ਕਾਂਗਰਸ 'ਚ ਬੀਜੇਪੀ ਨਾਲ ਇਕੱਲੇ ਲੜਨ ਦੀ ਤਾਕਤ ਨਹੀਂ: ਏਕੇ ਐਂਟਨੀ
Published : Jan 12, 2019, 11:06 am IST
Updated : Jan 12, 2019, 1:05 pm IST
SHARE ARTICLE
AK Antony
AK Antony

ਤਿੰਨ ਵੱਡੇ ਸੂਬਿਆਂ 'ਚ ਵਿਧਾਨਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਕਾਂਗਰਸ ਅਗਵਾਈ ਦਾ ਜੋਸ਼ ਸਿਖਰ 'ਤੇ ਹੈ ਅਤੇ ਉਹ ਲੋਕਸਭਾ ਚੋਣ 'ਚ ਇਕੱਲੇ ਦਮ 'ਤੇ ਸਰਕਾਰ ਬਣਾਉਣ ਦੀ ....

ਤਿਰੂਵੰਤਮ: ਤਿੰਨ ਵੱਡੇ ਸੂਬਿਆਂ 'ਚ ਵਿਧਾਨਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਕਾਂਗਰਸ ਅਗਵਾਈ ਦਾ ਜੋਸ਼ ਸਿਖਰ 'ਤੇ ਹੈ ਅਤੇ ਉਹ ਲੋਕਸਭਾ ਚੋਣ 'ਚ ਇਕੱਲੇ ਦਮ 'ਤੇ ਸਰਕਾਰ ਬਣਾਉਣ ਦੀ ਉਂਮੀਦ ਲਗਾਏ ਬੈਠੇ ਹਨ, ਉਥੇ ਹੀ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਨੇਤਾ ਦੀ ਰਾਏ ਕੁੱਝ ਵੱਖ ਹੈ। ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਰਖਿਆ ਮੰਤਰੀ ਏਕੇ ਐਟਨੀ ਨੇ ਕਿਹਾ ਹੈ ਕਿ ਕਾਂਗਰਸ 'ਚ ਬੀਜੇਪੀ ਵਲੋਂ ਇਕੱਲੇ ਮੁਕਾਬਲਾ ਕਰਨ ਦੀ ਤਾਕਤ ਨਹੀਂ ਹੈ।  

AK AntonyAK Antony

ਕੇਰਲ  ਦੇ ਤਿਰੂਵਨੰਤਪੁਰਮ 'ਚ ਪ੍ਰਦੇਸ਼ ਕਾਂਗਰਸ ਕਮੇਟੀ ਦੀ ਆਮਸਭਾ ਨੂੰ ਸੰਬੋਧਤ ਕਰਦੇ ਹੋਏ ਏ ਕੇ ਐਂਟਨੀ ਨੇ ਕਿਹਾ ਕਿ  ਕਾਂਗਰਸ ਅਪਣੇ ਇਕੱਲੇ ਦਮ 'ਤੇ ਨਰਿੰਦਰ ਮੋਦੀ ਨੂੰ ਸੱਤਾ ਤੋਂ ਨਹੀਂ ਹਟਾ ਸਕਦੀ। ਹਾਲਾਂਕਿ ਲੋਕਸਭਾ ਚੋਣਾਂ 'ਚ ਮੋਦੀ ਦੇ ਖਿਲਾਫ ਕਾਂਗਰਸ ਬਹੁਤ ਚਿਹਰਾ ਹੈ। ਇਸ ਲਈ ਕਾਂਗਰਸ ਬੀਜੇਪੀ ਨੂੰ ਹਰਾਉਣ ਲਈ ਇਕ ਵੱਡੇ ਗੱਠ-ਜੋੜ ਦੀ ਤਲਾਸ਼ ਕਰ ਰਹੀ ਹੈ।  

AK AntonyAK Antony

ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁੱਝ ਸਮਾਂ 'ਚ ਰਾਹੁਲ ਗਾਂਧੀ ਇਕ ਮਜਬੂਤ ਨੇਤਾ ਦੇ ਤੌਰ 'ਤੇ ਉਭਰੇ ਹਨ ।  ਉਨ੍ਹਾਂ ਨੇ ਕਿਹਾ ਕਿ ਇਸ ਲਈ ਮੋਦੀ ਰਾਹੁਲ ਤੋਂ ਡਰਦੇ ਹਨ। ਏਕੇ ਐਂਟਨੀ ਨੇ ਇਸ ਸਾਲ ਹੋਣ ਵਾਲੇ ਲੋਕਸਭਾ ਚੋਣਾਂ ਨੂੰ ਕੁਰੁਕਸ਼ੇਤਰ ਦੀ ਲੜਾਈ ਦੀ ਤਰ੍ਹਾਂ ਦੱਸਿਆ ਹੈ।  ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਸਾਂਪ੍ਰਦਾਇਕ ਸ਼ਕਤੀਆਂ ਨੂੰ ਹਰਾਉਣਾ ਹੋਵੇਗਾ।  

AK AntonyAK Antony

ਦੱਸ ਦਈਏ ਕਿ ਲੋਕਸਭਾ ਚੋਣ 'ਚ ਸੱਭ ਤੋਂ ਮਹੱਤਵਪੂਰਣ ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਐਸਪੀ-ਬੀਐਸਪੀ ਨੇ ਗੱਠ-ਜੋੜ 'ਚ ਥਾਂ ਨਹੀਂ ਦਿਤੀ ਹੈ। ਸ਼ਨੀਵਾਰ ਨੂੰ ਅਖਿਲੇਸ਼ ਅਤੇ ਮਾਇਆਵਤੀ ਦੀ ਸਾਂਝੀ ਪ੍ਰੈਸ ਕਾਨਫਰੰਸ ਲਈ ਵੀ ਕਾਂਗਰਸ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਇੱਥੇ ਹੁਣ ਕਾਂਗਰਸ ਦੇ ਸਾਹਮਣੇ ਆਰਐਲਡੀ ਅਤੇ ਹੋਰ ਛੋਟੇ ਦਲਾਂ ਨਾਲ ਗੱਠ-ਜੋੜ ਕਰਵਾਉਣ ਦਾ ਜਾਂ ਫਿਰ ਇਕਲੇ ਚੋਣ ਮੈਦਾਨ 'ਚ ਉੱਤਰਨ ਦਾ ਹੀ ਰਸਤਾ ਬਚਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement