ਆਨਲਾਈਨ ਫੂਡ 'ਤੇ ਫਿਰ ਉੱਠੇ ਸਵਾਲ, ਸਵਿਗੀ ਦੇ ਖਾਣੇ 'ਚੋਂ ਮਿਲਿਆ ਖੂਨ ਲਗਾ ਬੈਂਡੇਜ
Published : Feb 12, 2019, 12:53 pm IST
Updated : Feb 12, 2019, 12:53 pm IST
SHARE ARTICLE
Swiggy Food
Swiggy Food

ਆਨਲਾਈਨ ਫੂਡ ਆਡਰਿੰਗ ਅਤੇ ਡਿਲੀਵਰੀ ਪਲੇਟਫਾਰਮ ਸਵਿਗੀ ਦੇ ਜਰੀਏ ਮੰਗਾਏ ਖਾਣੇ ਵਿਚ ਇਕ ਵਿਅਕਤੀ ਨੂੰ ਖੂਨ ਲਗਾ ਬੈਂਡੇਜ ਮਿਲਿਆ ਹੈ। ਵਿਅਕਤੀ ਨੇ ਇਸ ਨਾਲ ਜੁੜਿਆ ...

ਚੇਨਈ :ਆਨਲਾਈਨ ਫੂਡ ਆਡਰਿੰਗ ਅਤੇ ਡਿਲੀਵਰੀ ਪਲੇਟਫਾਰਮ ਸਵਿਗੀ ਦੇ ਜਰੀਏ ਮੰਗਾਏ ਖਾਣੇ ਵਿਚ ਇਕ ਵਿਅਕਤੀ ਨੂੰ ਖੂਨ ਲਗਾ ਬੈਂਡੇਜ ਮਿਲਿਆ ਹੈ। ਵਿਅਕਤੀ ਨੇ ਇਸ ਨਾਲ ਜੁੜਿਆ ਅਨੁਭਵ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਦਰਅਸਲ ਚੇਨਈ ਦੇ ਰਹਿਣ ਵਾਲੇ ਬਾਲਮੁਰੂਗਨ ਦੀਨਦਯਾਲਨ ਨੇ ਸਵਿਗੀ ਦੇ ਖਾਣੇ ਵਿਚ ਨਿਕਲੇ ਖੂਨ ਲੱਗੇ ਬੈਂਡੇਜ ਨੂੰ ਲੈ ਕੇ ਇਕ ਫੇਸਬੁੱਕ ਪੋਸਟ ਲਿਖਿਆ।

ਪੋਸਟ ਵਾਇਰਲ ਹੋ ਜਾਣ ਤੋਂ ਬਾਅਦ ਸਵਿਗੀ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਦਾ ਭਰੋਸਾ ਦਿਤਾ। ਬਾਲਮੁਰੂਗਨ ਦੀਨਦਯਾਲਨ ਨੇ ਐਤਵਾਰ ਨੂੰ ਸਵਿਗੀ ਐਪ ਦੇ ਜਰੀਏ 'ਚਾਪ ਐਨ ਸਟਿਕਸ ਰੇਸਟੋਰੇਂਟ' ਤੋਂ 'ਚਿਕੇਨ ਸਿਜਵਾਨ ਚੌਪਸੀ' ਆਰਡਰ ਕੀਤਾ। ਇਸ ਨੂੰ ਅੱਧਾ ਖਾਣ ਤੋਂ ਬਾਅਦ ਬਾਲਮੁਰੁਗਨ ਦੀਨਦਯਾਲਨ ਨੂੰ ਖਾਣੇ ਵਿਚ ਖੂਨ ਲਗਾ ਬੈਂਡੇਜ ਦਿਸਿਆ। ਬਾਲਮੁਰਰੂਗਨ ਦੀਨਦਯਾਲਨ ਨੇ ਅਪਣੇ ਫੇਸਬੁੱਕ ਪੋਸਟ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਇਸ ਦੇ ਬਾਰੇ ਰੇਸਟੋਰੇਂਟ 'ਚ ਸ਼ਿਕਾਇਤ ਕੀਤੀ ਪਰ ਸਕਾਰਾਤਮਕ ਜਵਾਬ ਨਹੀਂ ਮਿਲਿਆ।

Swiggy Swiggy 

ਬਾਲਮੁਰੂਗਨ ਦੀਨਦਯਾਲਨ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਸਵਿਗੀ ਐਪ ਦੇ ਕਸਟਮਰ ਕੇਅਰ ਸਰਵਿਸ ਨੇ ਉਨ੍ਹਾਂ ਦੀ ਸ਼ਿਕਾਇਤ ਦਾ ਜਵਾਬ ਨਹੀਂ ਦਿਤਾ। ਬਾਲਮੁਰੂਗਨ ਦੀਨਦਯਾਲਨ ਨੇ ਲਿਖਿਆ, ਰੇਸਟੋਰੇਂਟ ਨਾਲ ਸੰਪਰਕ ਕੀਤਾ ਪਰ ਉਹ ਸੰਵੇਦਨਸ਼ੀਲ ਨਹੀਂ ਹੈ ਅਤੇ ਖਾਣੇ ਲਈ ਰਿਪਲੇਸਮੇਂਟ ਆਫਰ ਕਰ ਰਹੇ ਹਨ! ਫਿਰ ਤੋਂ ਇਸ ਤਰ੍ਹਾਂ ਦਾ ਦੂਸਿ਼ਤ ਭੋਜਨ ਨੂੰ ਕੌਣ ਖਾਣਾ ਚਾਹੇਗਾ! ਸਵਿਗੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਡਿਲੀਵਰ ਕੀਤੇ ਖਾਣ ਲਈ ਐਪ ਦੇ ਜਰੀਏ ਕਾਲ ਕਰਨ ਦਾ ਕੋਈ ਆਪਸ਼ਨ ਨਹੀਂ ਹੈ ਅਤੇ ਕੇਵਲ ਚੈਟ ਦਾ ਆਪਸ਼ਨ ਮੌਜੂਦ ਹੈ

ਪਰ ਉਹ ਉੱਥੇ ਵੀ ਜਵਾਬ ਨਹੀਂ ਦੇ ਰਹੇ ਹਨ। ਬਾਲਮੁਰੁਗਨ ਦੀਨਦਯਾਲਨ ਨੇ ਅੱਗੇ ਲਿਖਿਆ,  ਆਮ ਸਫਾਈ ਪ੍ਰਬੰਧ ਨਾ ਰੱਖਣ ਵਾਲੇ ਰੇਸਟੋਰੇਂਟ ਨੂੰ ਪਾਰਟਨਰ ਬਣਾਉਣ ਨੂੰ ਲੈ ਕੇ ਸਵਿਗੀ ਅਤੇ ਰੇਸਟੋਰੇਂਟ ਦੋਵਾਂ ਦੇ ਖਿਲਾਫ ਮੁਕਦਮਾ ਕਰਨਾ ਚਾਹੁੰਦੇ ਹਨ। ਬਾਲਮੁਰੂਗਨ ਦੀਨਦਯਾਲਨ ਦੇ ਫੇਸਬੁੱਕ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਵਿਗੀ ਨੇ ਮਾਫੀ ਮੰਗ ਅਤੇ ਜਾਂਚ ਦਾ ਭਰੋਸਾ ਦਿਤਾ।

ਸਵਿਗੀ ਦੇ ਵੱਲੋਂ ਅਦਨਾਨ ਨੇ ਪੋਸਟ 'ਤੇ ਕਮੇਂਟ ਕਰਦੇ ਹੋਏ ਲਿਖਿਆ, ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਨਿਸ਼ਚਿਤ ਰੂਪ ਤੋਂ ਰੇਸਟੋਰੇਂਟ ਨੂੰ ਲੈ ਕੇ ਕੜੀ ਜਾਂਚ ਕਰਾਂਗੇ ਤਾਂਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਸ ਵਜ੍ਹਾ ਨਾਲ ਇਹ ਹਾਦਸਾ ਹੋਇਆ ਸੀ। ਉਥੇ ਹੀ ਚਾਪ ਐਨ ਸਟਿਕਸ ਰੇਸਟੋਰੈਂਟ ਦੇ ਅਸਿਸਟੈਂਟ ਮੈਨੇਜਰ ਸ਼ੰਕਰ ਨੇ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਿਫੰਡ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਨੇ ਇਕ ਨਿਊਜ ਪੋਰਟਲ ਨੂੰ ਦੱਸਿਆ ਕਿ ਪੈਂਕਿੰਗ ਸੈਕਸ਼ਨ ਵਿਚ ਸਾਡੇ ਇਕ ਸਟਾਫ ਨੂੰ ਚੋਟ ਲੱਗੀ ਸੀ, ਇਸ ਲਈ ਬੈਂਡੇਜ ਗਲਤੀ ਨਾਲ ਆ ਗਈ। ਅਸੀਂ ਉਨ੍ਹਾਂ ਨੂੰ ਭਰੋਸਾ ਦਿਤਾ ਹੈ ਕਿ ਅਜਿਹਾ ਫਿਰ ਤੋਂ ਨਹੀਂ ਹੋਵੇਗਾ ਅਤੇ ਅਸੀਂ ਇਸ ਚੀਜ ਦਾ ਧਿਆਨ ਰੱਖਾਂਗੇ। ਅਸੀਂ ਸਿੱਧੇ ਗਾਹਕ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਕੀ ਰਿਫੰਡ ਉਨ੍ਹਾਂ ਨੂੰ ਸਵੀਕਾਰ ਹੈ। ਉਨ੍ਹਾਂ ਨੇ ਸਾਨੂੰ ਦੁਬਾਰਾ ਅਜਿਹਾ ਨਾ ਕਰਨ ਲਈ ਕਿਹਾ। ਉਹ ਸਾਡੇ ਨੇਮੀ ਗਾਹਕ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement