
ਪੁਲਿਸ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਹੰਦਵਾੜਾ ਬਾਈਪਾਸ ਤੇ ਬਣੇ ਨਾਕੇ ਤੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੇ ਇਕ ਦਲ ਤੇ ਹਮਲਾ ਕਰ ਦਿਤਾ।
ਜੰਮੂ-ਕਸ਼ਮੀਰ, ( ਭਾਸ਼ਾ ) : ਕੁਪਵਾੜਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਦੀ ਅਤਿਵਾਦੀਆਂ ਨਾਲ ਹੋਈ ਮੁਠਭੇੜ ਵਿਚ ਇਕ ਅਤਿਵਾਦੀ ਢੇਰ ਹੋ ਗਿਆ। ਪੁਲਿਸ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਹੰਦਵਾੜਾ ਬਾਈਪਾਸ ਤੇ ਬਣੇ ਨਾਕੇ ਤੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੇ ਇਕ ਦਲ ਤੇ ਹਮਲਾ ਕਰ ਦਿਤਾ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਵਿਚ ਇਕ ਅਤਿਵਾਦੀ ਮਾਰਿਆ ਗਿਆ, ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ ਪੁਲਵਾਮਾ ਵਿਖੇ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਹੋਈ ਮੁਠਭੇੜ ਵਿਚ ਜਵਾਨਾਂ ਨੇ 2 ਅਤਿਵਾਦੀਆਂ ਨੂੰ ਮਾਰ ਦਿਤਾ।
Encounter
ਅਤਿਵਾਦੀਆਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਮਾਰੇ ਗਏ ਅਤਿਵਾਦੀਆਂ ਦੀ ਪਛਾਣ ਲਿਆਕਤ ਅਤੇ ਮਾਜਿਦ ਦੇ ਤੌਰ ਤੇ ਹੋਈ ਹੈ। ਇਹ ਦੋਨੇ ਅਤਿਵਾਦੀ ਪੁਲਵਾਮਾ ਦੇ ਰਹਿਣ ਵਾਲੇ ਸਨ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿਚ ਨਿਯੰਤਰਣ ਰੇਖਾ ਦੇ ਨੇੜੇ ਪਾਕਿਸਤਾਨੀ ਸਨਾਈਪਰ ਦੀ ਗੋਲੀ ਲਗਣ ਨਾਲ ਇਕ ਫ਼ੋਜੀ ਸ਼ਹੀਦ ਹੋ ਗਿਆ
ਜਦਕਿ ਸਰਹੱਦ ਪਾਰ ਤੋਂ ਗੋਲੀਆਂ ਚਲਾਏ ਜਾਣ ਨਾਲ ਬੀਐਸਐਫ ਦੇ 2 ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹੀਦ ਸੈਨਿਕ ਰਾਈਫਲਮੈਨ ਵਰੂਣ ਕਤੱਲ (21) ਸਾਂਬਾ ਜ਼ਿਲ੍ਹੇ ਦੇ ਮਾਵਾ ਰਾਜਪੂਰਾ ਖੇਤਰ ਦਾ ਰਹਿਣ ਵਾਲਾ ਸੀ। ਜੰਮੂ-ਕਸ਼ਮੀਰ ਵਿਖੇ ਨਿਯੰਤਰਣ ਰੇਖਾ ਨੇੜੇ ਪਿਛਲੇ ਦੋ ਦਿਨਾਂ ਵਿਚ ਦੂਜੀ ਵਾਰ ਸਨਾਈਪਰ ਨੇ ਹਮਲਾ ਕੀਤਾ।