Land Dispute: ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਕਾਂਗਰਸੀ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ
Published : Oct 11, 2024, 12:02 pm IST
Updated : Oct 11, 2024, 12:03 pm IST
SHARE ARTICLE
Former Congress councilor shot dead over land dispute
Former Congress councilor shot dead over land dispute

Land Dispute: ਪਰਿਵਾਰ ਨੇ ਗੁੱਡੂ ਦੇ ਕਤਲ ਦਾ ਦੋਸ਼ ਉਸ ਦੀ ਪਤਨੀ ਅਤੇ ਦੋ ਪੁੱਤਰਾਂ 'ਤੇ ਲਗਾਇਆ ਹੈ। 

 

 Land Dispute: ਉਜੈਨ 'ਚ ਕਾਂਗਰਸ ਨੇਤਾ ਅਤੇ ਸਾਬਕਾ ਕੌਂਸਲਰ ਹਾਜੀ ਕਲੀਮ ਖਾਨ ਉਰਫ ਗੁੱਡੂ (60) ਦੀ ਸ਼ੁੱਕਰਵਾਰ ਸਵੇਰੇ 5 ਵਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕਾਤਲਾਂ ਨੇ ਨੀਲਗੰਗਾ ਥਾਣਾ ਖੇਤਰ ਦੀ ਵਜ਼ੀਰ ਪਾਰਕ ਕਲੋਨੀ ਸਥਿਤ ਘਰ ਵਿੱਚ ਦਾਖਲ ਹੋ ਕੇ ਗੁੱਡੂ ਨੂੰ ਚਾਰ ਤੋਂ ਵੱਧ ਗੋਲੀਆਂ ਮਾਰ ਦਿੱਤੀਆਂ।

ਪਰਿਵਾਰ ਨੇ ਗੁੱਡੂ ਦੇ ਕਤਲ ਦਾ ਦੋਸ਼ ਉਸ ਦੀ ਪਤਨੀ ਅਤੇ ਦੋ ਪੁੱਤਰਾਂ 'ਤੇ ਲਗਾਇਆ ਹੈ। ਕਤਲ ਦਾ ਕਾਰਨ ਜਾਇਦਾਦ ਵਿਵਾਦ ਦੱਸਿਆ ਗਿਆ ਹੈ।

ਨੀਲਗੰਗਾ ਪੁਲਿਸ ਮੁਤਾਬਕ ਗੁੱਡੂ ਦੇ ਮਾਮਾ ਨਸਰੁੱਦੀਨ ਨੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਟੀਮ ਮੌਕੇ 'ਤੇ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਨੇ ਗੁੱਡੂ ਦੀ ਪਤਨੀ, ਵੱਡੇ ਬੇਟੇ ਦਾਨਿਸ਼ ਅਤੇ ਛੋਟੇ ਬੇਟੇ ਆਸਿਫ ਉਰਫ ਮਿੰਟੂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਗੁੱਡੂ ਨੇ ਤਿੰਨਾਂ ਨੂੰ ਪਿਛਲੇ 12 ਸਾਲਾਂ ਤੋਂ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਸੀ।

ਗੁੱਡੂ 'ਤੇ 4 ਅਕਤੂਬਰ ਨੂੰ ਵੀ ਸਵੇਰ ਦੀ ਸੈਰ ਦੌਰਾਨ ਜਾਨਲੇਵਾ ਹਮਲਾ ਹੋਇਆ ਸੀ। ਕਾਰ 'ਚ ਆਏ ਹਮਲਾਵਰਾਂ ਨੇ ਪਿਸਤੌਲ ਨਾਲ ਉਸ 'ਤੇ ਤਿੰਨ ਗੋਲੀਆਂ ਚਲਾਈਆਂ। ਆਪਣੀ ਜਾਨ ਬਚਾਉਣ ਲਈ ਉਸ ਨੇ ਨਾਲੇ ਵਿੱਚ ਛਾਲ ਮਾਰ ਦਿੱਤੀ।

ਉਸ ਦੇ ਹੱਥ ਵਿਚ ਫਰੈਕਚਰ ਹੋ ਗਿਆ ਸੀ ਅਤੇ ਗੋਲੀ ਉਸ ਨੂੰ ਛੂਹ ਕੇ ਬਾਹਰ ਨਿਕਲ ਗਈ। ਘਟਨਾ ਤੋਂ ਬਾਅਦ ਉਹ ਇੰਨਾ ਡਰ ਗਿਆ ਕਿ ਦੁਬਾਰਾ ਹਮਲਾ ਹੋਣ ਦੇ ਡਰੋਂ ਉਹ ਘਰੋਂ ਬਾਹਰ ਵੀ ਨਹੀਂ ਨਿਕਲਿਆ। ਉਸ ਨੇ 7 ਅਕਤੂਬਰ ਨੂੰ ਥਾਣੇ ਵਿੱਚ ਦਰਖਾਸਤ ਦੇ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਸੀ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement