'ਜਵਾਈ' ਹਰ ਘਰ ਵਿੱਚ ਹੁੰਦਾ ਹੈ ਪਰ ਕਾਂਗਰਸ ਲਈ ਜਵਾਈ ਇਕ 'ਟਰੇਡ ਮਾਰਕ' ਹੈ: ਸੀਤਾਰਮਨ
Published : Feb 12, 2021, 4:09 pm IST
Updated : Feb 12, 2021, 4:10 pm IST
SHARE ARTICLE
 Nirmala Sitharaman
Nirmala Sitharaman

ਰਾਜ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕੀਤੀ ਗਈ।

ਨਵੀਂ ਦਿੱਲੀ: ਰਾਜ ਸਭਾ ਵਿਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਤੇ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਬਜਟ ਆਤਮ ਨਿਰਭਰ ਭਾਰਤ ਲਈ ਹੈ। ਇਹ ਬਜਟ ਅਜਿਹਾ ਹੈ, ਜੋ ਸਪੱਸ਼ਟ ਤੌਰ ‘ਤੇ ਤਜ਼ੁਰਬੇ ਅਤੇ ਪ੍ਰਬੰਧਕੀ ਯੋਗਤਾ ਨੂੰ ਦਰਸਾਉਂਦਾ ਹੈ। ਉਹਨਾਂ ਦੱਸਿਆ ਕਿ ਪੀਐਮ ਆਵਾਸ ਯੋਜਨਾ ਦੇ ਤਹਿਤ 1.67 ਕਰੋੜ ਤੋ ਜ਼ਿਆਦਾ ਘਰਾਂ ਦਾ ਨਿਰਮਾਣ ਹੋਇਆ ਹੈ। ਨਿਰਮਲਾ ਸੀਤਾਰਮਨ ਨੇ ਸਵਾਲ ਕੀਤਾ ਕੀ ਇਹ ਅਮੀਰਾਂ ਲਈ ਹੈ? 17 ਅਕਤੂਬਰ ਤੋਂ ਬਾਅਦ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2.67 ਤੋਂ ਜ਼ਿਆਦਾ ਘਰਾਂ ਦਾ ਬਿਜਲੀਕਰਨ ਕੀਤਾ ਗਿਆ ਪਰ ਹੁਣ  ਰਾਜ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕੀਤੀ ਗਈ। 

Rajya Sabha adjourned till 8th MarchRajya Sabha 

ਵਿੱਤ ਮੰਤਰੀ ਨੇ ਜਵਾਈ 'ਤੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ
ਨਿਰਮਲਾ ਸੀਤਾਰਮਨ ਨੇ ਰਾਜ ਸਭਾ ਵਿਚ ਕਾਂਗਰਸ ਪਾਰਟੀ 'ਤੇ ਤੰਜ਼ ਕਸਿਆ ਹੈ ਤੇ ਕਿਹਾ ਕਿ- ਮੈਨੂੰ ਨਹੀਂ ਲਗਦਾ ਕਿ ਜਵਾਈ ਸ਼ਬਦ ਕਾਂਗਰਸ ਦਾ ਟਰੇਡ ਮਾਰਕ ਹੈ। ਜਵਾਈ ਹਰ ਘਰ ਵਿੱਚ ਹੁੰਦਾ ਹੈ ਪਰ ਕਾਂਗਰਸ ਵਿਚ ਜਵਾਈ ਇਕ ਵਿਸ਼ੇਸ਼ ਨਾਮ ਹੈ। 

Nirmala Sitharaman Nirmala Sitharaman

-ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੀਤਾਰਮਨ ਨੇ ਇਸ ਦੌਰਾਨ ਕਿਹਾ ਕਿ ਅਗਸਤ 2016 ਤੋਂ ਜਨਵਰੀ 2020 ਤੱਕ, ਯੂਪੀਆਈ ਦੇ ਜ਼ਰੀਏ ਡਿਜੀਟਲ ਲੈਣ-ਦੇਣ ਦੀ ਗਿਣਤੀ 3.6 ਲੱਖ ਕਰੋੜ ਤੋਂ ਪਾਰ ਹੋ ਗਈ। 

-ਯੂ ਪੀ ਆਈ ਦੀ ਵਰਤੋਂ ਕੌਣ ਕਰਦਾ ਹੈ? ਅਮੀਰ ਲੋਕ? ਕੋਈ ਮੱਧ ਵਰਗ ਅਤੇ ਛੋਟੇ ਕਾਰੋਬਾਰੀ ਨਹੀਂ ਫਿਰ ਇਹ ਲੋਕ ਕੌਣ ਹਨ? ਕੀ ਸਰਕਾਰ ਯੂ.ਪੀ.ਆਈ. ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਲੈ ਕੇ ਆਈ ਜਾਂ ਜਵਾਈ ਲਈ? ਮੁਦਰਾ ਯੋਜਨਾ ਤਹਿਤ 27,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਪ੍ਰਵਾਨ ਕੀਤਾ ਗਿਆ ਹੈ। ਮੁਦਰਾ ਯੋਜਨਾ ਤੋਂ ਲਾਭ ਕੌਣ ਲੈਂਦਾ ਹੈ? ਜਵਾਈ

Nirmala SitharamanNirmala Sitharaman

-ਵਿੱਤ ਮੰਤਰੀ ਨੇ ਕਿਹਾ ਕਿ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਮੁਹੱਈਆ ਕਰਵਾਇਆ ਗਿਆ, 8 ਕਰੋੜ ਲੋਕਾਂ ਨੂੰ ਮੁਫ਼ਤ ਰਸੋਈ ਗੈਸ ਮੁਹੱਈਆ ਕਰਵਾਈ ਗਈ ਅਤੇ 40 ਕਰੋੜ ਲੋਕਾਂ, ਕਿਸਾਨਾਂ, ਔਰਤਾਂ, ਅਪਾਹਜਾਂ, ਗਰੀਬਾਂ ਅਤੇ ਲੋੜਵੰਦਾਂ ਨੂੰ ਨਕਦ ਰਾਸ਼ੀ ਦਿੱਤੀ ਗਈ। ਵਿਰੋਧੀ ਧਿਰਾਂ ਨੂੰ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁਝ ਲੋਕਾਂ ਦੀ ਲਗਾਤਾਰ ਦੋਸ਼ ਲਗਾਉਣ ਦੀ ਆਦਤ ਬਣ ਗਈ ਹੈ। 

-ਨਿਰਮਲਾ ਸੀਤਾਰਮਨ ਨੇ ਕਿਹਾ ਅਸੀਂ ਗਰੀਬਾਂ ਲਈ ਕਿੰਨਾ ਵੀ ਕਰੀਏ, ਉਹਨਾਂ ਦੀ ਮਦਦ ਲਈ ਕਿੰਨੇ ਵੀ ਕਦਮ ਚੁੱਕੀਏ,ਇਕ ਝੂਠੀ ਵਿਚਾਰਧਾਰਾ ਫੈਲਾਈ ਜਾ ਰਹੀ ਹੈ ਕਿ ਸਰਕਾਰ ਸਿਰਫ਼ ਪੂੰਜੀਪਤੀਆਂ ਲਈ ਕੰਮ ਕਰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement