ਸ਼ੇਅਰ ਬਾਜ਼ਾਰ ਦੀ ਉੱਚੀ ਛਾਲ, 41000 ਦੇ ਪਾਰ ਪਹੁੰਚਿਆ ਸੈਂਸੈਕਸ!
Published : Feb 12, 2020, 7:48 pm IST
Updated : Feb 12, 2020, 7:48 pm IST
SHARE ARTICLE
file photo
file photo

ਦਿੱਲੀ ਚੋਣ ਨਤੀਜਿਆਂ ਦਾ ਸ਼ੇਅਰ ਬਾਜ਼ਾਰ 'ਤੇ ਅਸਰ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਰ ਸ਼ੇਅਰ ਬਾਜ਼ਾਰ 'ਚ ਦੇਖਣ ਨੂੰ ਮਿਲ ਰਿਹਾ ਹੈ। ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 348.31 ਅੰਕ ਭਾਵ 0.84 ਫ਼ੀ ਸਦੀ ਦੀ ਤੇਜ਼ੀ ਦੇ ਨਾਲ 41560.22 ਅੰਕ 'ਤੇ ਖੁੱਲ੍ਹਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 98.60 ਅੰਕ ਭਾਵ 0.81 ਫ਼ੀ ਸਦੀ ਦੇ ਵਾਧੇ ਨਾਲ 12206.55 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।

PhotoPhoto

ਦਿੱਲੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲਿਆ। ਵੀਰਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 236.52 ਅੰਕ ਜਾਂ 0.58 ਫ਼ੀ ਸਦੀ ਦੇ ਵਾਧੇ ਨਾਲ 41,216.14 ਅੰਕ 'ਤੇ ਬੰਦ ਹੋਇਆ ਹੈ।

PhotoPhoto

ਕਾਰੋਬਾਰ ਦੌਰਾਨ ਇਸ ਨੇ 41,444.34 ਅੰਕ ਦਾ ਸਭ ਤੋਂ ਉੱਚਾ ਪੱਧਰ ਵੀ ਛੂਹਿਆ। ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਚ.ਡੀ.ਐਫ.ਸੀ. ਬੈਂਕ ਵਰਗੀਆਂ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਲਾਭ ਨਾਲ ਸੈਂਸੈਕਸ 'ਚ ਉਛਾਲ ਆਇਆ।

file photofile photo

ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 76.40 ਅੰਕ ਭਾਵ ਜਾਂ 0.64 ਫ਼ੀ ਸਦੀ ਦੇ ਵਾਧੇ ਨਾਲ 12,107.90 ਅੰਕ 'ਤੇ ਬੰਦ ਹੋਇਆ ਹੈ। ਸੈਂਸੈਕਸ ਦੀਆਂ ਕੰਪਨੀਆਂ 'ਚ ਐਨ.ਟੀ.ਪੀ.ਸੀ., ਮਾਰੂਤੀ, ਐਸ.ਬੀ.ਆਈ., ਪਾਵਰਗ੍ਰਿਡ, ਬਜਾਜ ਆਟੋ, ਅਲਟ੍ਰਾਟੈਕ ਸੀਮੈਂਟ ਅਤੇ ਐਕਸਿਸ ਬੈਂਕ ਦੇ ਸ਼ੇਅਰ 2.95 ਫ਼ੀ ਸਦੀ ਤਕ ਚੜ੍ਹ ਗਏ। ਉਧਰ ਦੂਜੇ ਪਾਸੇ ਭਾਰਤੀ ਏਅਰਟੈਲ, ਮਹਿੰਦਰਾ ਐਂਡ ਮਹਿੰਦਰਾ, ਨੈਸਲੇ ਇੰਡੀਆ, ਟੀ.ਸੀ.ਐਸ. ਅਤੇ ਸਨਫਾਰਮਾ ਦੇ ਸ਼ੇਅਰਾਂ 'ਚ 0.75 ਫ਼ੀ ਸਦੀ ਦਾ ਨੁਕਸਾਨ ਰਿਹਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement