ਮਹਾਰਾਸ਼ਟਰ ਦਾ ਪੇਂਚ ਟਾਈਗਰ ਰਿਜ਼ਰਵ ਬਣਿਆ ਭਾਰਤ ਦਾ ਪਹਿਲਾ ‘ਡਾਰਕ ਸਕਾਈ ਪਾਰਕ’
Published : Jan 12, 2024, 7:52 pm IST
Updated : Jan 12, 2024, 7:52 pm IST
SHARE ARTICLE
File Photo
File Photo

ਉਨ੍ਹਾਂ ਕਿਹਾ ਕਿ ਪ੍ਰਕਾਸ਼ ਪ੍ਰਦੂਸ਼ਣ ਦੇ ਵੱਧ ਰਹੇ ਵਿਸ਼ਵ ਵਿਆਪੀ ਖਤਰੇ ਨੇ ਇਸ ਅਨਮੋਲ ਸਰੋਤ ਲਈ ਇਕ ਵੱਡਾ ਸੰਕਟ ਪੈਦਾ ਕਰ ਦਿਤਾ ਹੈ।

ਨਾਗਪੁਰ : ਮਹਾਰਾਸ਼ਟਰ ਦੇ ਪੇਂਚ ਟਾਈਗਰ ਰਿਜ਼ਰਵ (ਪੀ.ਟੀ.ਆਰ.) ਨੇ ਰਾਤ ਦੇ ਅਸਮਾਨ ਦੀ ਸੁਰਖਿਆ ਅਤੇ ਰੌਸ਼ਨੀ ਪ੍ਰਦੂਸ਼ਣ ਨੂੰ ਰੋਕਣ ਲਈ ਭਾਰਤ ਦੇ ਪਹਿਲੇ ਅਤੇ ਏਸ਼ੀਆ ਦੇ ਪੰਜਵੇਂ ‘ਡਾਰਕ ਸਕਾਈ ਪਾਰਕ’ ਦਾ ਖਿਤਾਬ ਹਾਸਲ ਕੀਤਾ ਹੈ, ਜਿਸ ਨਾਲ ਇਹ ਸਹੂਲਤ ਪੁਲਾੜ ਵਿਗਿਆਨ ਪ੍ਰਤੀ ਉਤਸ਼ਾਹੀ ਲੋਕਾਂ ਲਈ ਆਦਰਸ਼ ਬਣ ਗਈ ਹੈ। 

ਪੀ.ਟੀ.ਆਰ. ਮਹਾਰਾਸ਼ਟਰ ਦੇ ਡਿਪਟੀ ਡਾਇਰੈਕਟਰ ਪ੍ਰਭੂ ਨਾਥ ਸ਼ੁਕਲਾ ਨੇ ਕਿਹਾ ਕਿ ਕੁਦਰਤੀ, ਸਭਿਆਚਾਰਕ ਅਤੇ ਇਤਿਹਾਸਕ ਸਰੋਤ ਵਜੋਂ ਰਾਤ ਦੇ ਅਸਮਾਨ ਦੀ ਮਹੱਤਤਾ ਨੂੰ ਦਰਸਾਉਂਦਿਆਂ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (ਆਈ.ਯੂ.ਸੀ.ਐਨ.) ਨੇ ਸੁਰੱਖਿਅਤ ਖੇਤਰਾਂ ’ਚ ਕੁਦਰਤ ਦੀ ਸੰਭਾਲ ਅਤੇ ਵਾਤਾਵਰਣ ਦੀ ਅਖੰਡਤਾ ਲਈ ਕੁਦਰਤੀ ਹਨੇਰੇ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ ਪ੍ਰਕਾਸ਼ ਪ੍ਰਦੂਸ਼ਣ ਦੇ ਵੱਧ ਰਹੇ ਵਿਸ਼ਵ ਵਿਆਪੀ ਖਤਰੇ ਨੇ ਇਸ ਅਨਮੋਲ ਸਰੋਤ ਲਈ ਇਕ ਵੱਡਾ ਸੰਕਟ ਪੈਦਾ ਕਰ ਦਿਤਾ ਹੈ। ਸ਼ੁਕਲਾ ਨੇ ਕਿਹਾ ਕਿ ਇੰਟਰਨੈਸ਼ਨਲ ਐਸਟ੍ਰੋਨੋਮਿਕਲ ਯੂਨੀਅਨ ਦੀ ਅਗਵਾਈ ਵਾਲੇ ਡਾਰਕ ਐਂਡ ਕੁਆਇਟ ਸਕਾਈਜ਼ ਫਾਰ ਸਾਇੰਸ ਐਂਡ ਸੋਸਾਇਟੀ ਵਰਕਿੰਗ ਗਰੁੱਪ ਨੇ ਕੌਮੀ ਅਤੇ ਸਥਾਨਕ ਸਰਕਾਰਾਂ ਵਲੋਂ ‘ਡਾਰਕ ਸਕਾਈ ਪਲੇਸ’ ਸਥਾਪਤ ਕਰਨ ਦੀ ਸਿਫਾਰਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ‘ਡਾਰਕ ਸਕਾਈ ਪਲੇਸ’ ਸਰਟੀਫਿਕੇਸ਼ਨ ਲਾਈਟਿੰਗ ਨੀਤੀ ਹਨੇਰੇ ਅਸਮਾਨ ਅਤੇ ਰਾਤ ਦੇ ਅਸਮਾਨ ਦੀ ਨਿਗਰਾਨੀ ਨਾਲ ਜੁੜੇ ਕਈ ਵਿਸ਼ਿਆਂ ਅਤੇ ਸਿੱਖਿਆ ’ਤੇ ਕੇਂਦਰਤ ਹੈ। ਅਧਿਕਾਰੀ ਨੇ ਦਸਿਆ ਕਿ ਪੀਟੀਆਰ ਨੇ ਜ਼ਿਲ੍ਹਾ ਯੋਜਨਾ ਕਮੇਟੀ (ਡੀ.ਪੀ.ਸੀ.) ਦੇ ਫੰਡਾਂ ਨਾਲ ਰਾਤ ਦੀ ਆਬਜ਼ਰਵੇਟਰੀ ਦਾ ਉਦਘਾਟਨ ਕੀਤਾ।

ਉਨ੍ਹਾਂ ਕਿਹਾ ਕਿ ਬਘੋਲੀ ਨੇੜੇ ਦਾ ਖੇਤਰ ਤਾਰੇ ਵੇਖਣ ਲਈ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਪਾਵਾਂ ਦੇ ਹਿੱਸੇ ਵਜੋਂ, ਪਾਓਨੀ ਯੂਸੀ ਰੇਂਜ ਬਫਰ ਖੇਤਰ ਦੇ ਵਾਘੋਲੀ, ਸਿਲਾਰੀ, ਪਿਪਰੀਆ ਅਤੇ ਖਾਪਾ ਪਿੰਡਾਂ ’ਚ 100 ਤੋਂ ਵੱਧ ਸਟਰੀਟ ਅਤੇ ਕਮਿਊਨਿਟੀ ਲਾਈਟਾਂ ਨੂੰ ਜ਼ਮੀਨ ’ਤੇ ਕੇਂਦਰਿਤ ਲਾਈਟਾਂ ਨਾਲ ਬਦਲ ਦਿਤਾ ਗਿਆ ਹੈ ਤਾਂ ਜੋ ਰੌਸ਼ਨੀ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement