
ਹਮਲਾਵਰ ਮੌਕੇ ਤੋਂ ਹੋਏ ਫਰਾਰ
ਮੁਰਾਦਾਬਾਦ: ਯੂਪੀ ਵਿਚ ਇਕ ਭਾਜਪਾ ਆਗੂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਹੈ। ਖਬਰ ਮੁਰਾਦਾਬਾਦ ਦੀ ਹੈ ਜਿਥੇ ਥਾਣਾ ਮਝੋਲਾ ਖੇਤਰ ਦੇ ਦਿੱਲੀ ਰੋਡ 'ਤੇ ਸਥਿਤ ਪਾਰਸ਼ਵਨਾਥ ਹਾਊਸਿੰਗ ਸੁਸਾਇਟੀ ਦਾ ਅਹਾਤਾ ਸਰੇਸ਼ਮ ਗੋਲੀਆਂ ਦੀ ਗੂੰਜ ਨਾਲ ਗੂੰਜ ਉੱਠਿਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਕਮੇਟੀਆਂ ਅਤੇ ਗ੍ਰਾਮ ਪੰਚਾਇਤਾਂ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਭੰਗ
ਜਦੋਂ ਤੱਕ ਲੋਕ ਕੁਝ ਸਮਝ ਪਾਉਂਦੇ, ਉਦੋਂ ਤੱਕ ਤਿੰਨ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਭਾਜਪਾ ਆਗੂ ਅਨੁਜ ਚੌਧਰੀ 'ਤੇ ਕਈ ਰਾਊਂਡ ਗੋਲੀਆਂ ਚਲਾ ਦਿਤੀਆਂ ਅਤੇ ਬੜੇ ਆਰਾਮ ਨਾਲ ਫਰਾਰ ਹੋ ਗਏ। ਮ੍ਰਿਤਕ ਅਤੇ ਗੁਆਂਢੀਆਂ ਨੇ ਤੁਰੰਤ ਜ਼ਖ਼ਮੀ ਅਨੁਜ ਚੌਧਰੀ ਨੂੰ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਅਨੁਜ ਚੌਧਰੀ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: ਤਰਨਤਾਰਨ 'ਚ BSF ਨੇ ਢੇਰ ਕੀਤਾ ਪਾਕਿਸਤਾਨੀ ਘੁਸਪੈਠੀਆ, ਰੋਕਣ 'ਤੇ ਨਹੀਂ ਸੀ ਰੁਕਿਆ
ਭਾਜਪਾ ਕਿਸਾਨ ਮੋਰਚਾ ਨਾਲ ਸਬੰਧਤ ਅਤੇ ਭਾਜਪਾ ਦੇ ਤਕੜੇ ਆਗੂਆਂ ਤੇ ਮੰਤਰੀਆਂ ਦੇ ਕਰੀਬੀ ਅਨੁਜ ਚੌਧਰੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਐਸਐਸਪੀ ਹੇਮਰਾਜ ਮੀਨਾ ਸਮੇਤ ਸਾਰੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਅਨੁਜ ਚੌਧਰੀ (28) ਸੰਭਲ ਜ਼ਿਲੇ ਦੇ ਅਸਮੋਲੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਇਕੋਦਾ ਕੰਬੋ ਦਾ ਰਹਿਣ ਵਾਲਾ ਸੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਨਾਲ ਜੁੜਿਆ ਹੋਇਆ ਸੀ।