Research: ਖੋਜਕਰਤਾਵਾਂ ਵਲੋਂ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀ
Published : Oct 11, 2024, 8:41 am IST
Updated : Oct 11, 2024, 8:41 am IST
SHARE ARTICLE
Researchers warn of serious climate disaster
Researchers warn of serious climate disaster

Research: ਖੋਜਕਰਤਾਵਾਂ ਅਨੁਸਾਰ, ਗ੍ਰੀਨਲੈਂਡ ਅਤੇ ਅੰਟਾਰਕਟਿਕਾ ਵਿਚ ਬਰਫ਼ ਦੀ ਮਾਤਰਾ ਅਤੇ ਮੋਟਾਈ ਦੋਵੇਂ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ।

 

Research: ਖੋਜਕਰਤਾਵਾਂ ਨੇ ਇਕ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀ ਦਿਤੀ ਹੈ ਜਿਸ ਤੋਂ ਉਭਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਹਰ ਸਾਲ ਜਲਵਾਯੂ ਤਬਦੀਲੀ ਦੀ ਨਿਗਰਾਨੀ ਕਰਨ ਵਾਲੇ 35 ਮਹੱਤਵਪੂਰਨ ਸੂਚਕਾਂ ਵਿਚੋਂ 25 ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ।

ਇਕ ਅੰਤਰਰਾਸ਼ਟਰੀ ਟੀਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਤਿਅੰਤ ਪ੍ਰਤੀਕੂਲ ਮੌਸਮੀ ਘਟਨਾਵਾਂ ਵਾਰ ਵਾਰ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਤੀਬਰਤਾ ਵੀ ਵੱਧ ਗਈ ਹੈ। ਜੈਵਿਕ ਇੰਧਨ ਤੋਂ ਨਿਕਾਸ ਸਭ ਤੋਂ ਉੱਚੇ ਪੱਧਰ ’ਤੇ ਹੈ, ਜੋ 25 ਮੁੱਖ ਸੂਚਕਾਂ ਵਿਚੋਂ ਇਕ ਹੈ। ਇਸ ਅੰਤਰਰਾਸ਼ਟਰੀ ਟੀਮ ਵਿਚ ਜਰਮਨੀ ਦੇ ਪੋਟਸਡੈਮ ਇੰਸਟੀਚਿਊਟ ਆਫ਼ ਕਲਾਈਮੇਟ ਇਮਪੈਕਟ ਰਿਸਰਚ ਦੇ ਖੋਜਕਰਤਾ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਹਰ ਰੋਜ਼ ਕਰੀਬ ਦੋ ਲੱਖ ਦੀ ਦਰ ਨਾਲ ਵਧ ਰਹੀ ਹੈ। ਇਹ ਰਿਪੋਰਟ ‘ਬਾਇਓਸਾਇੰਸ’ ਨਾਮੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਕਾਰਨ 2024 ਵਿਚ ਏਸ਼ੀਆ ਵਿਚ ਗੰਭੀਰ ਗਰਮੀ ਨੇ ਸਥਿਤੀ ਨੂੰ ਹੋਰ ਪ੍ਰਤੀਕੂਲ ਬਣਾ ਦਿਤਾ ਹੈ। ਭਾਰਤ ਨੇ ਵੀ ਹੁਣ ਤਕ ਦੀ ਸਭ ਤੋਂ ਲੰਬੀ ਗਰਮੀ ਦਾ ਅਨੁਭਵ ਕੀਤਾ।

ਖੋਜਕਰਤਾਵਾਂ ਅਨੁਸਾਰ, ਗ੍ਰੀਨਲੈਂਡ ਅਤੇ ਅੰਟਾਰਕਟਿਕਾ ਵਿਚ ਬਰਫ਼ ਦੀ ਮਾਤਰਾ ਅਤੇ ਮੋਟਾਈ ਦੋਵੇਂ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸ਼ਕਤੀਸ਼ਾਲੀ ਗ੍ਰੀਨਹਾਊਸ ਗੈਸਾਂ-ਮੀਥੇਨ ਅਤੇ ਨਾਈਟਰਸ ਆਕਸਾਈਡ-ਦਾ ਨਿਕਾਸ ਬੇਮਿਸਾਲ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਨਾਈਟਰਸ ਆਕਸਾਈਡ ਦੇ ਪੱਧਰ 1980 ਅਤੇ 2020 ਦੇ ਵਿਚਕਾਰ ਲਗਭਗ 40 ਪ੍ਰਤੀਸ਼ਤ ਵੱਧ ਗਏ ਹਨ।

ਉਨ੍ਹਾਂ ਕਿਹਾ ਕਿ ਕੋਲਾ, ਤੇਲ ਅਤੇ ਗੈਸ ਦੀ ਖਪਤ 2022 ਦੇ ਮੁਕਾਬਲੇ 2023 ਵਿਚ 1.5 ਫ਼ੀ ਸਦੀ ਵਧੀ ਹੈ, ਜਦੋਂ ਕਿ ਜੈਵਿਕ ਇੰਧਨ ਦੀ ਵਰਤੋਂ ਸੂਰਜੀ ਅਤੇ ਪੌਣ ਊਰਜਾ ਦੀ ਖਪਤ ਨਾਲੋਂ ਲਗਭਗ 15 ਗੁਣਾ ਵੱਧ ਹੈ। ਟੀਮ ਨੇ ਦਸਿਆ ਸੀ ਕਿ 2023 ਵਿਚ 35 ਵਿਚੋਂ 20 ਮਹੱਤਵਪੂਰਨ ਸੂਚਕ ਸਿਖਰ ਦੇ ਪੱਧਰ ਤਕ ਪਹੁੰਚ ਗਏ ਹਨ। ਟੀਮ ਨੇ ਕਿਹਾ, “ਅਸੀਂ ਅਸਥਾਈ ਜਲਵਾਯੂ ਤਬਾਹੀ ਦੇ ਕੰਢੇ ’ਤੇ ਹਾਂ। ਟੀਮ ਨੇ ਇਹ ਵੀ ਕਿਹਾ ਕਿ ਇਹ ਕਿਸੇ ਵੀ ਸ਼ੱਕ ਤੋਂ ਪਰੇ ਇਕ ਵਿਸ਼ਵਵਿਆਪੀ ਐਮਰਜੈਂਸੀ ਹੈ। 

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement