
ਭਾਰਤ ਅਤੇ ਦਿੱਲੀ ਵੀ ਕਰ ਰਹੀ ਹੈ ਬਿਜਲੀ ਸੰਕਟ ਦਾ ਸਾਹਮਣਾ
ਨਵੀਂ ਦਿੱਲੀ - ਪਿਛਲੇ ਹਫਤੇ, ਬੀਜਿੰਗ ਅਤੇ ਸ਼ੰਘਾਈ ਸਮੇਤ ਚੀਨ ਦੇ ਕਈ ਵੱਡੇ ਸ਼ਹਿਰਾਂ ਵਿਚ, ਬਿਜਲੀ ਸੰਕਟ ਇੰਨਾ ਵਧ ਗਿਆ ਸੀ ਕਿ ਸੜਕਾਂ ਤੇ ਸਿਰਫ਼ ਵਾਹਨਾਂ ਦੀਆਂ ਲਾਈਟਾਂ ਹੀ ਚਮਕ ਰਹੀਆਂ ਸਨ। ਇਸ ਬਿਜਲੀ ਸੰਕਟ ਨਾਲ ਚੀਨ ਵਿਚ ਆਮ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ। ਚੀਨ ਦੀ ਅਰਥਵਿਵਸਥਾ ਨੂੰ ਵੀ ਨੁਕਸਾਨ ਹੋਇਆ, ਕਿਉਂਕਿ ਬਿਜਲੀ ਦੀ ਘਾਟ ਕਾਰਨ ਫੈਕਟਰੀਆਂ ਨੂੰ ਬੰਦ ਕਰਨਾ ਪਿਆ ਸੀ।
ਉਤਪਾਦਨ ਰੁਕ ਗਿਆ ਅਤੇ ਇਹ ਇਸ ਲਈ ਹੋਇਆ ਕਿਉਂਕਿ ਚੀਨ ਵਿਚ ਪਾਵਰ ਪਲਾਂਟਾਂ ਦੇ ਕੋਲ ਕੋਲੇ ਦੀ ਘਾਟ ਸੀ। ਹੁਣ ਭਾਰਤ ਅਤੇ ਦਿੱਲੀ ਵੀ ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਹਾਲਾਂਕਿ, ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ, ਪਰ ਬਹੁਤ ਸਾਰੀਆਂ ਰਾਜ ਸਰਕਾਰਾਂ ਨੇ ਕੋਲਾ ਸੰਕਟ ਦਾ ਦਾਅਵਾ ਕੀਤਾ ਹੈ।
ਦੇਸ਼ ਵਿਚ ਕੁੱਲ 135 ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਹਨ। ਸਾਰੇ ਪਾਵਰ ਪਲਾਂਟਾਂ ਨੂੰ ਘੱਟੋ ਘੱਟ 20 ਦਿਨਾਂ ਲਈ ਕੋਲਾ ਭੰਡਾਰ ਰੱਖਣਾ ਪੈਂਦਾ ਹੈ ਪਰ ਸਤੰਬਰ-ਅਕਤੂਬਰ ਵਿਚ, ਸਾਰੇ ਪਾਵਰ ਪਲਾਂਟਾਂ ਦੇ ਕੋਲ ਕੋਲੇ ਦਾ ਭੰਡਾਰ ਕੁਝ ਦਿਨਾਂ ਲਈ ਘੱਟ ਗਿਆ। 3 ਅਕਤੂਬਰ ਨੂੰ 25 ਪਾਵਰ ਪਲਾਂਟਾਂ ਵਿਚ ਸੱਤ ਦਿਨਾਂ ਤੋਂ ਘੱਟ ਕੋਲਾ ਭੰਡਾਰ ਸੀ। ਘੱਟੋ ਘੱਟ 64 ਪਾਵਰ ਪਲਾਂਟਾਂ ਵਿਚ ਚਾਰ ਦਿਨਾਂ ਤੋਂ ਵੀ ਘੱਟ ਕੋਲਾ ਬਚਿਆ ਹੈ।
1 ਅਕਤੂਬਰ 2021 ਨੂੰ ਬਿਜਲੀ ਮੰਤਰਾਲੇ ਨੇ ਖ਼ੁਦ ਕਿਹਾ ਸੀ ਕਿ ਦੇਸ਼ ਵਿਚ 134 ਤਾਪ ਬਿਜਲੀ ਘਰਾਂ ਵਿਚ ਔਸਤਨ ਸਿਰਫ਼ ਚਾਰ ਦਿਨਾਂ ਦਾ ਕੋਲਾ ਭੰਡਾਰ ਹੈ, ਜਿਸ ਕਾਰਨ ਬਿਜਲੀ ਦਾ ਉਤਪਾਦਨ ਘਟਿਆ ਹੈ। ਹਾਲਾਂਕਿ ਇਸ ਦੇ ਮਾੜੇ ਪ੍ਰਭਾਵ ਪਾਵਰ ਪਲਾਂਟਾਂ ਵਿਚ ਵੀ ਦਿਖਾਈ ਦੇਣ ਲੱਗ ਪਏ ਹਨ। ਦੇਸ਼ ਦੇ ਬਹੁਤ ਸਾਰੇ ਪਾਵਰ ਪਲਾਂਟਾਂ ਵਿਚ ਬਿਜਲੀ ਉਤਪਾਦਨ ਘੱਟ ਗਿਆ ਹੈ। ਬੋਕਾਰੋ, ਝਾਰਖੰਡ ਦੇ ਚੰਦਰਪੁਰਾ ਥਰਮਲ ਪਾਵਰ ਪਲਾਂਟ ਵਿੱਚ ਕੋਲੇ ਦਾ ਭੰਡਾਰ ਬਹੁਤ ਗੰਭੀਰ ਹਾਲਤ ਵਿਚ ਹੈ। ਇੱਥੇ ਸਿਰਫ਼ ਤਿੰਨ ਦਿਨਾਂ ਦਾ ਸਟਾਕ ਬਚਿਆ ਹੈ।
ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਸੰਤ ਸਿੰਗਾਜੀ ਥਰਮਲ ਪਾਵਰ ਪਲਾਂਟ ਸਮੇਤ ਲਗਭਗ ਸਾਰੇ ਬਿਜਲੀ ਪਲਾਂਟਾਂ ਵਿਚ ਬਿਜਲੀ ਉਤਪਾਦਨ ਅੱਧਾ ਰਹਿ ਗਿਆ ਹੈ।
ਸੰਸਦ ਦੇ ਊਰਜਾ ਮੰਤਰੀ ਪ੍ਰਦਿਅਮਨ ਸਿੰਘ ਤੋਮਰ ਨੇ ਕਿਹਾ, “ਤੁਸੀਂ ਇਹ ਦੇਖੋ ਕਿ 135 ਤਾਪ ਬਿਜਲੀ ਵਿਚੋਂ 75 ਵਿਚ ਪੰਜ ਤੋਂ ਦਸ ਦਿਨ ਦਾ ਕੋਲਾ ਬਾਕੀ ਹੈ। ਦੇਸ਼ ਦੀ ਸਥਿਤੀ ਮੱਧ ਪ੍ਰਦੇਸ਼ ਵਾਂਗ ਹੀ ਹੈ, ਪਰ ਬਿਹਤਰ ਸਥਿਤੀ ਵਿੱਚ ਹੈ। ਸਾਡੇ ਕੋਲ ਲਗਭਗ 45000 ਮੀਟਰਕ ਟਨ ਦਾ ਭੰਡਾਰ ਹੈ। ਕਿਤੇ ਪੰਜ ਦਿਨਾਂ ਲਈ ਕੋਲਾ ਹੈ, ਕਿਤੇ ਸੱਤ ਦਿਨਾਂ ਲਈ, ਕਿਤੇ ਤਿੰਨ ਦਿਨਾਂ ਲਈ।
”ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ,“ ਅਧਿਕਾਰੀ ਲਗਾਤਾਰ ਨਿਗਰਾਨੀ ਕਰ ਰਹੇ ਹਨ ਕਿ ਸਪਲਾਈ ਵਿਚ ਕੋਈ ਕਮੀ ਨਾ ਹੋਵੇ। ਜਿੰਨਾ ਸੰਭਵ ਹੋ ਸਕੇ ਯਤਨ ਕੀਤੇ ਜਾ ਰਹੇ ਹਨ। ਕੋਲੇ ਦੀ ਕਮੀ ਨਾਲ ਪਾਵਰ ਪਲਾਂਟ ਠੱਪ ਹੋਣ ਦਾ ਡਰ ਨਾ ਤਾਂ ਸਿਰਫ਼ ਇਕ ਸੂਬਾ ਜਤਾ ਰਿਹਾ ਹੈ ਕਿ ਨਾ ਹੀ ਸਿਰਫ਼ ਗੈਰ ਭਾਜਪੀ ਸ਼ਾਸ਼ਤ ,ੂਬਾ ਜਤਾ ਰਿਹਾ ਹੈ ਬਲਕਿ ਇਹ ਇਕ ਦੇਸ਼ਵਿਆਪੀ ਸੱਚ ਹੈ।