ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਦੇਸ਼ ਦੇ ਹਿੱਤ ’ਚ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖਣਾ ਪਵੇਗਾ।
Sandeep Pathak : ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਸੋਮਵਾਰ ਨੂੰ ਕਿਹਾ ਕਿ ਉਹ ‘ਇੰਡੀਆ’ ਗੱਠਜੋੜ ਦੀ ਬੈਠਕ ’ਚ ਰਚਨਾਤਮਕ ਰੂਪ ਨਾਲ ਹਿੱਸਾ ਲੈਣਗੇ। ਉਨ੍ਹਾਂ ਨੇ ਦੇਸ਼ ਦੇ ਹਿੱਤ ’ਚ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ’ਤੇ ਜ਼ੋਰ ਦਿਤਾ। ‘ਇਡੀਆ’ ਗੱਠਜੋੜ ਦੇ ਨੇਤਾਵਾਂ ਦੀ ਚੌਥੀ ਬੈਠਕ 19 ਦਸੰਬਰ ਨੂੰ ਦਿੱਲੀ ’ਚ ਹੋਵੇਗੀ।
ਉਨ੍ਹਾਂ ਕਿਹਾ, ‘‘‘ਆਪ’ ‘ਇੰਡੀਆ’ ਗੱਠਜੋੜ ਦੀ ਮਜ਼ਬੂਤ ਭਾਈਵਾਲ ਹੈ। ਅਸੀਂ ਪੂਰੀ ਤਰ੍ਹਾਂ ਰਚਨਾਤਮਕ ਤਰੀਕੇ ਨਾਲ ਹਿੱਸਾ ਲਵਾਂਗੇ। ਜਦੋਂ ਵੀ ਅਗਲੀ ਮੀਟਿੰਗ ਹੋਵੇਗੀ, ਰਸਮੀ ਸੱਦਾ ਭੇਜਿਆ ਜਾਵੇਗਾ ਅਤੇ ਪਾਰਟੀ ਉਸ ਅਨੁਸਾਰ ਕਾਰਵਾਈ ਕਰੇਗੀ।’’ਪਾਠਕ ਨੇ ਕਿਹਾ ਕਿ ਗੱਠਜੋੜ ’ਚ ਸ਼ਾਮਲ ਪਾਰਟੀਆਂ ਨੂੰ ਦੇਸ਼ ਦੇ ਹਿੱਤ ’ਚ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖਣਾ ਪਵੇਗਾ।
ਉਨ੍ਹਾਂ ਕਿਹਾ, ‘‘ਅੱਜ ਦੇਸ਼ ਨੂੰ ਸਿਆਸੀ ਪਾਰਟੀਆਂ ਦੀ ਲੋੜ ਹੈ ਕਿ ਉਹ ਅਪਣੇ ਸੌੜੇ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖ ਕੇ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਕੰਮ ਕਰਨ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਮਜ਼ਬੂਤ ਬਦਲ ਪ੍ਰਦਾਨ ਕਰਨ।’’
(For more news apart from Sandeep Pathak , stay tuned to Rozana Spokesman)