ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਚੱਲੇਗੀ ਰੇਲ ਗੱਡੀ, PM ਮੋਦੀ-ਸ਼ੇਖ ਹਸੀਨਾ ਕਰਨਗੇ ਉਦਘਾਟਨ
Published : Dec 11, 2020, 11:21 am IST
Updated : Dec 11, 2020, 11:21 am IST
SHARE ARTICLE
PM Narendra Modi Sheikh Hasina
PM Narendra Modi Sheikh Hasina

17 ਦਸੰਬਰ ਨੂੰ ਕਰਨਗੇ ਉਦਘਾਟਨ

ਨਵੀਂ ਦਿੱਲੀ: 55 ਸਾਲਾਂ ਬਾਅਦ, ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਰੇਲ ਮਾਰਗ ਦੁਬਾਰਾ ਖੋਲ੍ਹਿਆ ਜਾਵੇਗਾ। 17 ਦਸੰਬਰ ਨੂੰ ਪੱਛਮੀ ਬੰਗਾਲ ਵਿਚ ਹਲਦੀਬਾਰੀ ਅਤੇ ਗੁਆਂਢੀ ਬੰਗਲਾਦੇਸ਼ ਦੀ ਚਿਲ੍ਹਾਟੀ ਦਰਮਿਆਨ ਰੇਲ ਮਾਰਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕਰਨਗੇ। ਉੱਤਰ ਪੂਰਬ ਸਰਹੱਦੀ ਰੇਲਵੇ ਦੇ ਅਧਿਕਾਰੀਆਂ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ।

Bangladesh PM Sheikh HasinaBangladesh PM Sheikh Hasina

ਉੱਤਰ ਬੰਗਲਾਦੇਸ਼ ਦੇ ਕੂਚ ਬਿਹਾਰ ਦੇ ਹਲਦੀਬਾਰੀ ਤੋਂ ਚਿਲ੍ਹਾਟੀ ਤੱਕ ਰੇਲ ਲਾਈਨ 1965 ਵਿਚ ਭਾਰਤ ਅਤੇ ਫਿਰ ਪੂਰਬੀ ਪਾਕਿਸਤਾਨ ਵਿਚ ਰੇਲ ਸੰਪਰਕ ਟੁੱਟਣ ਤੋਂ ਬਾਅਦ ਵਿਗੜ ਗਈ। ਐਨਐਫਆਰ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸੁਭਾਨ ਚੰਦਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ ਦੀ ਹਮਰੁਤਬਾ ਸ਼ੇਖ ਹਸੀਨਾ 17 ਦਸੰਬਰ ਨੂੰ ਹਲਦੀਬਾਰੀ-ਚਿਲ੍ਹਾਟੀ ਰੇਲ ਮਾਰਗ ਦਾ ਉਦਘਾਟਨ ਕਰਨਗੇ।

pm modipm modi

ਸੁਭਾਨ ਚੰਦਾ ਨੇ ਦੱਸਿਆ ਕਿ ਚਿਰਹਟੀ ਤੋਂ ਹਲਦੀਬਾਰੀ ਲਈ ਇਕ ਮਾਲ ਗੱਡੀ ਚੱਲੇਗੀ, ਜੋ ਐਨਆਰਐਫ ਦੇ ਕਟਿਹਾਰ ਡਵੀਜ਼ਨ ਅਧੀਨ ਆਉਂਦੀ ਹੈ। ਕਵੀਹਾਰ ਦੇ ਮੰਡਲ ਰੇਲਵੇ ਮੈਨੇਜਰ ਰਵਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਮੰਗਲਵਾਰ ਨੂੰ ਰੇਲ ਮਾਰਗ ਨੂੰ ਮੁੜ ਖੋਲ੍ਹਣ ਦੇ ਫੈਸਲੇ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ।

Narendra ModiNarendra Modi

ਐਨਐਫਆਰ ਦੇ ਸੂਤਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਹਲਦੀਬਾਰੀ ਰੇਲਵੇ ਸਟੇਸ਼ਨ ਦੀ ਦੂਰੀ ਸਾਢੇ ਚਾਰ ਕਿਲੋਮੀਟਰ ਹੈ, ਜਦੋਂਕਿ ਬੰਗਲਾਦੇਸ਼ ਵਿਚ ਚਿਲ੍ਹਾਟੀ ਦੀ ਦੂਰੀ ਜ਼ੀਰੋ ਪੁਆਇੰਟ ਤੋਂ ਲਗਭਗ 7.5 ਕਿਲੋਮੀਟਰ ਹੈ। ਹਲਦੀਬਾਰੀ ਅਤੇ ਚਿਲ੍ਹਾਟੀ ਦੋਵੇਂ ਸਟੇਸ਼ਨ ਮੌਜੂਦਾ ਬੰਗਲਾਦੇਸ਼ ਦੇ ਖੇਤਰਾਂ ਵਿਚੋਂ ਲੰਘਦੇ ਹੋਏ ਸਿਲੀਗੁੜੀ ਅਤੇ ਕੋਲਕਾਤਾ ਵਿਚਾਲੇ ਪੁਰਾਣੇ ਬ੍ਰਾਡ ਗੇਜ ਰੇਲਵੇ ਮਾਰਗ 'ਤੇ ਸਨ।

ਇਸ ਮਾਰਗ 'ਤੇ ਯਾਤਰੀ ਰੇਲ ਸੇਵਾ ਦੇ ਸ਼ੁਰੂ ਹੋਣ ਨਾਲ, ਕੋਲਕਾਤਾ ਤੋਂ ਜਲਪਾਈਗੁੜੀ ਜਾਣ ਵਾਲੇ ਲੋਕਾਂ ਨੂੰ ਸਿਰਫ ਸੱਤ ਘੰਟੇ ਲੱਗਣਗੇ ਪਹਿਲਾਂ ਇਹ 12 ਘੰਟੇ  ਲੱਗਦੇ ਸਨ ਅਰਥਾਤ 5 ਘੰਟਿਆਂ ਦੀ ਬਚਤ। ਮਲੀਗਾਓਂ, ਗੁਹਾਟੀ ਵਿਚ ਸਥਿਤ ਐਨਈਐਫ ਦਾ ਮੁੱਖ ਦਫਤਰ ਪੂਰੇ ਉੱਤਰ ਪੂਰਬ ਦੇ ਖੇਤਰ ਅਤੇ ਬਿਹਾਰ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਨੂੰ ਕਵਰ ਕਰਦਾ ਹੈ

Location: India, Delhi, New Delhi

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement