
ਮੈਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਨਾਮ ਦੇ ਪੈਸੇ ਵੀ ਮੋੜਨ ਦੀ ਸੋਚੀ। ਮੈਂ ਇਹ ਦੱਸਣ ਲਈ ਆਇਆ ਹਾਂ ਕਿ ਮੈਨੂੰ ਦੌਲਤ ਨਹੀਂ ਦੇਸ਼ ਦੇ ਅਤੇ ਕਿਸਾਨ ਪਿਆਰੇ ਹਨ।"
ਨਵੀਂ ਦਿੱਲੀ - ਕਿਸਾਨ ਨੇ ਆਪਣਾ ਕਿਸਾਨੀ ਸੰਘਰਸ਼ ਦਿੱਲੀ ਵਿਚ ਹੋਰ ਤੇਜ਼ ਕਰ ਦਿੱਤਾ ਹੈ ਕਿਉਂਕਿ ਸਰਕਾਰ ਆਪਣੇ ਫੈਸਲੇ 'ਤੇ ਹੀ ਅੜੀ ਹੋਈ ਹੈ ਪਰ ਕਿਸਾਨਾਂ ਦਾ ਸਾਥ ਹਰ ਕੋਈ ਦੇ ਰਿਹਾ ਹੈ ਹਰ ਇਕ ਪੰਜਾਬੀ ਗਾਇਕ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਖਿਡਾਰੀਆਂ ਨੇ ਆਪਣੇ ਅਵਾਰਡ ਵੀ ਵਾਪਸ ਕਰ ਦਿੱਤੇ ਹਨ। ਆਪਣੀ ਧਰਤੀ ਲਈ ਇਸੇ ਮੁਹੱਬਤ ਸਦਕਾ 28 ਸਾਲ ਦੇ ਨੌਜਵਾਨ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਨੇ ਉਹ ਕਰ ਵਿਖਾਇਆ ਜੋ ਵਿਰਲਾ ਹੀ ਕੋਈ ਕਰ ਸਕਦਾ ਹੈ।
Preetinder Pal Singh Mintu
ਜਿੱਥੇ ਉਨ੍ਹਾਂ ਦੇ ਹਾਣ ਦੇ ਨੌਜਵਾਨ ਵਿਦੇਸ਼ਾਂ 'ਚ ਜਾ ਕੇ ਵੱਸਣ ਦਾ ਸੁਪਨਾ ਵੇਖਦੇ ਹਨ ਉੱਥੇ 18 ਸਾਲ ਦੀ ਉਮਰ ਵਿਚ ਕੈਨੇਡਾ ਨੂੰ ਛੱਡ ਆਪਣੇ ਪਿੰਡ ਵਾਪਸ ਆ ਕੇ ਮਿੰਟੂ ਨੇ ਆਪਣੀ ਧਰਤੀ ਨੂੰ ਕੈਨੇਡਾ ਵਾਂਗ ਸੋਹਣਾ ਬਣਾਉਣ ਤੇ ਉਸ ਦੇ ਸੱਚੇ ਵਿਕਾਸ ਲਈ ਕੰਮ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ ਜੋ ਅੱਜ ਆਪਣੇ ਆਪ ਵਿਚ ਮਿਸਾਲ ਹੈ। ਇਸ ਸਦਕਾ ਉਨ੍ਹਾਂ ਨੂੰ ਦੋ ਰਾਸ਼ਟਰੀ ਅਵਾਰਡ ਵੀ ਮਿਲੇ ਪਰ ਅੱਜ ਪੰਜਾਬ ਤੋਂ ਉੱਥੇ ਕਿਸਾਨੀ ਅੰਦੋਲਨ ਲਈ ਮਿੰਟੂ ਨੇ ਨਾ ਸਿਰਫ਼ ਅਵਾਰਡ ਵਾਪਸ ਕਰਨ ਦਾ ਫੈਸਲਾ ਲਿਆ ਬਲਕਿ ਉਨ੍ਹਾਂ ਨਾਲ ਮਿਲੀ 18 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਵਾਪਸ ਕਰਨ ਦਾ ਐਲਾਨ ਕਰ ਕੇ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ।
ਮਿੰਟੂ ਨੇ ਕੇਂਦਰੀ ਖੇਤੀਬਾੜੀ ਮੰਤਰੀ ਕੋਲ ਜਾ ਕੇ ਇਹ ਐਵਾਰਡ ਵਾਪਸ ਕਰ ਕੇ ਕਿਸਾਨੀ ਅੰਦੋਲਨ ਵਿਚ ਆਪਣਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ। "ਕ੍ਰਿਸ਼ੀ ਤੇ ਪੰਚਾਇਤ ਮੰਤਰੀ ਨਰਿੰਦਰ ਤੋਮਰ ਨੂੰ ਲੈਟਰ ਭੇਜ ਕੇ ਮਿਲਣ ਦਾ ਸਮਾਂ ਮੰਗਿਆ ਹੈ ਤੇ ਜੇ ਨਹੀਂ ਮਿਲਿਆ ਤਾਂ ਉਨ੍ਹਾਂ ਦੇ ਦਫ਼ਤਰ ਜਾਵਾਂਗੇ।" ਐਨੀ ਛੋਟੀ ਉਮਰ 'ਚ ਆਪਣੇ ਪਿੰਡ ਰਣ ਸਿੰਹ ਕਲਾਂ ਦਾ ਸਰਪੰਚ ਬਣ ਕੇ ਪ੍ਰੀਤਇੰਦਰ ਨੇ ਜੋ ਪਿੰਡ ਦੀ ਨੁਹਾਰ ਬਦਲੀ ਹੈ ਉਸ ਲਈ ਉਨ੍ਹਾਂ ਨੂੰ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਨਾਜੀ ਦੇਸ਼ ਮੁੱਖ ਰਾਸ਼ਟਰੀ ਗੌਰਵ ਸਨਮਾਨ ਨਾਲ ਨਿਵਾਜਿਆ ਸੀ
ਜਿਸ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰਧਾਨ ਮੰਤਰੀ ਨੇ ਇਹ ਸਨਮਾਨ ਦਿੱਤਾ ਅਤੇ 10 ਲੱਖ ਦੀ ਇਨਾਮ ਰਾਸ਼ੀ ਵੀ ਮਿਲੀ। ਉਨ੍ਹਾਂ ਨੂੰ ਖੇਤੀ ਮੰਤਰੀ ਨਰਿੰਦਰ ਤੋਮਰ ਵੱਲੋਂ ਅਗਸਤ ਦੇ ਮਹੀਨੇ ਵਿਚ ਦੀਨ ਦਯਾਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਵੀ ਮਿਲਿਆ ਜਿਸ ਨਾਲ 8 ਲੱਖ ਦੀ ਇਨਾਮ ਰਾਸ਼ੀ ਮਿਲੀ। ਇਹ ਦੋਵੇਂ ਸਨਮਾਨ ਕਿਸਾਨੀ ਅੰਦੋਲਨ ਵਿਚ ਵਾਪਸ ਕਰ ਦਿੱਤੇ ਹਨ।
ਨੌਜਵਾਨ ਦਾ ਕਹਿਣਾ ਹੈ ਕਿ ਇਹ ਕਿਸਾਨੀ ਦਾ ਬਹੁਤ ਵੱਡਾ ਮਸਲਾ ਹੈ। ਪੰਜਾਬ ਦੀਆਂ ਨਾਮੀ ਹਸਤੀਆਂ ਵੱਲੋਂ ਇਨਾਮ ਤਾਂ ਵਾਪਸ ਕੀਤੇ ਜਾ ਰਹੇ ਹਨ ਪਰ ਮੈਨੂੰ ਮਹਿਸੂਸ ਹੋਇਆ ਕਿ ਕੱਲ੍ਹ ਨੂੰ ਦੇਸ਼ ਇਹ ਨਾ ਸੋਚੇ ਕਿ ਪੰਜਾਬ ਦੇ ਲੋਕ ਦੌਲਤ ਨੂੰ ਜ਼ਿਆਦਾ ਪਿਆਰ ਕਰਦੇ ਹਨ ਤੇ ਮੈਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਨਾਮ ਦੇ ਪੈਸੇ ਵੀ ਮੋੜਨ ਦੀ ਸੋਚੀ। ਮੈਂ ਇਹ ਦੱਸਣ ਲਈ ਆਇਆ ਹਾਂ ਕਿ ਮੈਨੂੰ ਦੌਲਤ ਨਹੀਂ ਦੇਸ਼ ਦੇ ਅਤੇ ਕਿਸਾਨ ਪਿਆਰੇ ਹਨ।"
ਖੇਤੀ ਬਿੱਲਾਂ ਬਾਰੇ ਮਿੰਟੂ ਦਾ ਮੰਨਣਾ ਹੈ ਕਿ "ਕਿਸਾਨਾਂ ਲਈ ਮਾਰੂ ਬਿੱਲ ਅਜਿਹੇ ਲੋਕਾਂ ਨੇ ਬਣਾਏ ਜਿਨ੍ਹਾਂ ਨੂੰ ਕਿਸਾਨੀ ਦਾ ਕੁੱਝ ਪਤਾ ਨਹੀਂ। ਇਹ ਦੇਸ਼ ਦੇ ਕਿਸਾਨਾਂ ਦੀ ਕਮੇਟੀ ਬਣਾ ਕੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਸੀ। ਪੰਜਾਬ 'ਚ ਹਾਲਾਤ ਅਜਿਹੇ ਹਨ ਕਿ ਇੱਕ ਪਿੰਡ ਵਿਚ ਇੱਕੋ ਰੁੱਖ ਨਾਲ ਪਿਓ ਤੇ ਪੁੱਤ ਨੇ ਫਾਹਾ ਲਿਆ ਇਹ ਵੀ ਅੱਜ ਦਾ ਸੱਚ ਹੈ। ਇਹ ਮਸਲੇ ਬਹੁਤ ਗਹਿਰਾਈ ਨਾਲ ਹੱਲ ਕਰਨੇ ਚਾਹੀਦੇ ਹਨ।"