Haryana News : ਡੇਰੇ ਦੀ ਜ਼ਮੀਨ ਦੇ ਝਗੜੇ ਨੂੰ ਲੈ ਕੇ ਚਲੀਆਂ ਗੋਲ਼ੀਆਂ, 6 ਨਾਮਧਾਰੀ ਸਿੰਘ ਜ਼ਖ਼ਮੀ

By : BALJINDERK

Published : Aug 11, 2024, 9:54 pm IST
Updated : Aug 11, 2024, 9:54 pm IST
SHARE ARTICLE
ਡੇਰੇ ਦੀ ਵਿਵਾਦ ਵਾਲੀ ਥਾਂ ’ਤੇ ਭਾਰੀ ਪੁਲਿਸ ਤਾਇਨਾਤ
ਡੇਰੇ ਦੀ ਵਿਵਾਦ ਵਾਲੀ ਥਾਂ ’ਤੇ ਭਾਰੀ ਪੁਲਿਸ ਤਾਇਨਾਤ

Haryana News :

Haryana News : ਹਰਿਆਣਾ ਦੇ ਸ਼ਹਿਰ ਸਿਰਸਾ ’ਚ ਨਾਮਧਾਰੀ ਡੇਰੇ ਦੀ 12 ਏਕੜ ਜ਼ਮੀਨ ਦੇ ਝਗੜੇ ’ਚ ਦੋ ਗੁਟਾਂ ਵਿਚਾਲੇ ਹਿੰਸਕ ਝੜਪ ਹੋ ਗਈ। ਦੋਵੇਂ ਧਿਰਾਂ ਵਿਚਾਲੇ ਗੋਲੀਆਂ ਚਲੀਆਂ ਜਿਸ ਕਾਰਨ ਛੇ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਿਸ ਜਦੋਂ ਮੌਕੇ ’ਤੇ ਪੁਜੀ, ਤਾਂ ਉਸ ਦੇ ਜਵਾਨਾਂ ’ਤੇ ਵੀ ਗੋਲੀਆਂ ਚਲਾ ਦਿਤੀਆਂ ਗਈਆਂ। ਤਦ ਅੱਥਰੂ ਗੈਸ ਦੇ ਗੋਲੇ ਸੁਟ ਕੇ ਭੀੜ ਨੂੰ ਮਸਾਂ ਖਿੰਡਾਇਆ ਗਿਆ। ਸਾਰੇ ਜ਼ਖ਼ਮੀਆਂ ਨੂੰ ਸਿਰਸਾ ਅਤੇ ਅਗਰੋਹਾ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਹੈ। ਡੇਰੇ ਦੀ ਵਿਵਾਦ ਵਾਲੀ ਥਾਂ ’ਤੇ ਭਾਰੀ ਪੁਲਿਸ ਤਾਇਨਾਤ ਕਰ ਦਿਤੀ ਗਈ ਹੈ।

ਇਹ ਵੀ ਪੜੋ:Hoshiarpur News : ਜੇਜੋਂ ਹਾਦਸੇ ’ਚ ਮ੍ਰਿਤਕਾਂ ਦੇ ਪਰਵਾਰਾਂ ਲਈ 4-4 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ

ਦਰਅਸਲ, ਨਾਮਧਾਰੀ ਭਾਈਚਾਰੇ ਦੇ ਮੁੱਖ ਧਾਰਮਕ ਕੇਂਦਰ ਹਨ। ਇਨ੍ਹਾਂ ’ਚੋਂ ਇਕ ਕੇਂਦਰ ਲੁਧਿਆਣਾ ਨੇੜੇ ਭੈਣੀ ਸਾਹਿਬ ਵਿਖੇ ਹੈ ਜਿਸ ਦਾ ਪ੍ਰਬੰਧ ਬਾਬਾ ਉਦੈ ਸਿੰਘ ਕਰਦੇ ਹਨ ਅਤੇ ਦੂਜਾ ਕੇਂਦਰ ਹੈ ਬਾਬਾ ਦਲੀਪ ਸਿੰਘ ਦਾ, ਜੋ ਸਿਰਸਾ ਦੇ ਜੀਵਨ ਨਗਰ ਰਾਣੀਆਂ ’ਚ ਹੈ। ਰਾਣੀਆ ਦੇ ਕਸਬਾ ਜੀਵਨ ਨਗਰ ਵਿਚ ਕੈਂਪ ਦੀ 12 ਏਕੜ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਲੰਮੇ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਬਾਬਾ ਉਦੈ ਸਿੰਘ ਦੇ ਸਮਰਥਕਾਂ ਅਤੇ ਬਾਬਾ ਦਲੀਪ ਸਿੰਘ ਦੇ ਹਮਾਇਤੀਆਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ ਵਿਚ ਛੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਦੇ ਐਸਪੀ ਵਿਕਰਾਂਤ ਭੂਸ਼ਣ ਮੌਕੇ ’ਤੇ ਪੁੱਜੇ ਤੇ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਅੱਥਰੂ ਗੈਸ ਦੇ ਗੋਲੇ ਛੱਡ ਕੇ ਦੋਵੇਂ ਧਿਰਾਂ ਨੂੰ ਖਿੰਡਾਇਆ। 

ਇਹ ਵੀ ਪੜੋ:Ludhiana News : ਸਿੱਖ ਪੰਥ ਲਈ ਵਧੀਆ ਮਾਰਗ ਦਰਸ਼ਕ ਤੇ ਮਹਾਨ ਦਾਰਸ਼ਨਿਕ ਸਖਸ਼ੀਅਤ ਸਨ ਸ. ਜੋਗਿੰਦਰ ਸਿੰਘ – ਬੈਂਸ 

ਇਸ ਮਾਮਲੇ ਸਬੰਧੀ ਨਾਲ ਲਗਦੇ ਪਿੰਡ ਨਕੌੜਾ ਦੇ ਸਾਬਕਾ ਸਰਪੰਚ ਸੁਖਚੈਨ ਸਿੰਘ ਨੇ ਦਸਿਆ ਕਿ ਜੀਵਨ ਨਗਰ ਵਿਚ ਡੇਰੇ ਦੇ ਬਾਹਰ 12 ਏਕੜ ਜ਼ਮੀਨ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਵਿਵਾਦ ਚਲ ਰਿਹਾ ਸੀ ਤੇ ਜਦੋਂ ਡੇਰੇ ਦੇ ਲੋਕ ਬਾਜਰੇ ਦੀ ਫ਼ਸਲ ਤੇ ਸਪਰੇਅ ਕਰਨ ਲਈ ਖੇਤਾਂ ’ਚ ਗਏ ਤਾਂ ਦੂਜੇ ਪਾਸਿਉਂ ਆਏ ਲੋਕਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿਤੀਆਂ। ਇਸ ਦੌਰਾਨ ਦੋਹਾਂ ਧਿਰਾਂ ਵਿਚ ਜ਼ਬਰਦਸਤ ਗੋਲੀਬਾਰੀ ਹੋਈ। ਡੇਰੇ ਦੀ ਜ਼ਮੀਨ ਵਿਵਾਦ ਸਬੰਧੀ ਬਾਬਾ ਦਲੀਪ ਸਿੰਘ ਦੇ ਚੇਲੇ ਮਿੱਠੂ ਸਿੰਘ ਦਾ ਦਾਅਵਾ ਹੈ ਕਿ ਇਹ ਜ਼ਮੀਨ ਉਨ੍ਹਾਂ ਦੀ ਹੈ ਪਰ ਬਾਬਾ ਉਦੈ ਸਿੰਘ ਦੇ ਲਗਭਗ 250 ਪੈਰੋਕਾਰ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ ਤੇ ਇਸੇ ਦੇ ਚਲਦੇ ਸਮਰਥਕਾਂ ਨੇ ਡੇਰੇ ’ਤੇ ਹਮਲਾ ਕਰ ਦਿਤਾ। ਦਸਿਆ ਜਾ ਰਿਹਾ ਹੈ ਕਿ ਫ਼ਿਲਹਾਲ ਇਸ ਮਾਮਲੇ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਪੁਲਿਸ ਦਾ ਕਹਿਣਾ ਹੈ ਕਿ ਫ਼ਿਲਹਾਲ ਸਥਿਤੀ ਸ਼ਾਂਤ ਹੈ। 

(For more news apart from Gunshots fired over camp land dispute, 6 Namdhari Singhs injured News in Punjabi, stay tuned to Rozana Spokesman)

 

Location: India, Haryana, Sirsa

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM
Advertisement