
ਪਿਛਲੇ ਕੁਝ ਦਿਨ ਪਹਿਲਾ ਪੁਰਾਣੀ ਹਵੇਲੀ ਸਥਿਤ ਨਿਜਾਮ ਮਿਊਜ਼ੀਅਮ ਤੋਂ ਹਾਲੀਵੁਡ ਸਟਾਇਲ ਵਿਚ 50 ਕਰੋੜ ਮੁੱਲ ਦੇ ਤਿੰਨ ਕਿੱਲੋ ਭਾਰ ਦੇ ਸੋਨੇ
ਹੈਦਰਾਬਾਦ : ਪਿਛਲੇ ਕੁਝ ਦਿਨ ਪਹਿਲਾ ਪੁਰਾਣੀ ਹਵੇਲੀ ਸਥਿਤ ਨਿਜਾਮ ਮਿਊਜ਼ੀਅਮ ਤੋਂ ਹਾਲੀਵੁਡ ਸਟਾਇਲ ਵਿਚ 50 ਕਰੋੜ ਮੁੱਲ ਦੇ ਤਿੰਨ ਕਿੱਲੋ ਭਾਰ ਦੇ ਸੋਨੇ ਦੇ ਟਿਫਨ ਬਾਕਸ ,ਗਹਿਣੇ ਜੜੇ ਕਪ - ਪਲੇਟ ਅਤੇ ਹੋਰ ਕੀਮਤੀ ਚੀਜਾਂ ਚੋਰੀ ਹੋ ਗਈਆਂ ਸਨ। ਦਸਿਆ ਜਾ ਰਿਹਾ ਹੈ ਕਿ ਜਦੋ ਸਥਾਨਕ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾ ਉਹਨਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਲਈ15 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ।
ਹੁਣ ਪੁਲਿਸ ਨੇ ਮੁੰਬਈ ਤੋਂ ਇਸ ਮਾਮਲੇ ਵਿਚ ਦੋ ਚੋਰਾਂ ਨੂੰ ਫੜਿਆ ਹੈ, ਅਤੇ ਚੋਰੀ ਕੀਤਾ ਮਾਲ ਬਰਾਮਦ ਕਰ ਲਿਆ ਹੈ। ਆਪਣੇ ਜਮਾਣ ਵਿਚ ਨਿਜਾਮ ਭਲੇ ਹੀ ਇਸ ਚੀਜਾਂ ਦਾ ਆਪਣੇ ਲਈ ਇਸਤੇਮਾਲ ਨਹੀਂ ਕਰਦੇ ਹੋਣ ਪਰ ਹੈਦਰਾਬਾਦ ਪੁਲਿਸ ਦਾ ਕਹਿਣਾ ਹੈ ਕਿ ਫੜੇ ਗਏ ਦੋ ਚੋਰਾਂ `ਚੋਂ ਇੱਕ ਚੋਰੀ ਦੇ ਬਾਅਦ ਇਹਨਾਂ `ਚ ਰੱਖ ਕੇ ਖਾਣਾ ਖਾਇਆ ਸੀ। ਦੋ ਸਤੰਬਰ ਨੂੰ ਹੋਈ ਚੋਰੀ ਦੇ ਬਾਅਦ ਮੌਜੂਦ ਸੀਸੀਟੀਵੀ ਤੋਂ ਪਹਿਲਾਂ ਤਾਂ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।
ਉਸ ਦੇ ਬਾਅਦ ਜਦੋਂ ਹੈਦਰਾਬਾਦ ਦੇ ਪੂਰੇ ਚਾਰਮੀਨਾਰ ਏਰੀਆ ਦਾ ਵੀਡੀਓ ਸਰਵਿਲਾਂਸ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਇੱਕ ਬਾਇਕ ਦੇ ਪੱਥਰ ਨਾਲ ਟਕਰਾਉਣ ਦੇ ਕਾਰਨ ਉਸ ਦਾ ਰੇਡੀਏਟਰ ਖ਼ਰਾਬ ਹੋ ਗਿਆ ਸੀ। ਉਸ ਤੋਂ ਪਹਿਲਾਂ ਸੀ.ਸੀ.ਟੀਵੀ ਨੂੰ ਦੇਖਣ ਉੱਤੇ ਵੀ ਇਹ ਬਾਇਕ ਦਿਖੀ ਸੀ, ਅਤੇ ਇਸ ਵਿਚ ਦੋ ਜਵਾਨ ਸਵਾਰ ਸਨ ਪਰ ਉਹਨਾਂ ਦੇ ਮੂੰਹ ਢਕੇ ਹੋਏ ਸਨ , ਜਿਸ ਕਾਰਨ ਉਨ੍ਹਾਂ ਦੇ ਚਿਹਰੇ ਨੂੰ ਨਹੀਂ ਵੇਖਿਆ ਜਾ ਸਕਿਆ।
ਪੁਲਿਸ ਇਸ ਲੀਡ ਦੇ ਸਹਾਰੇ ਜਦੋਂ ਅੱਗੇ ਵਧੀ ਤਾਂ ਜਹੀਰਾਬਾਦ ਇਲਾਕੇ ਵਿਚ ਉਹ ਬਾਇਕ ਮਿਲੀ। ਉਸ ਬਾਇਕ ਦੇ ਰੇਡਿਏਟਰ ਵਿਚ ਵੀ ਖਰਾਬੀ ਸੀ। ਇਸ ਆਧਾਰ `ਤੇ ਇਸ ਨ੍ਹੂੰ ਸਿਆਣਿਆ ਜਾ ਸਕਿਆ। ਉਸ ਦੇ ਬਾਅਦ ਬਾਇਕ ਦੇ ਮਾਲਿਕ ਨੂੰ ਲੱਭਦੇ ਹੋਏ ਪੁਲਿਸ ਮੁੰਬਈ ਦੇ ਫਾਇਵ - ਸਟਾਰ ਹੋਟਲ ਪਹੁੰਚੀ। ਉੱਥੇ ਪੁਲਿਸ ਨੇ ਦੋਨਾਂ ਚੋਰਾਂ ਨੂੰ ਫੜ ਲਿਆ। ਦਸਿਆ ਜਾ ਰਿਹਾ ਹੈ ਕਿ ਇਹਨਾਂ 'ਚੋਂ ਇੱਕ ਉੱਤੇ ਪਹਿਲਾਂ ਤੋਂ ਹੀ 26 ਮਾਮਲੇ ਚੱਲ ਰਹੇ ਸਨ।
ਇਹ ਕੁਝ ਮਹੀਨੇ ਪਹਿਲਾਂ ਮਿਊਜ਼ੀਅਮ ਗਿਆ ਸੀ ਅਤੇ ਉੱਥੇ ਚੀਜਾਂ ਨੂੰ ਦੇਖਣ ਦੇ ਬਾਅਦ ਚੋਰੀ ਦਾ ਪਲਾਨ ਬਣਾਇਆ ਸੀ। ਦੋ ਸਤੰਬਰ ਦੀ ਰਾਤ ਨੂੰ ਚੋਰੀ ਹੋਣ ਦੇ ਬਾਅਦ ਮਿਊਜ਼ੀਅਮ ਦੇ ਅਧਿਕਾਰੀਆਂ ਨੇ ਜੋ ਪੁਲਿਸ ਵਿਚ ਰਿਪੋਰਟ ਦਰਜ ਕਰਾਈ ਸੀ , ਉਸ ਦੇ ਮੁਤਾਬਕ ਮਿਊਜ਼ੀਅਮ ਦੀ ਤੀਜੀ ਗੈਲਰੀ ਤੋਂ ਚੋਰੀ ਦੀ ਇਹ ਘਟਨਾ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਪੁਰਾ ਮਹੱਤਵ ਦੀਆਂ ਵਸਤੂਆਂ ਹੈਦਰਾਬਾਦ ਦੇ ਸੱਤਵੇਂ ਨਿਜਾਮ ਦੀਆਂ ਸਨ।