
ਦਿੱਲੀ ਵਿਚ ਲੈਂਡਮਾਰਕ ਪੁਲ ਯਾਨੀ ਕਿ ਸਿਗਨੇਚਰ ਬ੍ਰਿਜ ਨੂੰ ਆਮ ਜਨਤਾ ਲਈ ਖੁਲ੍ਹੇ ਹੋਏ ਨੂੰ ਕਈ ਦਿਨੀ ਹੋ ਗਏ ਹਨ ਅਤੇ ਸਿਗਨੇਚਰ ਬ੍ਰਿਜ 'ਤੇ ਲੋਕ....
ਨਵੀਂ ਦਿੱਲੀ (ਭਾਸ਼ਾ): ਦਿੱਲੀ ਵਿਚ ਲੈਂਡਮਾਰਕ ਪੁਲ ਯਾਨੀ ਕਿ ਸਿਗਨੇਚਰ ਬ੍ਰਿਜ ਨੂੰ ਆਮ ਜਨਤਾ ਲਈ ਖੁਲ੍ਹੇ ਹੋਏ ਨੂੰ ਕਈ ਦਿਨੀ ਹੋ ਗਏ ਹਨ ਅਤੇ ਸਿਗਨੇਚਰ ਬ੍ਰਿਜ 'ਤੇ ਲੋਕ ਸੈਲਫੀਆਂ ਲੈਣ ਵੀ ਪਹੁੰਚ ਰਹੇ ਹਨ। ਦੱਸ ਦਈਏ ਕਿ ਸੈਲਫੀਆਂ ਲਈ ਲੋਕ ਅਪਣੀ ਜ਼ਿੰਦਗੀ ਦਾਅ 'ਤੇ ਲਾ ਰਹੇ ਹਨ। ਅਜਿਹੇ ਵਿਚ ਕਿਸੇ ਵੀ ਪਲ ਹਾਦਸਾ ਵਾਪਰ ਜਾਵੇ, ਇਸ ਦੀ ਲੋਕਾਂ ਨੂੰ ਕੋਈ ਪਰਵਾਹ ਨਹੀਂ। ਕੁਝ ਲੋਕ ਬ੍ਰਿਜ ਦੇ ਕੇਬਲ (ਮੋਟੀ ਤਾਰ) 'ਤੇ ਚੜ੍ਹ ਕੇ ਸੈਲਫੀਆਂ ਲੈਂਦੇ ਹੋਏ ਨਜ਼ਰ ਆਏ।
Signature Bridge
ਤਸਵੀਰਾਂ 'ਚ ਤੋਸੀ ਵੇਖ ਸਕਦੇ ਹੋ ਕਿ ਕੁਝ ਸੈਲਫੀ ਦੇ ਦੀਵਾਨੇ ਲੋਕ ਵਧੀਆ ਸੈਲਫੀ ਲੈਣ ਲਈ ਰਾਤ ਦੇ ਸਮੇਂ ਕਾਰ ਦੀਆਂ ਖਿੜਕੀਆਂ ਤੋਂ ਬਾਹਰ ਲਟਕੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਅਪਣੀ ਤਸਵੀਰਾਂ ਪੋਸਟ ਕਰਨ ਲਈ ਅਪਣੀ ਜਾਨ ਖਤਰੇ ਵਿਚ ਪਾਉਣ ਤੋਂ ਗੁਰੇਜ਼ ਨਹੀਂ ਕਰ ਰਹੇ। ਦੱਸ ਦਈਏ ਕਿ ਦਿੱਲੀ ਦੇ ਨਾਲ ਪੂਰੇ ਦੇਸ਼ ਦੀ ਸ਼ਾਨ ਵਧਾਉਣ ਵਾਲੇ ਸਿਗਨੇਚਰ ਬ੍ਰਿਜ ਤੋਂ ਨਿਕਲਣ ਵਾਲਾ ਹਰ ਇਨਸਾਨ ਸਿਗਨੇਚਰ ਬ੍ਰਿਜ ਦੇ ਨਜ਼ਾਰੇ ਨੂੰ ਅਪਣੇ ਕੈਮਰੇ ਵਿਚ ਕੈਦ ਕਰਨਾ ਚਾਹੁੰਦਾ ਹੈ।
Signature Bridge
ਸਿਗਨੇਚਰ ਸੈਲਫੀ ਲੈਣ ਲਈ ਬ੍ਰਿਜ ਦੇ ਦੋਨੇ ਪਾਸਿਓ ਲੋਕਾਂ ਦੀ ਭੀੜ ਲਗਦੀ ਹੈ। ਦੱਸ ਦਈਏ ਇਸ ਤੇ ਨੌਜਵਾਨਾਂ ਦੀ ਭੀੜ ਸੱਭ ਤੋਂ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਲੋਕ ਪਰਿਵਾਰ ਦੇ ਨਾਲ ਸੈਰ ਕਰਨ ਲਈ ਪਹੁੰਚ ਰਹੇ ਹਨ। ਦੂਜੇ ਪਾਸੇ ਕੁੱਝ ਦਿਨ੍ਹਾਂ ਵਿਚ ਹੀ ਇਸ ਪੁੱਲ ਦੀ ਸਵਛਤਾ ਅਤੇ ਵਿਵਸਥਾ ਨੇ ਪ੍ਰਸ਼ਾਸਨ ਦੀ ਅਖਾਂ ਖੋਲ ਕੇ ਰੱਖ ਦਿਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬ੍ਰਿਜ ਦਾ ਉਦਘਾਟਨ ਕੀਤਾ ਸੀ।
Signature Bridge
ਇਹ ਬ੍ਰਿਜ ਯਮੁਨਾ ਦਰਿਆ ਦੇ ਪੱਛਮੀ ਕੰਢੇ 'ਤੇ ਰਿੰਗ ਰੋਡ ਨੂੰ ਜੋੜਦਾ ਹੈ।ਹਾਲਾਂਕਿ ਇਸ ਬ੍ਰਿਜ 'ਤੇ ਵੱਖਰੇ ਤੌਰ 'ਤੇ ਇਕ ਸੈਲਫੀ ਪੁਆਇੰਟ ਦੀ ਵਿਵਸਥਾ ਕੀਤੀ ਗਈ ਹੈ ਪਰ ਉੱਥੇ ਤਕ ਜਾਣ ਲਈ ਲਿਫਟ ਦਾ ਸੰਚਾਲਨ ਕੀਤਾ ਜਾਣਾ ਅਜੇ ਬਾਕੀ ਹੈ। ਅਜਿਹੇ ਵਿਚ ਲੋਕ ਉਡੀਕ ਕਰਨ ਦੀ ਬਜਾਏ ਜਾਨ ਜੋਖਮ ਵਿਚ ਪਾ ਕੇ ਸੈਲਫੀਆਂ ਲੈ ਰਹੇ ਹਨ।