
ਕੱਚਾ ਆੜ੍ਹਤੀਆ ਐਸੋਸੀਏਸ਼ਨ ਤੇ ਈਟੀਟੀ ਟੀਚਰ ਯੂਨੀਅਨ ਦੇ ਨੁਮਾਇੰਦਿਆਂ ਦੀ ਧਰਨੇ 'ਚ ਸ਼ਮੂਲੀਅਤ
ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਦੇ ਡੇਰਾ ਜਮਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਲੋਕਾਂ ਦੇ ਆਪ-ਮੁਹਾਰੇ ਪਹੁੰਚਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਦੇ ਸਖਤ ਰੁਖ ਨੂੰ ਵੇਖਦਿਆਂ ਕਿਸਾਨਾਂ ਨੇ ਲਾਮਬੰਦੀ ਹੋਰ ਵਧਾ ਦਿਤੀ ਹੈ ਅਤੇ ਸੰਘਰਸ਼ ਦਾ ਘੇਰਾ ਹੋਰ ਮੋਕਲਾ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਲੋਕਾਂ ਦੇ ਦਿੱਲੀ ਵੱਲ ਕੂਚ ਕਾਰਨ ਧਰਨਾ ਸਥਾਨਾਂ ਤੇ ਭੀੜ ਵਧਦੀ ਜਾ ਰਹੀ ਹੈ ਅਤੇ ਹਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ ਪੈਰ ਧਰਨ ਲਈ ਵੀ ਜ਼ਮੀਨ ਘਟਣ ਲੱਗੀ ਹੈ।
Youth go to Delhi
ਸਮਰਥਕਾਂ ਦੀ ਗਿਣਤੀ ਵਧਣ ਕਾਰਨ ਕਿਸਾਨਾਂ ਦੇ ਹੌਂਸਲੇ ਹੋਰ ਵਧ ਗਏ ਹਨ। ਕਲਾਕਾਰਾਂ, ਮਜ਼ਦੂਰਾਂ, ਸਾਬਕਾ ਫੌਜੀਆਂ ਮਗਰੋਂ ਹੁਣ ਪੰਜਾਬ ਦੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੇ ਈਟੀਟੀ ਟੀਚਰ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨੇ ਵੀ ਟਿਕਰੀ ਬਾਰਡਰ ਉੱਤੇ ਪੁੱਜ ਕੇ ਕਿਸਾਨ ਅੰਦੋਲਨ ਨੂੰ ਹਮਾਇਤ ਦਿੱਤੀ ਹੈ।
Delhi March
ਖਬਰਾਂ ਮੁਤਾਬਕ ਅੱਜ 50,000 ਦੇ ਕਰੀਬ ਹੋਰ ਕਿਸਾਨ ਅਤੇ 11 ਹਜ਼ਾਰ ਟਰੈਕਟਰ-ਟਰਾਲੀਆਂ ਦਿੱਲੀ ਵੱਲ ਚਾਲੇ ਪਾ ਚੁੱਕੀਆਂ ਹਨ। ਕਿਸਾਨਾ ਆਗੂ ਜੋਗਿੰਦਰ ਸਿੰਘ ਉਗਰਾਹਾਂ ਮੁਤਾਬਕ ਕਿਸਾਨਾਂ ਦੀ ਜੰਗ ਲੰਬੀ ਚੱਲੇਗੀ, ਇਸੇ ਲਈ ਕਿਸਾਨਾਂ ਨੇ 6 ਮਹੀਨਿਆਂ ਦੇ ਮੋਰਚੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਰੱਦ ਕਰਨ ਬਾਅਦ ਹੀ ਵਾਪਸ ਪਰਤਣਗੇ।
Delhi March
ਈਟੀਟੀ ਟੀਚਰ ਯੂਨੀਅਨ ਦੀ ਪੰਜਾਬ ਇਕਾਈ ਦੇ ਪ੍ਰਧਾਨ ਜਗਸੀਰ ਸਿੰਘ ਸਹੋਤਾ ਮੁਤਾਬਕ ਉਨ੍ਹਾਂ ਦੀ ਯੂਨੀਅਨ ਕਿਸਾਨਾਂ ਨਾਲ ਮਿਲ ਕੇ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ ਹੈ। ਬੱਸਾਂ ਰਾਹੀਂ ਪੰਜਾਬ ਤੋਂ ਦਿੱਲੀ ਪੁੱਜੇ ਆੜ੍ਹਤੀਆਂ ਨੇ ਵੀ ਕਿਸਾਨਾਂ ਨਾਲ ਇੱਕਜੁਟਤਾ ਦਾ ਇਜ਼ਹਾਰ ਕੀਤਾ ਹੈ। ਮੁਕਤਸਰ ਜ਼ਿਲ੍ਹੇ ਦੀ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਕੁਮਾਰ ਬਬਲੂ ਬਾਂਸਲ ਨੇ ਕਿਹਾ ਕਿ ਉਹ ਵੀ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ ਅਤੇ ਮੀਗਾਂ ਮੰਨੇ ਜਾਣ ਤਕ ਧਰਨੇ ‘ਚ ਡਟੇ ਰਹਿਣਗੇ।