
ਮਾਨਤਾ ਪ੍ਰਾਪਤ ਸੰਸਥਾ ਤੋਂ ਆਪਣੀ ਗ੍ਰੈਜੂਏਸ਼ਨ ਡਿਗਰੀ ਪੂਰੀ ਕਰ ਲਈ ਹੈ ਤਾਂ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਪਲਾਈ ਕਰੋ
ਨਵੀਂ ਦਿੱਲੀ: IBPS ਨੇ 7855 ਕਲਰਕ (Clerk Posts) ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਜੇ ਤੁਸੀਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਆਪਣੀ ਗ੍ਰੈਜੂਏਸ਼ਨ (Graduate Candidates) ਦੀ ਡਿਗਰੀ ਪੂਰੀ ਕਰ ਲਈ ਹੈ, ਤਾਂ ਤੁਸੀਂ ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜ਼ੀ (Online Apply) ਦੇ ਸਕਦੇ ਹੋ ਅਤੇ ਭਰਤੀ ਵਿਚ ਸ਼ਾਮਲ ਹੋ ਸਕਦੇ ਹੋ। ਪ੍ਰੀ ਅਤੇ ਮੇਨਸ ਦੀ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਉਮੀਦਵਾਰਾਂ ਨੂੰ ਇਹਨਾਂ ਅਹੁਦਿਆਂ ਲਈ ਚੁਣਿਆ ਜਾਵੇਗਾ।
IBPS Recruitment 2021
ਮਹੱਤਵਪੂਰਨ ਤਰੀਕ:
ਅਰਜ਼ੀ ਆਰੰਭ ਕਰਨ ਦੀ ਮਿਤੀ- 7 ਅਕਤੂਬਰ 2021
ਅਰਜ਼ੀ ਦੀ ਆਖਰੀ ਤਰੀਕ- 27 ਅਕਤੂਬਰ 2021
ਅਰਜ਼ੀ ਫੀਸ ਜਮ੍ਹਾਂ ਕਰਨ ਦੀ ਆਖਰੀ ਤਰੀਕ- 27 ਅਕਤੂਬਰ 2021
PET ਸਿਖਲਾਈ ਆਰੰਭ ਮਿਤੀ- ਨਵੰਬਰ 2021
ਪ੍ਰੀ -ਪ੍ਰੀਖਿਆ ਦੀ ਤਰੀਕ- ਦਸੰਬਰ 2021
ਮੇਨਸ ਪ੍ਰੀਖਿਆ ਦੀ ਮਿਤੀ- ਜਨਵਰੀ/ਫਰਵਰੀ 2022
IBPS Recruitment 2021
ਯੋਗਤਾ:
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ ਸੀਮਾ:
ਉਮੀਦਵਾਰਾਂ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਉਮਰ ਵਿਚ ਛੋਟ ਮਿਲੇਗੀ।
IBPS Recruitment 2021
ਅਰਜ਼ੀ ਫੀਸ:
ਜਨਰਲ, OBC ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 850 ਰੁਪਏ ਹੈ।
SC, ST ਅਤੇ ਦਿਵਿਆਂਗ ਲਈ ਇਹ ਫੀਸ 175 ਰੁਪਏ ਹੈ।
ਅਰਜ਼ੀ ਫੀਸ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ, ਮੋਬਾਈਲ ਵਾਲਿਟ ਜਾਂ ਕੈਸ਼ ਕਾਰਡ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ।
Jobs
ਅਰਜ਼ੀ ਕਿਵੇਂ ਦੇਣੀ ਹੈ:
1. ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ (IBPS) ਦੀ ਅਧਿਕਾਰਤ ਵੈਬਸਾਈਟ https://www.ibps.in 'ਤੇ ਜਾਉ।
2. ਇੱਥੇ ਹੋਮ ਪੇਜ ’ਤੇ, ਇਸ ਭਰਤੀ ਦੀ ਸੂਚਨਾ ਅਤੇ ਅਰਜ਼ੀ ਦਾ ਲਿੰਕ ਪਾਇਆ ਜਾਵੇਗਾ।
3. ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਦੀ ਧਿਆਨ ਨਾਲ ਜਾਂਚ ਕਰੋ। ਅਰਜ਼ੀ ਫਾਰਮ ਵਿਚ ਗਲਤੀ ਹੋਣ ਦੀ ਸਥਿਤੀ ਵਿਚ, ਇਸ ਨੂੰ ਰੱਦ ਕੀਤਾ ਜਾ ਸਕਦਾ ਹੈ।