ਬੁੜੈਲ ਜੇਲ ਨੇ ਸ਼ੁਰੂ ਕੀਤੀ ਆਨਲਾਈਨ ਫ਼ੂਡ ਸੇਵਾ
Published : Jun 27, 2018, 10:17 am IST
Updated : Jun 27, 2018, 10:17 am IST
SHARE ARTICLE
Model Jail Chandigarh
Model Jail Chandigarh

ਵਧਦੇ ਆਨਲਾਈਨ ਫੂਡ ਕ੍ਰੈਡਿਟ ਪੇਸ਼ੇ ਵਿਚ ਬੁੜੈਲ ਜੇਲ ਸ਼ਾਇਦ ਦੇਸ਼ ਦੀ ਪਹਿਲੀ ਜੇਲ ਬਣ ਗਈ ਹੈ। ਜੇ ਤੁਸੀ ਘਰ ਵਿਚ ਇੱਕ ਵੱਡੀ ਪਾਰਟੀ ਦੀ ਮੇਜ਼ਬਾਨੀ ਕਰਨ...

ਚੰਡੀਗੜ੍ਹ, : ਵਧਦੇ ਆਨਲਾਈਨ ਫੂਡ ਕ੍ਰੈਡਿਟ ਪੇਸ਼ੇ ਵਿਚ ਬੁੜੈਲ ਜੇਲ ਸ਼ਾਇਦ ਦੇਸ਼ ਦੀ ਪਹਿਲੀ ਜੇਲ ਬਣ ਗਈ ਹੈ। ਜੇ ਤੁਸੀ ਘਰ ਵਿਚ ਇੱਕ ਵੱਡੀ ਪਾਰਟੀ ਦੀ ਮੇਜ਼ਬਾਨੀ ਕਰਨ ਦੀ ਯੋਜਨਾ ਬਣਾਉਂਦੇ ਹੋ ਤਾਂ ਵੇਬਸਾਈਟ chdmodeljail.gov.in  ਉੱਤੇ ਜਾਓ, ਭੋਜਨ ਅਤੇ ਹੋਰ ਵਿਕਲਪਾਂ ਉੱਤੇ ਕਲਿਕ ਕਰੋ ਅਤੇ ਤੁਸੀ ਅਪਣੇ ਦਰਵਾਜ਼ੇ ਉੱਤੇ ਕੈਦੀਆਂ ਵਲੋਂ ਤਿਆਰ ਕੀਤੇ ਜਾਣ ਵਾਲੇ ਸਵਾਦਿਸ਼ਟ ਸਮੋਸੇ ਜਾਂ ਰਸੀਲੇ ਗੁਲਾਬ ਜਾਮੁਨ ਜੇਲ੍ਹ ਅਧਿਕਾਰੀਆਂ ਦੇ ਹੱਥੋਂ ਪ੍ਰਾਪਤ ਕਰ ਸਕਦੇ ਹੋ।

ਇਸ ਆਨਲਾਈਨ ਫ਼ੂਡ ਆਰਡਰ ਦੀਆਂ ਕੀਮਤਾਂ ਨੂੰ ਵੀ ਠੀਕ ਠਾਕ ਰੱਖਿਆ ਗਿਆ ਹੈ। ਜੇਕਰ ਤੁਸੀ ਇੱਕ ਸੈਂਡਵਿਚ ਚਾਹੁੰਦੇ ਹੋ, ਤਾਂ ਤੁਸੀ ਇਸ ਨੂੰ ਸਿਰਫ਼ 19 ਰੁਪਏ ਵਿਚ ਹੀ ਪ੍ਰਾਪਤ ਕਰ ਸਕਦੇ ਹੋ। ਜੇ ਤੁਸੀਂ ਘੱਟੋ-ਘੱਟ 50 ਆਰਡਰ ਕਰਦੇ ਹੋ ਤਾਂ ਇਸ ਦੀ ਕੀਮਤ 13 ਰੁਪਏ ਪ੍ਰਤੀ ਪੀਸ ਹੋ ਜਾਂਦੀ ਹੈ। ਜੀਐਸਟੀ 5 %  ਹੈ।  ਮੇਨਿਊ ਵਿਚ ਪਹਿਲਾਂ ਹੀ ਬਹੁਤ ਕੁੱਝ ਹੈ ਅਤੇ ਸੈਕਟਰ 51 ਵਿਚ ਬੁੜੈਲ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਵਿਚ ਹੋਰ ਵੀ ਸਮੱਗਰੀ ਜੋੜੀ ਜਾਣੀ ਬਾਕੀ ਹੈ।  ਓਪੀ ਮਿਸ਼ਰਾ (ਆਈਜੀ, ਜੇਲ੍ਹ) ਨੇ ਆਸ ਪ੍ਰਗਟਾਈ ਕਿ ਇਹ ਵਪਾਰ ਕਾਫ਼ੀ ਚੰਗਾ ਹੈ ਅਤੇ ਇਹ ਜ਼ਰੂਰ ਚੱਲੇਗਾ।

ਕੁਝ ਲੋਕਾਂ ਦੇ ਵਿਚਾਰ ਉਨ੍ਹਾਂ ਕੈਦੀਆਂ ਦੇ ਪ੍ਰਤੀ ਨਰਮ ਵੀ ਹਨ। ਜਿਹਨਾਂ ਦਾ ਕਹਿਣਾ ਹੈ ਕਿ ਜੇ ਉਹ ਇਸ ਉਪਰਾਲੇ ਵਿਚ ਸਾਥ ਨਿਭਾਉਣਗੇ ਤਾਂ ਸ਼ਾਇਦ ਜੇਲ੍ਹ ਚੋਂ ਰਿਹਾਅ ਹੋਏ ਕੈਦੀ ਅਪਣਾ ਵਪਾਰ ਬਾਹਰਲੀ ਦੁਨੀਆ 'ਚ ਖੋਲ੍ਹ ਸਕਦੇ  ਅਤੇ ਇਕ ਚੰਗੀ ਜ਼ਿੰਦਗੀ ਬਤੀਤ ਕਰ ਸਕਦੇ ਹਨ  ਅਧਿਕਾਰੀਆਂ ਨੇ ਦੱਸਿਆ ਕਿ ਮਾਹਿਰਾਂ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੈਦੀਆਂ ਵੱਲੋਂ ਵਿਕਰੀ 'ਤੇ ਹੋਣ ਵਾਲੇ ਸਾਰੇ ਭੋਜਨ ਉਤਪਾਦ ਤਿਆਰ ਕੀਤੇ ਗਏ ਹਨ। ਇੱਕ ਜੇਲ੍ਹ ਅਧਿਕਾਰੀ ਨੇ ਕਿਹਾ, ਉਦਾਹਰਣ ਦੇ ਲਈ,

ਜੋ ਲੋਕ ਜੇਲ੍ਹ ਵਿੱਚ ਮਠਿਆਈ ਬਣਾਉਂਦੇ ਹਨ, ਤਾਂ ਉਹ ਮਠਿਆਈ ਦੀ ਦੁਕਾਨ ਵਿਚ ਕੰਮ ਕਰ ਸਕਦੇ ਹਨ ਜਾਂ ਫਿਰ ਬਾਹਰ ਜਾਂ ਕੇ ਉਹ ਅਪਣੀ ਦੁਕਾਨ ਖੋਲ੍ਹ ਸਕਦੇ ਹਨ। ਓ ਪੀ ਮਿਸ਼ਰਾ ਨੇ ਕਿਹਾ ਕਿ ਜਿਹੜੇ ਲੋਕ ਖਾਣੇ ਦੀ ਹੋਮ ਡਿਲੀਵਰੀ ਵਿਚ ਦਿਲਚਸਪੀ ਨਹੀਂ ਰੱਖਦੇ ਪਰ ਕੈਦੀਆਂ ਵਲੋਂ ਬਣਾਈਆਂ ਚੀਜ਼ਾਂ ਖਾਣਾ ਚਾਹੁੰਦੇ ਹਨ ਤਾਂ ਉਹ ਜੇਲ੍ਹ ਵਿਚ ਸ਼ਾਪਿੰਗ-ਕਮ-ਵਿਜ਼ਿਟਰ ਕੰਪਲੈਕਸ ਵਿਚ ਜਾ ਕਿ ਇਹ ਲੁਤਫ਼ ਉਠਾ ਸਕਦੇ ਹਨ, ਯਾਨੀ ਮਾਡਲ ਜੇਲ੍ਹ ਸੈਕਟਰ 51 ਵਿਚ ਜਾ ਸਕਦੇ ਹਨ। ਦੱਸ ਦਈਏ ਕਿ ਇੱਕ ਵਿਸ਼ੇਸ਼ ਆਊਟਲੈਟ ਛੇਤੀ ਹੀ ਸੈਕਟਰ 22 ਵਿੱਚ ਆ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement