
ਬਰੇਨ ਡੈਡ ਵਾਲੇ ਵਿਅਕਤੀ ਦੀ ਕਿਡਨੀ, ਕਾਰਨੀਆ ਅਤੇ ਦਿਲ ਨੂੰ ਪੰਜ ਲੋਕਾਂ ਵਿਚ ਲਗਾ ਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਦਿਤੀ ਗਈ। ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ...
ਪੁਡੁਚੇਰੀ : ਬਰੇਨ ਡੈਡ ਵਾਲੇ ਵਿਅਕਤੀ ਦੀ ਕਿਡਨੀ, ਕਾਰਨੀਆ ਅਤੇ ਦਿਲ ਨੂੰ ਪੰਜ ਲੋਕਾਂ ਵਿਚ ਲਗਾ ਕੇ ਉਨ੍ਹਾਂ ਨੂੰ ਨਵੀਂ ਜਿੰਦਗੀ ਦਿਤੀ ਗਈ। ਜਵਾਹਰ ਲਾਲ ਇੰਸਟੀਚਿਊਟ ਆਫ ਪੋਸਟ ਗ੍ਰੈਜੂਏਟ ਮੈਡੀਕਲ ਐਜੁਕੇਸ਼ਨ ਐਂਡ ਰਿਚਰਸ (ਜੇਆਈਪੀਐਮਈਆਰ) ਦੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇੰਸਟੀਚਿਊਟ ਦੇ ਮੁਤਾਬਕ ਤਮਿਲਨਾਡੂ ਦੇ ਵਿੱਲੁਪੁਰਮ ਜ਼ਿਲ੍ਹੇ ਵਿਚ ਪਿਛਲੇ ਹਫ਼ਤੇ ਇਕ ਦਿਹਾੜੀ ਮਜ਼ਦੂਰ ਦਾ ਬਾਈਕ ਚਲਾਂਦੇ ਹੋਏ ਐਕਸੀਡੈਂਟ ਹੋ ਗਿਆ ਸੀ।
JIPMER
ਉਸ ਨੂੰ ਸਿਰ ਵਿਚ ਕਾਫੀ ਗੰਭੀਰ ਚੋਟ ਆਈ ਸੀ। ਤਮਿਲਨਾਡੂ ਦੇ ਸ਼ੰਕਰਾਪੁਰਮ ਅਤੇ ਮੁੰਦਿਅਨਪੱਕਮ ਦੇ ਸਰਕਾਰੀ ਹਸਪਤਾਲਾਂ ਵਿਚ ਉਸ ਦਾ ਇਲਾਜ ਹੋਇਆ ਪਰ ਹਾਲਤ ਵਿਚ ਸੁਧਾਰ ਨਹੀਂ ਆਇਆ। ਇਸ ਤੋਂ ਬਾਅਦ ਉਸ ਨੂੰ ਪੁਡੂਚੇਰੀ ਦੇ ਜੇਆਈਪੀਐਮਈਆਰ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਰੈਨ ਡੈਡ ਐਲਾਨ ਕਰ ਦਿਤਾ। ਉਸ ਦੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਉਸ ਦੇ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਕਿਡਨੀ ਅਤੇ ਕਾਰਨੀਆ ਨੂੰ ਚਾਰ ਮਰੀਜਾਂ ਵਿਚ ਫਿੱਟ ਕੀਤਾ ਗਿਆ, ਜਦੋਂ ਕਿ ਦਿਲ ਨੂੰ ਚੇਨਈ ਭੇਜ ਦਿਤਾ ਗਿਆ।