
Karnataka News: ਅਲਤਾਫ 15 ਸਾਲਾਂ ਤੋਂ ਖਰੀਦ ਰਿਹਾ ਸੀ ਲਾਟਰੀ ਦੀਆਂ ਟਿਕਟਾਂ
25 Crore Lottery of Scooter Mechanic Karnataka News: ਕਰਨਾਟਕ 'ਚ ਇਕ ਸਕੂਟਰ ਮਕੈਨਿਕ ਦੀ ਕਿਸਮਤ ਚਮਕੀ ਹੈ। ਮੰਡਿਆ ਦੇ ਇੱਕ ਮਕੈਨਿਕ ਅਲਤਾਫ਼ ਨੇ 25 ਕਰੋੜ ਰੁਪਏ ਦੀ ਕੇਰਲ ਤਿਰੂਵੋਨਮ ਬੰਪਰ ਲਾਟਰੀ ਜਿੱਤੀ। ਅਲਤਾਫ ਨੇ ਦੱਸਿਆ ਕਿ ਮੈਂ ਕਰੀਬ 15 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਹਾਂ। ਪਰ ਅਖੀਰ ਰੱਬ ਨੇ ਮੇਰੀ ਸੁਣੀ ਤੇ ਮੈਂ ਜਿੱਤ ਗਿਆ। ਅਲਤਾਫ਼ ਆਪਣੀ ਲਾਟਰੀ ਟਿਕਟ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਵਾਇਨਾਡ ਪਹੁੰਚ ਗਿਆ ਹੈ।
ਉਸਨੇ ਕਿਹਾ ਕਿ ਉਹ ਅਕਸਰ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਵਾਇਨਾਡ ਆਉਂਦਾ ਹੈ। ਜਦੋਂ ਵੀ ਮੈਂ ਕਿਸੇ ਦੋਸਤ ਨੂੰ ਮਿਲਣ ਆਉਂਦਾ, ਮੈਂ ਟਿਕਟਾਂ ਖਰੀਦਦਾ ਸੀ। ਬੁੱਧਵਾਰ ਨੂੰ ਗੋਰਕੀ ਭਵਨ, ਤਿਰੂਵਨੰਤਪੁਰਮ ਵਿੱਚ ਹੋਏ ਡਰਾਅ ਵਿੱਚ ਜੇਤੂ ਨੰਬਰ TG 43422 ਨੂੰ ਚੁਣਿਆ ਗਿਆ।
ਜਿਸ ਨੂੰ ਵਾਇਨਾਡ ਦੇ ਪਾਨਾਰਾਮ ਸਥਿਤ ਐਸਜੇ ਲੱਕੀ ਸੈਂਟਰ ਨੇ ਵੇਚਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਬੰਪਰ ਇਨਾਮ ਸੂਬੇ ਤੋਂ ਬਾਹਰਲੇ ਵਿਅਕਤੀ ਨੇ ਜਿੱਤਿਆ ਸੀ। ਇਹ ਪੁਰਸਕਾਰ ਤਾਮਿਲਨਾਡੂ ਦੇ ਤਿਰੁਪੁਰ ਤੋਂ ਚਾਰ ਸਾਂਝੇ ਜੇਤੂਆਂ ਨੂੰ ਦਿੱਤਾ ਗਿਆ। ਵਿਜੇਤਾ ਨੂੰ ਸਾਰੀਆਂ ਟੈਕਸ ਕਟੌਤੀਆਂ ਤੋਂ ਬਾਅਦ ਲਗਭਗ 13 ਕਰੋੜ ਰੁਪਏ ਮਿਲਣਗੇ।