
Himachal News: ਰਾਜ ਕੈਬਨਿਟ ਨੇ ਮਾਲੀਆ ਵਧਾਉਣ ਅਤੇ ਰਿਆਇਤਾਂ ਘਟਾਉਣ ਲਈ ਵੀਰਵਾਰ ਨੂੰ ਇਹ ਫੈਸਲਾ ਲਿਆ।
Earning more than Rs 50,000 annually will not get free water in rural areas Himachal News: ਹਿਮਾਚਲ ਪ੍ਰਦੇਸ਼ ਦੇ ਪੇਂਡੂ ਖੇਤਰਾਂ ’ਚ ਸਾਰੇ ਲੋਕਾਂ ਨੂੰ ਮੁਫਤ ਪਾਣੀ ਦੀ ਸਹੂਲਤ ਨਹੀਂ ਮਿਲੇਗੀ। ਸੂਬਾ ਸਰਕਾਰ ਦੇ ਨਵੇਂ ਫੈਸਲੇ ਤਹਿਤ 50,000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਘਰੇਲੂ ਖਪਤਕਾਰਾਂ ਨੂੰ 100 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ।
ਇਸ ਤੋਂ ਇਲਾਵਾ ਵਪਾਰਕ ਅਦਾਰਿਆਂ ਨੂੰ ਵੀ ਕਿਲੋਲੀਟਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ। ਰਾਜ ਕੈਬਨਿਟ ਨੇ ਮਾਲੀਆ ਵਧਾਉਣ ਅਤੇ ਰਿਆਇਤਾਂ ਘਟਾਉਣ ਲਈ ਵੀਰਵਾਰ ਨੂੰ ਇਹ ਫੈਸਲਾ ਲਿਆ।
ਹੋਟਲਾਂ ਅਤੇ ਹੋਮ-ਸਟੇ ਵਰਗੇ ਵਪਾਰਕ ਅਦਾਰਿਆਂ ਨੂੰ ਪਾਣੀ ਦੀ ਸਪਲਾਈ ਲਈ ਵਪਾਰਕ ਦਰਾਂ ’ਤੇ ਚਲਾਨ ਜਾਰੀ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ 50,000 ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਘਰੇਲੂ ਖਪਤਕਾਰਾਂ ਨੂੰ ਪਾਣੀ ਦੇ ਬਿਲ ਵਜੋਂ 100 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ, ਜਦਕਿ ਹੋਟਲਾਂ ਵਰਗੇ ਵਪਾਰਕ ਅਦਾਰਿਆਂ ਤੋਂ ਪ੍ਰਤੀ ਕਿਲੋਲੀਟਰ ਵਸੂਲਿਆ ਜਾਵੇਗਾ ਅਤੇ ਇਸ ਪੈਸੇ ਦੀ ਵਰਤੋਂ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਨ ਲਈ ਕੀਤੀ ਜਾਵੇਗੀ। ’’ ਹਾਲਾਂਕਿ, ਵਿਧਵਾਵਾਂ, ਬੇਸਹਾਰਾ, ਇਕੱਲੀਆਂ ਔਰਤਾਂ, ਅਪਾਹਜ ਵਿਅਕਤੀਆਂ ਅਤੇ ਹੋਰ ਕਮਜ਼ੋਰ ਵਰਗਾਂ ਸਮੇਤ ਕੁੱਝ ਵਾਂਝੇ ਵਰਗਾਂ ਨੂੰ ਮੁਫਤ ਪਾਣੀ ਪ੍ਰਦਾਨ ਕਰਨਾ ਜਾਰੀ ਰਹੇਗਾ।