ਲਖੀਮਪੁਰ ਖੇੜੀ ਮਾਮਲਾ: ਗਵਾਹ ਪ੍ਰਭਜੋਤ ਸਿੰਘ ਦੇ ਛੋਟੇ ਭਰਾ 'ਤੇ ਤਲਵਾਰ ਨਾਲ ਜਾਨਲੇਵਾ ਹਮਲਾ
Published : Dec 11, 2022, 11:00 am IST
Updated : Dec 11, 2022, 11:42 am IST
SHARE ARTICLE
Lakhimpur Kheri case: A fatal attack with a sword on the younger brother of witness Prabhjot Singh
Lakhimpur Kheri case: A fatal attack with a sword on the younger brother of witness Prabhjot Singh

ਮੁਲਜ਼ਮ ਆਸ਼ੀਸ਼ ਮਿਸ਼ਰਾ ’ਤੇ ਲੱਗੇ ਇਲਜ਼ਾਮ

 

ਨਵੀਂ ਦਿੱਲੀ- ਲਖੀਮਪੁਰ ਖੇੜੀ 'ਚ ਟਿਕੂਨੀਆ ਮਾਮਲੇ ਦੇ ਮੁੱਖ ਗਵਾਹ ਪ੍ਰਭਜੋਤ ਸਿੰਘ ਦੇ ਛੋਟੇ ਭਰਾ ਸਰਵਜੀਤ ਸਿੰਘ 'ਤੇ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਮੁੰਡਨ ਸਮਾਗਮ ਦੌਰਾਨ ਹੋਇਆ। ਤਲਵਾਰ ਦੇ ਹਮਲੇ ਵਿੱਚ ਸਰਵਜੀਤ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਵਿੱਚ ਪ੍ਰਭੁਜੋਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਬੇਟੇ ਅਤੇ ਟਿਕੂਨਿਆ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ 'ਤੇ ਆਪਣੇ ਭਰਾ 'ਤੇ ਕਾਤਲਾਨਾ ਹਮਲਾ ਕਰਨ ਦਾ ਦੋਸ਼ ਲਗਾਇਆ ਹੈ।

ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਸੁਣਵਾਈ 16 ਦਸੰਬਰ ਤੋਂ ਸ਼ੁਰੂ ਹੋਣੀ ਹੈ।
ਭਰਾ ਨੇ ਕਿਹਾ- ਹਮਲਾ ਕਰਨ ਵਾਲਾ ਆਸ਼ੀਸ਼ ਮਿਸ਼ਰਾ ਦਾ ਖਾਸ ਵਿਅਕਤੀ ਸੀ। ਮੁੱਖ ਗਵਾਹ ਪ੍ਰਭੁਜੋਤ ਸਿੰਘ ਨੇ ਦੱਸਿਆ, "ਸ਼ਨੀਵਾਰ ਨੂੰ ਅਸੀਂ ਆਪਣੇ ਦੋਸਤ ਅਨੁਜ ਗੁਪਤਾ ਦੇ ਬੇਟੇ ਦੇ ਮੁੰਡਨ ਗਏ ਸੀ। ਉੱਥੇ ਵਿਕਾਸ ਚਾਵਲਾ ਵੀ ਸੀ। ਉਸ ਦਾ ਪਹਿਲਾਂ ਮੇਰੇ ਨਾਲ ਝਗੜਾ ਹੋ ਗਿਆ, ਪਰ ਅਸੀਂ ਉੱਥੋਂ ਦੂਰ ਹੋ ਗਏ।
ਮੇਰਾ ਭਰਾ ਮੇਰੇ ਤੋਂ 10 ਮੀਟਰ ਦੂਰ ਬੈਠਾ ਸੀ। ਅਚਾਨਕ ਵਿਕਾਸ ਨੇ ਆ ਕੇ ਮੇਰੇ ਭਰਾ 'ਤੇ ਪਿੱਛਿਓਂ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਤੱਕ ਮੈਂ ਉੱਥੇ ਪਹੁੰਚਿਆ, ਉਸ ਨੇ ਮੇਰੇ ਭਰਾ ਦੇ ਸਿਰ 'ਤੇ ਦੋ ਬਾਰ ਤਲਵਾਰ ਨਾਲ ਵਾਰ ਕੀਤਾ ਸੀ। ਹਮਲੇ ਤੋਂ ਬਾਅਦ ਉਹ ਉਥੋਂ ਫਰਾਰ ਹੋ ਗਿਆ।

ਪ੍ਰਭਜੋਤ ਨੇ ਅੱਗੇ ਦੱਸਿਆ ਕਿ ਹਮਲੇ ਤੋਂ ਬਾਅਦ ਅਸੀਂ ਜ਼ਖ਼ਮੀਂ ਭਰਾ ਨੂੰ ਲੈ ਕੇ ਉੱਥੋਂ ਕੋਤਵਾਲੀ ਚਲੇ ਗਏ। ਕੋਤਵਾਲੀ ਤੋਂ ਨਿਘਾਸਨ ਭੇਜ ਦਿੱਤਾ ਉੱਥੇ ਡਾਕਟਰੀ ਹੋਈ। ਕੋਤਵਾਲੀ ਵਿਚ ਮੁਕੱਦਮਾ ਨਹੀਂ ਲਿਖਿਆ ਗਿਆ। ਵਿਕਾਸ ਚਾਵਲਾ ਆਸ਼ੀਸ਼ ਮਿਸ਼ਰਾ ਦਾ ਖਾਸ ਆਦਮੀ ਹੈ, ਉਸ ਦੀ ਵਸੂਲੀ ਕਰਦਾ ਹੈ। ਮੇਰੇ ਨਾਲ ਬੰਦੂਕਧਾਰੀ ਹੋਣ ਕਾਰਨ ਉਹ ਮੇਰੇ 'ਤੇ ਹਮਲਾ ਨਹੀਂ ਕਰ ਸਕਦਾ ਸੀ। ਮੇਰੇ ਭਰਾ 'ਤੇ ਹਮਲਾ ਕੀਤਾ। ਅੱਜ ਮੇਰੇ ਭਰਾ 'ਤੇ ਹਮਲਾ ਹੋਇਆ। ਕੱਲ੍ਹ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਦਬਾਅ ਹੇਠ ਹਾਂ। ਮੇਰੇ ਭਰਾ ਨਾਲ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਦੋ ਲੋਕ ਜ਼ਖਮੀ ਹੋ ਗਏ ਸਨ।"

ਹਿੰਸਾ ਮਾਮਲੇ 'ਚ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਸਮੇਤ 14 ਦੋਸ਼ੀਆਂ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਣਾ ਹੈ। ਲਖੀਮਪੁਰ ਦੀ ਏਡੀਜੇ ਅਦਾਲਤ ਨੇ 5 ਦਿਨ ਪਹਿਲਾਂ ਚਾਰਜਸ਼ੀਟ ਦੇ ਆਧਾਰ 'ਤੇ ਅਜੇ ਮਿਸ਼ਰਾ ਸਮੇਤ 14 ਲੋਕਾਂ 'ਤੇ ਦੋਸ਼ ਆਇਦ ਕੀਤੇ ਹਨ। ਆਸ਼ੀਸ਼ 'ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ। ਉਸ 'ਤੇ ਕਤਲ ਦਾ ਮੁਕੱਦਮਾ ਚਲਾਇਆ ਜਾਵੇਗਾ। ਇਸ ਮਾਮਲੇ ਦੀ ਸੁਣਵਾਈ 16 ਦਸੰਬਰ ਤੋਂ ਸ਼ੁਰੂ ਹੋਵੇਗੀ।

ਮੁੱਖ ਗਵਾਹ ਪ੍ਰਭਜੋਤ ਸਿੰਘ ਨੇ ਦੋਸ਼ ਲਾਇਆ ਕਿ ਕੇਸ ਦੀ ਸੁਣਵਾਈ 16 ਤਰੀਕ ਤੋਂ ਹੈ। ਇਸ ਕਾਰਨ ਵਿਕਾਸ ਚਾਵਲਾ ਨੇ ਆਸ਼ੀਸ਼ 'ਤੇ ਦਬਾਅ ਬਣਾਉਣ ਲਈ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ-ਪ੍ਰਸ਼ਾਸਨ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਿਹਾ।
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement