
ਅੱਜ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਨਿਰੰਤਰ ਵਾਧੇ ਕਾਰਨ ਸਥਿਤੀ ਹੁਣ ਖ਼ਰਾਬ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ
ਨਵੀਂ ਦਿੱਲੀ- ਦਿਨ ਦੀ ਸ਼ੁਰੂਆਤ ਜੇਕਰ ਚੰਗੀ ਹੋਵੋ ਤਾਂ ਪੂਰਾ ਦਿਨ ਚੰਗਾ ਗੁਜਰਦਾ ਹੈ। ਇਸ ਲਈ ਸਵੇਰ ਦੀ ਸੈਰ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਸਵੇਰੇ ਦੌੜਣ ਨਾਲ ਸਰੀਰ 'ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾਹੈ। ਪਰ ਅੱਜ ਦੇ ਸਮੇਂ ਨੂੰ ਦੇਖੀਏ ਜੇਕਰ ਦਿੱਲੀ 'ਚ ਸਵੇਰ ਦੀ ਸੈਰ' ਕਰਨਾ ਬਹੁਤ ਖਤਰਨਾਕ ਹੁੰਦਾ ਜਾ ਰਿਹਾ ਹੈ। ਇਸ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।
delhi ncrਦਿੱਲੀ ਦੀ ਹਵਾ ਨਾਲ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਹੈ। ਅੱਜ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਨਿਰੰਤਰ ਵਾਧੇ ਕਾਰਨ ਸਥਿਤੀ ਹੁਣ ਖ਼ਰਾਬ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਦਿੱਲੀ ਪ੍ਰਦੂਸ਼ਣ ਨਿਯੰਤਰਣ ਸਮਿਤੀ ਦੇ ਅਨੁਸਾਰ ਆਇਟੀਓ ਤੇ ਰੋਹਣੀ ਸਮੇਤ ਇਸ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।
delhi ncrਇੰਡੀਆ ਗੇਟ ਤੇ ਸੈਰ ਕਰਨ ਨਿਕਲੇ ਲੋਕਾਂ ਨੇ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਪ੍ਰਦੂਸ਼ਣ ਬਿਲਕੁਲ ਨਹੀਂ ਸੀ ਪਰ ਹੁਣ ਪ੍ਰਦੂਸ਼ਣ ਬਹੁਤ ਵੱਧ ਗਿਆ ਹੈ। ਇਸ ਨਾਲ ਲੋਕਾਂ ਨੂੰ ਮਾਸਕ ਦੇ ਨਾਲ ਨਾਲ ਸਾਹ ਲੈਣਾ ਵੀ ਔਖਾ ਹੇ ਰਿਹਾ ਹੈ। ਵਿਗਿਆਨਿਕਾਂ ਦੇ ਮੁਤਾਬਿਕ ਹਵਾ ਚ ਹੁਣ ਵੀ ਪੀਐਮ 4.5 ਪ੍ਰਦੁਸ਼ਕ ਤੱਤ ਹੈ ਜੋ ਸਿਹਤ ਲਈ ਬਹੁਤ ਖਤਰਨਾਕ ਹੈ।