
ਇਹ ਐਪ ਚਲਾਉਣ ਵਾਲੇ ਹੋ ਜਾਣ ਸਾਵਧਾਨ!
ਨਵੀਂ ਦਿੱਲੀ: ਅੱਜ ਦੇ ਯੁੱਗ ਵਿਚ ਹਰ ਕੋਈ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਜਾਂ ਇਹ ਕਹਿ ਲਓ ਕਿ ਇਹ ਯੁੱਗ ਹੀ ਨੈਟਵਰਕਿੰਗ ਦਾ ਹੈ। ਮਨੁੱਖ ਦੇ ਲਗਭਗ ਸਾਰੇ ਕੰਮ ਨੈਟਵਰਕ ਰਾਹੀਂ ਹੁੰਦੇ ਹਨ। ਪਿਛਲੇ ਕੁੱਝ ਦਿਨਾਂ ਵਿਚ Google Play Store ਤੇ ਵਧ ਰਹੇ ਮੇਲਵੇਅਰ ਅਟੈਕ ਬਾਰੇ ਸੁਣਿਆ ਸੀ। ਇਹਨਾਂ ਦੇ ਵਧਦੇ ਮੇਲਵੇਅਰ ਅਟੈਕ ਦੌਰਾਨ Google Play Store ਤੋਂ ਕਈ ਐਪਸ ਨੂੰ ਹਟਾਇਆ ਵੀ ਗਿਆ ਹੈ।
Phone Appਯੂਜ਼ਰਸ ਦੀ ਪ੍ਰਾਇਵੇਸੀ ਨੂੰ ਦੇਖਦੇ ਹੋਏ ਇਸ ਓਪਨ ਸੋਰਸ ਪਲੇਟਫਾਰਮ ਨੇ ਅਪਣੀ ਸਕਿਊਰਿਟੀ ਹੋਰ ਵਧਾ ਦਿੱਤੀ ਹੈ। Google Play Store ਤੋਂ ਲਗਾਤਾਰ ਅਜਿਹੇ ਹੀ ਖਤਰਨਾਕ ਐਪਸ ਹਟਾਏ ਜਾ ਰਹੇ ਹਨ ਪਰ ਹੈਕਰਜ਼ ਅਜਿਹੇ ਐਪਸ ਲਗਾਤਾਰ Google Play Store ਤੇ ਪਾ ਰਹੇ ਹਨ। ਅਜਿਹਾ ਹੀ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਟੈਕਨਾਲੋਜੀ ਰਿਸਰਚ ਫਰਮ Upstream ਦੇ ਰਿਸਰਚਰਜ਼ ਨੇ ਦਾਅਵਾ ਕੀਤਾ ਹੈ ਕਿ ਮਸ਼ਹੂਰ ਕੀ-ਬੋਰਡ ਐਪ ai.type ਕੀ-ਬੋਰਡ ਕਾਰਨ ਯੂਜ਼ਰਸ ਦੇ ਬੈਂਕ ਖਾਤੇ ਖਾਲੀ ਹੋ ਸਕਦੇ ਹਨ।
Phone App Upstream ਦੇ ਖੋਜ ਕਰਤਾ ਨੇ ਦਾਅਵਾ ਕੀਤਾ ਹੈ ਕਿ ਇਹ ਐਪ ਯੂਜ਼ਰਜ ਦੀ ਜਾਣਕਾਰੀ ਤੋਂ ਬਿਨਾਂ ਥਰਡ ਪਾਰਟੀ ਐਪ ਨੂੰ ਸਬਸਕ੍ਰਾਈਬ ਕਰ ਦਿੰਦਾ ਹੈ ਜੋ ਬੈਕਗ੍ਰਾਊਂਡ ਵਿਚ ਰਨ ਕਰਦਾ ਰਹਿੰਦਾ ਹੈ। ਇਹ ਥਰਡ ਪਾਰਟੀ ਐਪ ਕਾਰਨ ਯੂਜ਼ਰਸ ਦੇ ਟਰਾਂਜ਼ੈਕਸ਼ਨਜ਼ ਨੂੰ ਵੀ ਰਿਕਾਰਡ ਕੀਤਾ ਜਾ ਸਕਦਾ ਹੈ। ਉਹਨਾਂ ਦਾ ਦਾਅਵਾ ਹੈ ਕਿ ਇਸ ਐਪ ਦੁਆਰਾ ਲਗਭਗ 1.4 ਕਰੋੜ ਥਰਡ ਪਾਰਟੀ ਰਿਕਵੈਸਟ ਜਨਰੇਟ ਹੋਈਆਂ ਹਨ ਜਿਹਨਾਂ ਨੂੰ secure-D ਪਲੇਟਫਰਮ ਦੁਆਰਾ ਬਲਾਕ ਕੀਤਾ ਜਾ ਸਕਦਾ ਹੈ।
Phone App ਖੋਜ ਕਰਤਾ ਦਾ ਕਹਿਣਾ ਹੈ ਕਿ ਇਸ ਐਪ ਕਾਰਨ 1.10 ਲੱਖ ਤੋਂ ਜ਼ਿਆਦਾ ਡਿਵਾਈਸ ਪ੍ਰਭਾਵਿਤ ਹੋਈਆਂ ਹਨ। ਇਹਨਾਂ ਸਾਰੀਆਂ ਡਿਵਾਈਸਿਜ਼ ਨੂੰ ਸਕ੍ਰੂਟਨੀ ਕਰ ਕੇ ਰਿਸਰਚਰਜ਼ ਨੇ ਇਹ ਰਿਪੋਰਟ ਬਣਾਈ ਹੈ। Google ਨੇ ਇਸ ਐਪ ਨੂੰ ਅਪਣੇ ਪਲੇਅ ਸਟੋਰ ਤੋਂ ਜੂਨ 2019 ਵਿਚ ਰਿਮੂਵ ਕਰ ਦਿੱਤਾ ਸੀ। ਜੇ ਤੁਹਾਡੇ ਫੋਨ ਵਿਚ ਵੀ ਇਹ ਥਰਡ ਪਾਰਟੀ ਐਪ ਹੈ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦਿਓ। ਇਸ ਨੂੰ ਫੋਨ ਦੀ ਸੈਟਿੰਗ ਵਿਚ ਜਾ ਕੇ ਐਪ ਆਪਸ਼ਨ ਵਿਚ ਜਾ ਕੇ ਡਿਲੀਟ ਕਰ ਸਕਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।