BSP Alliance News : ਬਸਪਾ ਮੁਖੀ ਮਾਇਆਵਤੀ ਦਾ ਵੱਡਾ ਬਿਆਨ, ਭਵਿੱਖ 'ਚ ਕਿਸੇ ਵੀ ਖੇਤਰੀ ਪਾਰਟੀ ਨਾਲ ਨਹੀਂ ਕਰੇਗੀ ਗਠਜੋੜ'
Published : Oct 11, 2024, 4:04 pm IST
Updated : Oct 11, 2024, 4:06 pm IST
SHARE ARTICLE
Mayawati
Mayawati

'ਜਦਕਿ ਐਨ.ਡੀ.ਏ ਅਤੇ ਇੰਡੀਆ ਗਠਜੋੜ ਤੋਂ ਦੂਰੀ ਪਹਿਲਾਂ ਵਾਂਗ ਹੀ ਬਣੀ ਰਹੇਗੀ'

BSP Alliance News : ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਬਹੁਜਨ ਪਾਰਟੀ ਦੀ ਮੁਖੀ ਮਾਇਆਵਤੀ ਨੇ ਵੱਡਾ ਐਲਾਨ ਕੀਤਾ ਹੈ। ਮਾਇਆਵਤੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਹੈ ਕਿ ਉਹ ਭਵਿੱਖ 'ਚ ਕਿਸੇ ਵੀ ਖੇਤਰੀ ਪਾਰਟੀ ਨਾਲ ਕੋਈ ਗਠਜੋੜ ਨਹੀਂ ਕੀਤਾ ਜਾਵੇਗਾ, ਜਦਕਿ ਐਨ.ਡੀ.ਏ ਅਤੇ ਇੰਡੀਆ ਗਠਜੋੜ ਤੋਂ ਦੂਰੀ ਪਹਿਲਾਂ ਵਾਂਗ ਹੀ ਬਣੀ ਰਹੇਗੀ। 

ਬਸਪਾ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਦੇ ਸਾਰੇ 100% ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਸੂਬੇ 'ਚ ਪਾਰਟੀ ਦਾ ਸਮਰਥਨ ਆਧਾਰ ਅੱਧੇ ਤੋਂ ਘੱਟ ਕੇ ਸਿਰਫ 1.82 ਫੀਸਦੀ ਰਹਿ ਗਿਆ ਹੈ। ਸਥਿਤੀ ਇਹ ਸੀ ਕਿ ਜ਼ਿਆਦਾਤਰ ਸੀਟਾਂ 'ਤੇ ਇਹ 5000 ਦੇ ਅੰਦਰ ਸਿਮਟ ਗਈ।

ਬਸਪਾ ਮੁਖੀ ਨੇ ਹਰਿਆਣਾ 'ਚ ਹੋਈ ਹਾਰ ਤੋਂ ਸਬਕ ਲੈਂਦੇ ਹੋਏ ਕਿਹਾ, 'ਯੂਪੀ ਸਮੇਤ ਹੋਰ ਰਾਜਾਂ ਦੀਆਂ ਚੋਣਾਂ 'ਚ ਵੀ ਬਸਪਾ ਦੀਆਂ ਵੋਟਾਂ ਗਠਜੋੜ ਪਾਰਟੀ ਨੂੰ ਟਰਾਂਸਫਰ ਹੋ ਜਾਣ ਪਰ ਉਨ੍ਹਾਂ ਦੀਆਂ ਵੋਟਾਂ ਬਸਪਾ ਨੂੰ ਟਰਾਂਸਫਰ ਕਰਵਾਉਣ ਦੀ ਸਮਰੱਥਾ ਉਨ੍ਹਾਂ 'ਚ ਨਾ ਹੋਣ ਕਾਰਨ ਉਮੀਦ ਅਨੁਸਾਰ ਚੋਣ ਨਤੀਜੇ ਨਾ ਮਿਲਣ ਕਾਰਨ ਪਾਰਟੀ ਕਾਡਰ ਨੂੰ ਨਿਰਾਸ਼ਾਂ ਅਤੇ ਉਸ ਦੇ ਕਾਰਨ ਹੋਣ ਵਾਲੇ ਮੂਵਮੈਂਟ ਦੀ ਹਾਨੀ ਨੂੰ ਬਚਾਉਣਾ ਜ਼ਰੂਰੀ ਹੈ। 

ਮਾਇਆਵਤੀ ਨੇ ਆਪਣੇ ਟਵੀਟ 'ਚ ਮੰਨਿਆ ਕਿ ''ਬਸਪਾ ਵੱਖ-ਵੱਖ ਪਾਰਟੀਆਂ/ਸੰਗਠਨਾਂ ਅਤੇ ਉਨ੍ਹਾਂ ਦੇ ਸੁਆਰਥੀ ਨੇਤਾਵਾਂ ਨੂੰ ਜੋੜਨ ਲਈ ਨਹੀਂ , ਸਗੋਂ 'ਬਹੁਜਨ ਸਮਾਜ' ਦੇ ਵੱਖ-ਵੱਖ ਹਿੱਸਿਆਂ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਸਹਿਯੋਗ ਦੇ ਬਲ 'ਤੇ ਇਕਜੁੱਟ ਕਰਨਾ ਅਤੇ ਸਿਆਸੀ ਤਾਕਤ ਬਣਾਉਣਾ ਅਤੇ ਉਨ੍ਹਾਂ ਨੂੰ ਸੱਤਾਧਾਰੀ ਬਣਾਉਣ ਦਾ ਅੰਦੋਲਨ ਹੈ। ਜਿਸ ਨਾਲ ਇਧਰ-ਉਧਰ 'ਚ ਧਿਆਨ ਭਟਕਾਉਣਾ ਬਹੁਤ ਨੁਕਸਾਨਦੇਹ ਹੈ।"

 

 

Location: India, Uttar Pradesh

SHARE ARTICLE

ਏਜੰਸੀ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement