
ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਨਿੱਜੀ ਲਾਅ ਕਾਲਜ ਦੀ ਵਿਦਿਆਰਥਣ ਨੇ ਚਿਨਮਯਾਨੰਦ 'ਤੇ ਸਰੀਰਕ ਸੋਸ਼ਣ ਦਾ ਦੋਸ਼ ਲਗਾਇਆ ਸੀ।
ਲਖਨਊ : ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਚਿਨਮਯਾਨੰਦ ਜਿਹਾ ਵਿਖਾਈ ਦੇਣ ਵਾਲਾ ਇਕ ਵਿਅਕਤੀ ਬਗੈਰ ਕਪੜਿਆਂ ਦੇ ਇਕ ਲੜਕੀ ਤੋਂ ਮਸਾਜ਼ ਕਰਵਾਉਂਦੇ ਨਜ਼ਰ ਆ ਰਿਹਾ ਹੈ।
Swami Chinmayanand
ਵੀਡੀਓ 'ਚ ਚਿਨਮਯਾਨੰਦ ਜਿਹਾ ਵਿਖਾਈ ਦੇਣ ਵਾਲੇ ਵਿਅਕਤੀ ਅਤੇ ਮਸਾਜ਼ ਕਰਨ ਵਾਲੀ ਲੜਕੀ ਦੀ ਗੱਲਬਾਤ ਤੋਂ ਅੰਦਾਜ਼ਾ ਹੁੰਦਾ ਹੈ ਕਿ ਲੜਕੀ ਕਾਲਜ ਦੀ ਵਿਦਿਆਰਥਣ ਹੈ, ਕਿਉਂਕਿ ਉਹ ਇਸ ਨੂੰ ਉਸ ਦੀ ਪੜ੍ਹਾਈ ਵਗੈਰਾ ਬਾਰੇ ਪੁੱਛ ਰਿਹਾ ਹੈ। ਜ਼ਿਆਦਾਤਰ ਵੀਡੀਓ ਰਿਕਾਰਡਿੰਗ 'ਤੇ 31 ਜਨਵਰੀ 2014 ਦੀ ਤਰੀਕ ਵਿਖਾਈ ਦੇ ਰਹੀ ਹੈ। ਵੀਡੀਓ ਸਵੇਰ ਦੀ ਲੱਗਦੀ ਹੈ, ਕਿਉਂਕਿ ਸਵੇਰ ਦੀ ਧੁੱਪ ਖਿੜਕੀ ਤੋਂ ਕਮਰੇ ਅੰਦਰ ਆ ਰਹੀ ਹੈ ਅਤੇ ਚਿੜੀਆਂ ਚਹਿਕ ਰਹੀਆਂ ਹਨ। ਵੀਡੀਓ 'ਚ ਵਿਅਕਤੀ ਅਤੇ ਲੜਕੀ ਦੀ ਗੱਲਬਾਤ ਨਿੱਜੀ ਹੈ ਅਤੇ ਜਨਤਕ ਕਰਨ ਦੇ ਯੋਗ ਨਹੀਂ ਹੈ।
Swami Chinmayanand allegedly gets naked massage, video goes viral
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਨਿੱਜੀ ਲਾਅ ਕਾਲਜ ਦੀ ਵਿਦਿਆਰਥਣ ਵਲੋਂ ਚਿਨਮਯਾਨੰਦ 'ਤੇ ਵਿਦਿਆਰਥਣਾਂ ਨਾਲ ਸਰੀਰਕ ਸੋਸ਼ਣ ਦਾ ਦੋਸ਼ ਲਗਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਸੀ। ਲੜਕੀ ਨੇ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਇਸ ਨੇਤਾ ਤੋਂ ਬਚਾਇਆ ਜਾਵੇ, ਜੋ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਇਸ ਮਾਮਲੇ ਦੀ ਜਾਂਚ ਯੂਪੀ ਸਰਕਾਰ ਵੱਲੋਂ ਗਠਿਤ ਐਸਆਈਟੀ ਕਰ ਰਹੀ ਹੈ।
UP Law Student Alleges Chinmayanand Raped
ਵਾਇਰਲ ਵੀਡੀਓ ਬਾਰੇ ਚਿਨਮਯਾਨੰਦ ਨੇ ਵਕੀਲ ਦਾ ਕਹਿਣਾ ਹੈ ਕਿ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਵਿਦਿਆਰਥਣ ਦਾ ਕਹਿਣਾ ਹੈ ਕਿ ਉਹ ਪਿਛਲੇ ਇਕ ਸਾਲ ਤੋਂ ਹੋਸਟਲ 'ਚ ਰਹਿ ਰਹੀ ਹੈ ਅਤੇ ਇਹ ਵੀਡੀਓ ਸਾਲ 2014 ਦੀ ਹੈ। ਇਸ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਵੀਡੀਓ ਝੂਠੀ ਹੈ। ਇਸ ਨੂੰ ਕੰਪਿਊਟਰ 'ਚ ਐਨੀਮੇਸ਼ਨ ਰਾਹੀਂ ਬਣਾਇਆ ਗਿਆ ਹੈ। ਇਹ ਸਵਾਮੀ ਚਿਨਮਯਾਨੰਦ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।