SC ਵਲੋਂ CBI ਤੋਂ ਗੌਰੀ ਲੰਕੇਸ਼-ਕਲਬੁਰਗੀ ਕਤਲ ਦੇ ਸਬੰਧ ‘ਚ ਜਵਾਬ ਦੀ ਮੰਗ
Published : Dec 11, 2018, 6:22 pm IST
Updated : Dec 11, 2018, 6:22 pm IST
SHARE ARTICLE
Supreme Court
Supreme Court

ਸੁਪਰੀਮ ਕੋਰਟ ਨੇ ਐਮ ਐਮ ਕਲਬੁਰਗੀ ਕਤਲ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ( ਸੀਬੀਆਈ) ਤੋਂ ਜਵਾਬ ਦਾਖਲ ਕਰਨ ਲਈ ਕਿਹਾ ਹੈ। ਕੋਰਟ ਨੇ ਸੀਬੀਆਈ ਨੂੰ..

ਨਵੀਂ ਦਿੱਲੀ (ਭਾਸ਼ਾ) : ਸੁਪਰੀਮ ਕੋਰਟ ਨੇ ਐਮ ਐਮ ਕਲਬੁਰਗੀ ਕਤਲ ਮਾਮਲੇ 'ਚ ਕੇਂਦਰੀ ਜਾਂਚ ਬਿਊਰੋ ( ਸੀਬੀਆਈ) ਤੋਂ ਜਵਾਬ ਦਾਖਲ ਕਰਨ ਲਈ ਕਿਹਾ ਹੈ। ਕੋਰਟ ਨੇ ਸੀਬੀਆਈ ਨੂੰ ਕਲਬੁਰਗੀ ਦੇ ਕਤਲ ਅਤੇ ਗੌਰੀ ਲੰਕੇਸ਼, ਨਰੇਂਦਰ ਦਭੋਲਕਰ ਅਤੇ ਗੋਵਿੰਦ ਪੰਸਾਰੇ ਦੇ ਕਤਲ ਵਿਚ ਕੋਈ ਵੀ ਸਬੰਧ ਹੋਣ ਦੇ ਸ਼ੱਕ ਉਤੇ ਜਵਾਬ ਦਾਖਲ ਕਰਨ ਨੂੰ ਕਿਹਾ ਹੈ। 

CbiCBI

ਦੱਸ ਦਈਏ ਕਿ ਕਰਨਾਟਕ ਪੁਲਿਸ ਨੇ ਮੰਗਲਵਾਰ ਨੂੰ ਉੱਚ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਸੰਪਾਦਕ ਗੌਰੀ ਲੰਕੇਸ਼ ਅਤੇ ਤਰਕਵਾਦੀ ਐਮ ਐਮ ਕਲਬੁਰਗੀ ਦੇ ਕਤਲ ਦੇ ਮਾਮਲਿਆਂ ਵਿਚ ਕੁੱਝ ਤਾਂ ਸਬੰਧ ਲਗਦਾ ਹੈ। ਸੂਬੇ ਦੀ ਪੁਲਿਸ ਨੇ ਸੁਪਰੀਮ ਕੋਰਟ ਨੂੰ ਇਹ ਵੀ ਦੱਸਿਆ ਕਿ ਕਲਬੁਰਗੀ ਦੇ ਕਤਲ ਮਾਮਲੇ ਵਿਚ ਉਹ ਤਿੰਨ ਮਹੀਨੇ ਦੇ ਅੰਦਰ ਦੋਸ਼ ਪੱਤਰ ਪੇਸ਼ ਕਰੇਗੀ। ਐਮ ਐਮ ਕਲਬੁਰਗੀ ਦੇ ਕਤਲ ਦੇ ਮਾਮਲੇ ਵਿਚ ਕਲਬੁਰਗੀ ਦੀ ਪਤਨੀ ਉਮਾ ਦੇਵੀ ਦੀ ਮੰਗ ਉਤੇ ਸੁਪਰੀਮ ਕੋਰਟ ਸੁਨਵਾਈ ਕਰ ਰਿਹਾ ਹੈ। 

M.M. KalburgiM.M. Kalburgi

ਧਿਆਨ ਯੋਗ ਹੈ ਕਿ ਕਰਨਾਟਕ ਵਿਚ ਸੰਪਾਦਕ ਗੌਰੀ ਲੰਕੇਸ਼ ਕਤਲ ਕੇਸ ਦੀ ਜਾਂਚ ਵਿਚ ਮਹੱਤਵਪੂਰਣ ਸਚਾਈ ਪ੍ਰਗਟ ਹੋਈ ਸੀ। ਉਨ੍ਹਾਂ ਦੇ ਕਤਲ ਉਹੀ ਪਿਸਟਲ ਨਾਲ ਹੋੇ, ਜਿਸ ਦੇ ਨਾਲ ਨਸਲ ਭੇਦ ਵਿਰੋਧੀ ਐਮ ਐਮ ਕਾਲਬੁਰਗੀ ਮਾਰੇ ਗਏ ਸਨ। ਇਹ ਜਾਣਕਾਰੀ ਰਾਜ ਦੀ ਫੋਰੈਸਿਕ ਸਾਇੰਸ ਲੈਬਾਰਟਰੀ ਦੀ ਜਾਂਚ ਵਿਚ ਸਾਹਮਣੇ ਆਈ ਸੀ। ਕਲਬੁਰਗੀ (77) ਦੀ ਧਾਰਵਾਡ ਸਥਿਤ ਉਨ੍ਹਾਂ ਦੇ ਘਰ ਵਿਚ 30 ਅਗਸਤ, 2015 ਨੂੰ ਗੋਲੀ ਮਾਰ ਕੇ ਕਤਲ ਹੋਇਆ ਸੀ, ਜਦੋਂ ਕਿ ਗੌਰੀ ਲੰਕੇਸ਼ ਦਾ ਪੰਜ ਸਤੰਬਰ, 2017 ਘਰ ਦੇ ਬਾਹਰ ਗੋਲੀ ਮਾਰ ਕੇ ਕਤਲ ਹੋਇਆ ਸੀ।

Gauri LankeshGauri Lankesh

ਐਸਆਈਟੀ ਦੇ ਮੈਬਰਾਂ ਨੇ ਪੂਰਵ ਵਿਚ ਇਕ ਹੀ ਬੰਦੂਕ ਨਾਲ ਦੋਵੇ ਕਤਲ ਕੀਤੇ ਜਾਣ ਉਤੇ ਸ਼ਕ ਜ਼ਾਹਿਰ ਕੀਤਾ ਸੀ। ਪਰ ਇਸਦੀ ਪੁਸ਼ਟੀ ਪਹਿਲੀ ਵਾਰ ਹੋਈ ਹੈ। ਹੁਣ ਦੋਨਾਂ ਘਟਨਾਵਾਂ ਦੇ ਪਿੱਛੇ ਕਿਸੇ ਇਕ ਗੈਂਗ ਦਾ ਹੱਥ ਹੋਣ ਦਾ ਸ਼ਕ ਹੈ।  ਦੋਵਾਂ ਕਤਲ ਮਾਮਲਿਆਂ ਵਿਚ 7.65 ਐਮ ਐਮ ਕੈਲੀਬਰ ਵਾਲੀ ਦੇਸ਼ੀ ਪਿਸਟਲ ਨਾਲ ਫਾਇਰ ਕੀਤੇ ਗਏ। ਉਸਦੀ ਫਾਇਰਿੰਗ ਪਿਨ ਦੇ ਕਾਰਤੂਸ ਉਤੇ ਇਕੋ ਜਿਹੇ ਨਿਸ਼ਾਨ ਨੂੰ ਵੇਖਦੇ ਹੋਏ ਇਹ ਪੁਸ਼ਟੀ ਕੀਤੀ ਗਈ ਹੈ। 

ਇਸ ਤੋਂ ਪਹਿਲਾਂ ਕਰਨਾਟਕ ਦੇ ਧਾਰਵਾਡ ਵਿਚ ਐਮ ਐਮ ਕਲਬੁਰਗੀ ਦਾ ਕਤਲ ਮਾਮਲੇ ਵਿਚ ਸੁਪਰੀਮ ਕੋਰਟ ਨੇ ਕਰਨਾਟਕ ਸਰਕਾਰ ਨੂੰ ਫਟਕਾਰ ਲਗਾਈ ਸੀ। ਕੋਰਟ ਨੇ ਕਰਨਾਟਕ ਸਰਕਾਰ ਨੂੰ ਕਿਹਾ ਸੀ ਕਿ ਹੁਣ ਤੱਕ ਜਾਂਚ ਵਿਚ ਕੁੱਝ ਨਹੀਂ ਹੋਇਆ। ਦੋ ਹਫ਼ਤੇ ਵਿਚ ਰਾਜ ਸਰਕਾਰ ਨੂੰ ਸਟੇਟਸ ਰਿਪੋਰਟ ਦਾਖਲ ਕਰ ਦੱਸਣ ਨੂੰ ਕਿਹਾ ਕਿ ਜਾਂਚ ਕਦੋਂ ਤੱਕ ਪੂਰੀ ਹੋਵੇਗੀ? ਸੁਪਰੀਮ ਕੋਰਟ ਨੇ ਕਿਹਾ ਕਿ ਇਸ ਪੀਆਈਐਲ ਦੀ ਨਿਗਰਾਨੀ ਲਈ ਬੰਬੇ ਹਾਈਕੋਰਟ ਵਿਚ ਭੇਜ ਸਕਦੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement