
ਜੰਮੂ-ਕਸ਼ਮੀਰ ਦੇ ਪੁਣਛ ’ਚ ਵਾਪਰੀ ਘਟਨਾ, ਜਾਂਚ ਜਾਰੀ
ਮੇਂਢਰ/ਜੰਮੂ: ਜੰਮੂ-ਕਸ਼ਮੀਰ ਦੇ ਪੁਣਛ ’ਚ ਕੰਟਰੋਲ ਰੇਖਾ ਨੇੜੇ ਇਕ ਸਿਪਾਹੀ ਦੀ ਅਪਣੀ ਹੀ ਸਰਵਿਸ ਰਾਇਫ਼ਲ ਨਾਲ ਚੱਲੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਕਿਹਾ ਕਿ ਸਿਪਾਹੀ (ਅਗਨੀਵੀਰ) ਅੰਮ੍ਰਿਤਪਾਲ ਸਿੰਘ ਮਨਕੋਟੇ ਸੈਕਟਰ ’ਚ ਚੌਕੀ ’ਤੇ ਤੈਨਾਤ ਸੀ, ਸਵੇਰੇ ਪੰਜ ਵਜੇ ਗੋਲੀ ਚੱਲਣ ਦੀ ਆਵਾਜ਼ ਤੋਂ ਬਾਅਦ ਅਮ੍ਰਿਤਪਾਲ ਸਿੰਘ ਦਾ ਇਕ ਸਾਥੀ ਉੱਥੇ ਪੁੱਜਾ ਅਤੇ ਉਸ ਨੇ ਅਮ੍ਰਿਤਪਾਲ ਸਿੰਘ ਨੂੰ ਖ਼ੂਨ ਨਾਲ ਲੱਥਪਥ ਵੇਖਿਆ।
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਅਪਣੀ ਹੀ ਸਰਵਿਸ ਰਾਈਫ਼ਲ ਨਾਲ ਚੱਲੀ ਗੋਲੀ ਲੱਗੀ ਸੀ। ਅਧਿਕਾਰੀ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਫ਼ੌਜੀ ਨੇ ਖ਼ੁਦਕੁਸ਼ੀ ਕੀਤੀ ਹੈ ਜਾ ਉਸ ਦੀ ਸਰਵਿਸ ਰਾਇਫ਼ਲ ਨਾਲ ਗੋਲੀ ਗ਼ਲਤੀ ਨਾਲ ਚੱਲ ਗਈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।