
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ
ਤਿਰੂਪਥੁਰ: ਤਾਮਿਲਨਾਡੂ ਦੇ ਤਿਰੂਪਥੁਰ 'ਚ ਸੋਮਵਾਰ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਫੁੱਟਪਾਥ 'ਤੇ ਬੈਠੇ ਸੱਤ ਲੋਕਾਂ ਨੂੰ ਟੈਂਪੂ ਟਰੈਵਲਰ ਨੇ ਕੁਚਲ ਕੇ ਮਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਦੋਂ ਟੈਂਪੂ ਟਰੈਵਲਰ ਸੜਕ ਦੇ ਕਿਨਾਰੇ ਖੜ੍ਹੀ ਸੀ ਤਾਂ ਟਰੱਕ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਟੈਂਪੂ ਟਰੈਵਲਰ ਨੇ ਫੁੱਟਪਾਥ 'ਤੇ ਬੈਠੇ ਲੋਕਾਂ ਨੂੰ ਕੁਚਲ ਦਿੱਤਾ।
ਇਹ ਵੀ ਪੜ੍ਹੋ: ਖਰੜ: ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਹੋਈ ਮੌਤ
ਪੁਲਿਸ ਮੁਤਾਬਕ ਜਿਸ ਟੈਂਪੂ ਟਰੈਵਲਰ ਨਾਲ ਇਹ ਹਾਦਸਾ ਹੋਇਆ, ਉਹ ਹੀ ਫੁੱਟਪਾਥ 'ਤੇ ਬੈਠੇ ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਟੈਂਪੂ ਟਰੈਵਲਰ ਵਿਚ ਕੁਝ ਦਿੱਕਤ ਆ ਗਈ। ਜਿਸ ਕਾਰਨ ਉਹ ਸਾਰੇ ਉਸ ਤੋਂ ਹੇਠਾਂ ਉਤਰ ਕੇ ਸੜਕ ਕਿਨਾਰੇ ਬੈਠ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ।
ਇਹ ਵੀ ਪੜ੍ਹੋ: ਸਿਹਤਮੰਦ ਰਹਿਣ ਲਈ ਸਾਨੂੰ ਇਕ ਦਿਨ ’ਚ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ? ਆਉ ਜਾਣਦੇ ਹਾਂ