਆਇਆ ਸੀ ਤਾਂ ਉਸ ਨੂੰ ਆਖਰੀ ਵਾਰ ਦੇਖਿਆ। ਇਸ ਤੋਂ ਪਹਿਲਾਂ ਉਹ ਸ਼ਾਮ ਸਾਢੇ 6 ਵਜੇ ਤੱਕ ਕੋਚਿੰਗ ਤੋਂ ਵਾਪਸ ਆਇਆ ਸੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਕਮੇਟੀਆਂ ਅਤੇ ਗ੍ਰਾਮ ਪੰਚਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਭੰਗ
ਰਾਤ ਕਰੀਬ ਅੱਠ ਵਜੇ ਉਸ ਦੇ ਪਿਤਾ ਨੇ ਉਸ ਨੂੰ ਫੋਨ ਕੀਤਾ, ਪਰ ਕੋਈ ਜਵਾਬ ਨਹੀਂ ਆਇਆ। ਇਸ 'ਤੇ ਉਸ ਨੇ ਕੇਅਰਟੇਕਰ ਨੂੰ ਬੁਲਾ ਕੇ ਬੇਟੇ ਨਾਲ ਗੱਲ ਕਰਨ ਲਈ ਕਿਹਾ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕੇਅਰਟੇਕਰ ਉਸ ਦੇ ਕਮਰੇ ਵਿਚ ਪਹੁੰਚਿਆ। ਮਨੀਸ਼ ਦੇ ਪਿਤਾ ਰਸਤੇ 'ਚ ਸਨ, ਖਬਰ ਸੁਣਦੇ ਹੀ ਉਹ ਵਾਪਸ ਕੋਟਾ ਪਰਤ ਆਏ।
ਰਾਕੇਸ਼ ਨੇ ਦੱਸਿਆ ਕਿ ਮੈਂ ਫੋਨ ਲੈ ਕੇ ਮਨੀਸ਼ ਦੇ ਕਮਰੇ 'ਚ ਗਿਆ ਅਤੇ ਦਰਵਾਜ਼ਾ ਖੜਕਾਇਆ, ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਨੇ ਹੋਸਟਲ ਸੰਚਾਲਕ ਨੂੰ ਸੂਚਿਤ ਕੀਤਾ ਤਾਂ ਹੋਸਟਲ ਸੰਚਾਲਕ ਨੇ ਸਕਾਈਲਾਈਟ ਰਾਹੀਂ ਦੇਖਣ ਲਈ ਕਿਹਾ, ਜਦੋਂ ਕੇਅਰਟੇਕਰ ਨੇ ਅੰਦਰ ਝਾਤ ਮਾਰੀ ਤਾਂ ਉਹ ਲਟਕਿਆ ਹੋਇਆ ਪਾਇਆ ਗਿਆ।