ਫੌੜੀਆਂ ਸਹਾਰੇ ਫੁੱਟਬਾਲ ਖੇਡਦੇ ਇਸ ਬੱਚੇ ਦੇ ਜ਼ਜਬੇ ਨੂੰ ਸਲਾਮ, ਦੇਖੋ ਵੀਡੀਓ
Published : Nov 11, 2020, 1:22 pm IST
Updated : Nov 11, 2020, 1:22 pm IST
SHARE ARTICLE
This child studying in fourth plays football with one leg, will get courage by watching video
This child studying in fourth plays football with one leg, will get courage by watching video

ਜਨਮ ਤੋਂ ਹੀ ਇਕ ਪੈਰ ਦੇ ਬਿਨ੍ਹਾਂ ਪੈਦਾ ਹੋਇਆ ਬੱਚਾ

ਇੰਫਾਲ- ਕਹਿੰਦੇ ਨੇ ਜ਼ਿੰਦਗੀ ਵਿਚ ਕੁਝ ਵੀ ਕਰਨ ਲਈ ਹੌਸਲਾ ਹੋਣਾ ਬਹੁਤ ਜ਼ਰੂਰੀ ਹੈ ਜੇ ਹੌਸਲਾ ਹੋਵੇ ਤਾਂ ਵਿਅਕਤੀ ਆਪਣੀ ਜ਼ਿੰਦਗੀ ਵਿਚ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਹੁਣ ਇਸ ਤਰ੍ਹਾਂ ਦੇ ਹੀ ਇਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੈ ਤਾਂ ਅਪਾਹਿਜ ਪਰ ਫੁੱਟਬਾਲ ਖੇਡਣ ਸਮੇਂ ਕਮਾਲ ਕਰ ਦਿੰਦਾ ਹੈ। ਮਨੀਪੁਰ ਦੇ ਇੰਫਾਲ ਸ਼ਹਿਰ ਦੇ ਰਹਿਣ ਵਾਲੇ ਕੁਨਾਰ ਸ਼੍ਰੇਸ਼ਠ ਦੇ ਜਜ਼ਬੇ ਨੂੰ ਲੋਕ ਸਲਾਮ ਕਰ ਰਹੇ ਹਨ।

This child studying in fourth plays football with one leg, will get courage by watching videoThis child studying in fourth plays football with one leg, will get courage by watching video

ਕੁਨਾਲ ਸ਼੍ਰੇਸ਼ਠ ਦਾ ਬਚਪਨ ਤੋਂ ਇਕ ਪੈਰ ਨਹੀਂ ਹੈ। ਇਕ ਪੈਰ ਨਾ ਹੋਣ ਦੇ ਬਾਵਜੂਦ ਕੁਨਾਲ ਨੇ ਕਦੇ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਇਸ ਦਾ ਅਸਰ ਆਪਣੀ ਜ਼ਿੰਦਗੀ 'ਤੇ ਪੈਣ ਦਿੱਤਾ। ਉਸ ਨੇ ਆਪਣੀ ਇਸ ਕਮਜ਼ੋਰੀ ਨੂੰ ਤਾਕਤ ਬਣਾ ਲਿਆ ਹੈ। ਚੌਥੀ ਜਮਾਤ 'ਚ ਪੜ੍ਹਨ ਵਾਲਾ ਕੁਨਾਲ ਫੌੜ੍ਹੀਆਂ ਦੇ ਸਹਾਰੇ ਸ਼ਾਨਦਾਰ ਫੁੱਟਬਾਲ ਖੇਡਦਾ ਹੈ। ਇੰਨਾ ਹੀ ਨਹੀਂ ਉਹ ਇਕ ਪੈਰ ਨਾਲ ਸਾਈਕਲ ਵੀ ਚਲਾਉਂਦਾ ਹੈ। ਕੁਨਾਲ ਦਾ ਫੁੱਟਬਾਲ ਖੇਡਦੇ ਹੋਏ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।

This child studying in fourth plays football with one leg, will get courage by watching videoThis child studying in fourth plays football with one leg, will get courage by watching video

ਵੀਡੀਓ 'ਚ ਦਿਸ ਰਿਹਾ ਹੈ ਕਿ ਕੁਨਾਲ ਮੈਦਾਨ 'ਚ ਬਾਕੀ ਬੱਚਿਆਂ ਨਾਲ ਫੁੱਟਬਾਲ ਖੇਡ ਰਿਹਾ ਹੈ। ਕੁਨਾਲ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਜਨਮ ਤੋਂ ਹੀ ਇਕ ਪੈਰ ਦੇ ਬਿਨ੍ਹਾਂ ਪੈਦਾ ਹੋਇਆ ਪਰ ਪਰਿਵਾਰ ਨੇ ਕਦੇ ਉਸ ਨੂੰ ਵੱਖਰਾ ਮਹਿਸੂਸ ਨਹੀਂ ਹੋਣ ਦਿੱਤਾ ਅਤੇ ਨਾ ਹੀ ਕਦੇ ਉਸ ਨੂੰ ਉਸ ਦੇ ਦੋਸਤਾਂ ਨਾਲ ਖੇਡਣ ਤੋਂ ਰੋਕਿਆ। ਪਰਿਵਾਰ ਨੇ ਦੱਸਿਆ ਕਿ ਕੁਨਾਲ ਨੇ ਸਾਈਕਲ ਵੀ ਆਪਣੇ ਦਮ 'ਤੇ ਚਲਾਉਣੀ ਸਿੱਖੀ। ਉਸ ਨੇ ਕਦੇ ਖ਼ੁਦ ਨੂੰ ਕਮਜ਼ੋਰ ਸਾਬਤ ਨਹੀਂ ਹੋਣ ਦਿੱਤਾ। ਉੱਥੇ ਹੀ ਕੁਨਾਲ ਨੇ ਕਿਹਾ ਕਿ ਉਸ ਨੂੰ ਫੁੱਟਬਾਲ ਖੇਡਣਾ ਬਹੁਤ ਪਸੰਦ ਹੈ।

ਸ਼ੁਰੂ 'ਚ ਜਦੋਂ ਉਸ ਨੇ ਖੇਡਣਾ ਸ਼ੁਰੂ ਕੀਤਾ ਤਾਂ ਲੜਖੜਾ ਜਾਂਦਾ ਸੀ, ਨਾਲ ਹੀ ਹੋਰ ਵੀ ਕਈ ਸਮੱਸਿਆਵਾਂ ਸਨ। ਕੁਨਾਲ ਨੇ ਕਿਹਾ,''ਕਈ ਵਾਰ ਤਾਂ ਮੈਂ ਡਰ ਜਾਂਦਾ ਸੀ ਪਰ ਮੇਰੇ ਦੋਸਤਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਅਤੇ ਭਰੋਸਾ ਦਿਵਾਇਆ ਕਿ ਇਕ ਦਿਨ ਮੈਂ ਗੋਲ ਜ਼ਰੂਰ ਕਰ ਲਵਾਂਗਾ। ਅਜਿਹੇ 'ਚ ਮੈਂ ਹੌਲੀ-ਹੌਲੀ ਆਤਮਵਿਸ਼ਵਾਸ ਹਾਸਲ ਕੀਤਾ। ਸੋਸ਼ਲ ਮੀਡੀਆ 'ਤੇ ਲੋਕ ਕੁਨਾਲ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਤੁਹਾਡੇ ਹੌਂਸਲੇ ਅਤੇ ਜਜ਼ਬੇ ਨੂੰ ਸਲਾਮ ਕੁਨਾਲ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਸੀਂ ਹੀਰੋ ਹੋ ਕੁਨਾਲ, ਤੁਹਾਨੂੰ ਦਿਲੋਂ ਸਲਾਮ।

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement