
ਸੂਤਰਾਂ ਦੀ ਜਾਣਕਾਰੀ ਮੁਤਾਬਕ ਤ੍ਰਿਪੁਰਾ ਦੇ ਕੰਚਨਪੁਰ ਅਤੇ ਮਾਨੂ ਇਲਾਕੇ ਵਿਚ ਫੌਜ ਦੇ...
ਨਵੀਂ ਦਿੱਲੀ: ਨਾਗਰਿਕਤਾ ਸੋਧ ਬਿਲ ਦੇ ਲੋਕ ਸਭਾ ਵਿਚ ਪਾਸ ਹੋਣ ਤੋਂ ਬਾਅਦ ਬੁੱਧਵਾਰ ਨੂੰ ਰਾਜ ਸਭਾ ਵਿਚ ਪੇਸ਼ ਕੀਤਾ ਗਿਆ। ਉੱਤਰ-ਪੂਰਬੀ ਰਾਜਾਂ ਵਿਚ ਇਸ ਬਿਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾਗਰਿਕਤਾ ਸੋਧ ਬਿਲ ਵਿਰੁਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਤ੍ਰਿਪੁਰਾ ਦੇ ਕੁੱਝ ਹਿੱਸਿਆਂ ਵਿਚ ਫੌਜ ਤੈਨਾਤ ਕੀਤੀ ਗਈ ਹੈ। ਉੱਥੇ ਹੀ ਅਸਮ ਦੇ ਡਿਬਰੂਗੜ, ਜੋਰਹਾਟ ਅਤੇ ਬੈਂਗਗਾਈ ਪਿੰਡ ਵਿਚ ਫੌਜ ਨੂੰ ਸਟੈਂਡਬਾਏ ਤੇ ਰੱਖਿਆ ਗਿਆ ਹੈ।
Amit Shah ਸੂਤਰਾਂ ਦੀ ਜਾਣਕਾਰੀ ਮੁਤਾਬਕ ਤ੍ਰਿਪੁਰਾ ਦੇ ਕੰਚਨਪੁਰ ਅਤੇ ਮਾਨੂ ਇਲਾਕੇ ਵਿਚ ਫੌਜ ਦੇ ਦੋ ਕਾਲਮ ਤੈਨਾਤ ਕੀਤੇ ਗਏ ਹਨ। ਉੱਥੇ ਨਾਗਰਿਕਤਾ ਬਿਲ ਵਿਰੁਧ ਵਿਆਪਕ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਉੱਤਰ-ਪੂਰਬ ਸੀਮਾ ਰੇਲਵੇ ਨੇ ਬੁੱਧਵਾਰ ਨੂੰ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਅਤੇ ਰਾਜ ਤੋਂ ਚਲਣ ਵਾਲੀਆਂ ਕਈ ਟ੍ਰੇਨਾਂ ਦੀ ਸਮਾਂ-ਸਾਰਣੀ ਬਦਲ ਦਿੱਤੀ ਹੈ। ਲਗਭਗ 14 ਟ੍ਰੇਨਾਂ ਰੱਦ ਕਰ ਦਿੱਤੀਆਂ ਹਨ।
Photoਦਸ ਦਈਏ ਕਿ ਵਿਦਿਆਰਥੀਆਂ ਵੱਲੋਂ ਮੰਗਲਵਾਰ ਨੂੰ ਉੱਤਰ-ਪੂਰਬ ਦੇ ਕਈ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਕਾਰ ਸੜਕਾਂ ਬਲਾਕ ਹੋਣ ਕਰ ਕੇ ਹਸਪਤਾਲ ਲੈ ਜਾਂਦੇ ਸਮੇਂ ਦੋ ਮਹੀਨੇ ਦੇ ਬਿਮਾਰ ਬੱਚੇ ਦੀ ਮੌਤ ਹੋ ਗਈ। ਰਾਜ ਸਭਾ ਵਿਚ ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਤੋਂ ਇਕ ਦਿਨ ਪਹਿਲਾਂ ਅਸਮ ਵਿਚ ਇਸ ਬਿੱਲ ਵਿਰੁੱਧ ਦੋ ਵਿਦਿਆਰਥੀ ਸੰਗਠਨਾਂ ਦੇ ਰਾਜ ਭਰ ਵਿਚ ਬੰਦ ਦੇ ਸੱਦੇ ਤੋਂ ਬਾਅਦ ਬ੍ਰਹਮਪੁੱਤਰ ਘਾਟੀ ਵਿਚ ਜੀਵਨ ਠੱਪ ਰਿਹਾ।
Photoਆਲ ਅਸਮ ਸਟੂਡੈਂਟਸ ਯੂਨੀਅਨ, ਨਾਰਥ ਈਸਟ ਸਟੂਡੈਂਟਸ ਆਰਗਨਾਈਜੇਸ਼ਨ, ਵਾਮਪੰਥੀ ਸੰਗਠਨਾਂ-ਐਸਐਫਆਈ, ਡੀਵਾਈਐਫਆਈ, ਐਡਵਾ, ਏਆਈਐਸਐਫ ਅਤੇ ਆਈਸਾ ਨੇ ਵੱਖ ਤੋਂ ਇਕ ਬੰਦ ਦੀ ਮੰਗ ਕੀਤੀ। ਗੁਵਾਹਾਟੀ ਦੇ ਵੱਖ-ਵੱਖ ਖੇਤਰਾਂ ਵਿਚ ਵੱਡੇ ਪੈਮਾਨੇ ਤੇ ਜਲੂਸ ਕੱਢੇ ਗਏ ਅਤੇ ਪ੍ਰਦਰਸ਼ਨਕਾਰੀਆਂ ਨੇ ਇਸ ਬਿੱਲ ਖਿਲਾਫ ਨਾਅਰੇਬਾਜ਼ੀ ਕੀਤੀ।
Photoਪ੍ਰਦਰਸ਼ਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਦੇ ਪੁਤਲੇ ਵੀ ਸਾੜੇ ਗਏ। ਪੁਲਿਸ ਸੂਤਰਾਂ ਨੇ ਦਸਿਆ ਕਿ ਸਕੱਤਰੇਤ ਅਤੇ ਵਿਧਾਨ ਸਭਾ ਦੀਆਂ ਇਮਾਰਤਾਂ ਤੋਂ ਬਾਹਰ ਗੁਵਾਹਾਟੀ ਵਿਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚ ਝੜਪ ਵੀ ਹੋਈ ਕਿਉਂ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।