ਉੱਤਰ ਪ੍ਰਦੇਸ਼ 'ਚ ਦੋ ਦਿਨ 'ਚ ਹੋਈ 100 ਤੋਂ ਜ਼ਿਆਦਾ ਗਊਆਂ ਦੀ ਮੌਤ
Published : Feb 12, 2019, 1:39 pm IST
Updated : Feb 12, 2019, 1:39 pm IST
SHARE ARTICLE
100 Cows Died in Uttar Pradesh
100 Cows Died in Uttar Pradesh

ਮੁਜੱਫਰਨਗਰ ਦੇ ਕੁੱਝ ਪਿੰਡਾਂ 'ਚ ਦੋ ਦਿਨਾਂ ਦੌਰਾਨ 100 ਤੋਂ ਜ਼ਿਆਦਾ ਗਊਆਂ ਦੀ ਮੌਤ ਦੀ ਗੱਲ ਸਾਹਮਣੇ ਆਈ ਹੈ।  ਇਸ ਖ਼ਬਰ ਦੇ ਬਾਹਰ ਆਉਣ ਤੋਂ ਬਾਅਦ ਇਸ

ਮੁਜੱਫਰਨਗਰ: ਮੁਜੱਫਰਨਗਰ ਦੇ ਕੁੱਝ ਪਿੰਡਾਂ 'ਚ ਦੋ ਦਿਨਾਂ ਦੌਰਾਨ 100 ਤੋਂ ਜ਼ਿਆਦਾ ਗਊਆਂ ਦੀ ਮੌਤ ਦੀ ਗੱਲ ਸਾਹਮਣੇ ਆਈ ਹੈ।  ਇਸ ਖ਼ਬਰ ਦੇ ਬਾਹਰ ਆਉਣ ਤੋਂ ਬਾਅਦ ਇਸ ਸਬੰਧ 'ਚ ਜਾਂਚ ਦੇ ਆਦੇਸ਼ ਦਿਤੇ ਗਏ ਹਨ। ਸੱਭ ਡਿਵਿਜ਼ਨਲ ਮਜਿਸਟ੍ਰੈਟ ਵਿਜੈ ਕੁਮਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗਊਆਂ ਦੀ ਮੌਤ ਘਾਹ ਚਰਨ ਦੌਰਾਨ ਹੋਈ ਹੈ। ਮਾਮਲਾ ਵਿਭਾਗ ਅਤੇ ਪਸ਼ੂਆਂ ਦੇ ਡਾਕਟਰਾਂ ਦਾ ਇਕ ਦਲ ਉਨ੍ਹਾਂ ਇਲਾਕਿਆਂ 'ਚ ਗਿਆ ਹੈ ਜਿੱਥੇ ਗਊਆਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਮੌਤ ਦੇ ਕਾਰਨ ਦਾ ਪਤਾ ਲਗਾਇਆ ਜਾ ਸਕੇ।

100 Cows Died in Uttar Pradesh100 Cows Died in Uttar Pradesh

ਗਊਆਂ ਨੂੰ ਗੋਸ਼ਾਲਾਵਾਂ ਤੋਂ ਚਰਾਗਾਹ ਲਿਆਇਆ ਗਿਆ ਸੀ। ਸ਼ੱਕ ਹੈ ਕਿ ਗਊਆਂ ਦੀ ਮੌਤ ਜਹਰੀਲੀ ਘਾਹ ਖਾਣ ਨਾਲ ਜਾਂ ਗੰਦਾ ਪਾਣੀ ਪੀਣ ਨਾਲ ਹੋਈ ਹੈ। ਜਾਣਕਾਰੀ ਮੁਤਾਬਕ ਮੁਜੱਫਰਨਗਰ ਜਿਲ੍ਹੇ ਦੇ ਪਿੰਡ ਜਲਾਲਪੁਰ ਬੇਹੜਾ ਦੇ ਗੋਚਰ ਖੇਤਰ 'ਚ ਗਊਆਂ 'ਚ ਜਾਨਲੇਵਾ ਬੁਖਾਰ ਦਾ ਰੋਗ ਫੈਲਣ ਤੋਂ ਕਰੀਬ 100 ਗਊਆਂ ਦੀ ਮੌਤ ਹੋ ਗਈ। ਪਰਮਧਾਮ ਗਊ ਸ਼ਾਲਾ ਦੇ ਗੋਰਕਸ਼ਕਾਂ ਸਹਿਤ ਹੋਰ ਲੋਕਾਂ ਨੇ ਪ੍ਰਸ਼ਾਸਨ ਨਾਲ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਨੂੰ ਮੌਕੇ 'ਤੇ ਭੇਜ ਕੇ ਗਊਆਂ ਦਾ ਸਿਹਤ ਜਾਂ ਕਰਵਾਉਣ ਦੀ ਮੰਗ ਕੀਤੀ। 

100 Cows Died in Uttar Pradesh100 Cows Died in Uttar Pradesh

ਇਸ ਖ਼ਬਰ ਅਨੁਸਾਰ ਇਸ ਖੇਤਰ 'ਚ ਪਰਮਧਾਮ ਗਊ ਸ਼ਾਲਾ ਦੀ 300 ਗਾਂ ਚਰਦੀਆਂ ਹਨ। ਜਿਨ੍ਹਾਂ ਵਿਚੋਂ 18 ਗਊਆਂ ਮਰ ਗਈਆਂ ਹਨ ਇਸ ਤੋਂ ਇਲਾਵਾ ਜਗਪਾਲ ਦੀ 50 ਗਊਆਂ 'ਚੋਂ 18, ਇਲਾਹਾਬਾਸ ਦੇ ਸਤਪਾਲ ਅਤੇ ਮਿੰਟੂ ਦੀ 11ਗਊਆਂ ਮਰ ਗਈਆਂ ਹਨ। ਪਿੰਡ ਮੀਰਾਵਾਲਾ ਦੇ ਸਤਪਾਲ ਦੀ 100 ਗਊਆਂ 'ਚੋਂ 35, ਪਿੰਡ ਸਿਕੰਦਰਪੁਰ ਨਿਵਾਸੀ ਸਤਬੀਰ ਦੀ 100 ਗਊਆਂ 'ਚੋਂ 8 ਗਊਆਂ, ਪਿੰਡ ਸ਼ੁਕਰਤਾਰੀ  ਦੇ ਕ੍ਰਿਸ਼ਣ ਦੀ 12 ਗਊਆਂ ਮਰ ਚੁੱਕੀ ਹਨ। ਇਸ ਤਰ੍ਹਾਂ ਕਰੀਬ 100 ਗਊਆਂ ਅਚਾਨਕ ਮਰ ਗਈਆਂ, ਜਿਸ ਨੂੰ ਲੈ ਕੇ ਗਊਆਂ-ਪਾਲਣ ਵਾਲਿਆਂ 'ਚ ਹੜਕੰਪ ਮੱਚ ਗਿਆ। 

ਦੱਸ ਦਈਏ ਕਿ ਪਸ਼ੂਆਂ ਦੇ ਡਾਕਟਰਾਂ ਨੇ ਮ੍ਰਿਤਕ ਗਊਆਂ ਦੀ ਜਾਂਚ ਕਰਕੇ ਦੱਸਿਆ ਕਿ ਇਸ ਗਊਆਂ ਦੀ ਮੌਤ ਜਾਨਲੇਵਾ ਬੁਖਾਰ ਹੋਣ ਕਾਰਨ ਹੋਈ ਹੈ। ਜਾਨਲੇਵਾ ਬੁਖਾਰ ਦਾ ਵਾਇਰਲ ਤੇਜੀ ਨਾਲ ਪਸ਼ੂਆਂ ਦੇ ਸਰੀਰ 'ਚ ਫੈਲਰਦਾ ਹੈ ਅਤੇ ਪਸ਼ੂ ਕੁੱਝ ਹੀ ਦੇਰ 'ਚ ਮਰ ਜਾਂਦਾ ਹਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement