ਕਿਸਾਨਾਂ ਦੀ ਰੋਟੀ ਨੂੰ ਪੂੰਜੀਪਤੀਆਂ ਦੀ ਤਿਜ਼ੋਰੀ ਨਹੀਂ ਬਣਨ ਦਿੱਤਾ ਜਾਵੇਗਾ: ਕਿਸਾਨ ਆਗੂ
Published : Feb 12, 2021, 7:30 pm IST
Updated : Feb 12, 2021, 7:31 pm IST
SHARE ARTICLE
Kissan Leaders
Kissan Leaders

ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਮਹਾਪੰਚਾਇਤਾਂ ਦੀ ਲੜੀ ਜਾਰੀ ਹੈ...

ਨਵੀਂ ਦਿੱਲੀ: ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਮਹਾਪੰਚਾਇਤਾਂ ਦੀ ਲੜੀ ਜਾਰੀ ਹੈ। ਦੇਸ਼ ਭਰ ਦੇ ਕਿਸਾਨਾਂ ਦੇ ਸਮਰਥਨ ਨਾਲ ਇਹ ਨਿਸ਼ਚਤ ਹੈ ਕਿ ਸਰਕਾਰ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਹਰ ਹਾਲ ਵਿੱਚ ਵਾਪਸ ਲੈਣਾ ਪਏਗਾ। ਅੱਜ ਬਿਲਾਰੀ ​​ਅਤੇ ਬਹਾਦੁਰਗੜ ਵਿੱਚ ਹੋਈ ਮਹਾਂਪੰਚਾਇਤਾਂ ਵਿੱਚ ਕਿਸਾਨਾਂ ਅਤੇ ਜਾਗਰੂਕ ਨਾਗਰਿਕਾਂ ਦਾ ਵੱਡੇ ਪੱਧਰ ਤੇ ਸਮਰਥਨ ਮਿਲਿਆ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਰੋਟੀ ਨੂੰ ਤਿਜ਼ੋਰੀ ਦੀ ਵਸਤੂ ਨਹੀਂ ਬਣਨ ਦਿੱਤੀ ਜਾਵੇਗੀ ਅਤੇ ਭੁੱਖ ਦਾ ਵਪਾਰ ਨਹੀਂ ਹੋਣ ਦਿੱਤਾ ਜਾਵੇਗਾ।

Kissan LeadersKissan Leaders

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਅਤ ਇਸ ਤੱਥ ਤੋਂ ਵੀ ਸਪਸ਼ਟ ਹੈ ਕਿ ਵੱਡੇ ਗੋਦਾਮ ਪਹਿਲਾਂ ਬਣਾ ਦਿੱਤੇ ਗਏ ਸੀ ਅਤੇ ਉਸ ਤੋਂ ਬਾਅਦ ਇਹ ਕਾਨੂੰਨ ਬਣਾਏ ਗਏ। ਹਾਲ ਹੀ ਵਿੱਚ ਸਰਕਾਰ ਨੇ ਸੰਸਦ ਵਿੱਚ ਜਵਾਬ ਦਿੱਤਾ ਕਿ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਕੋਈ ਸਹਾਇਤਾ ਦੇਣ ਦਾ ਵਿਚਾਰ ਨਹੀਂ ਹੈ।  ਬੀਤੇ ਦਿਨੀਂ ਸੰਸਦ ਦੀ ਕਾਰਵਾਈ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਿੱਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਦਿਖਾਈ ਗਈ ਸੰਵੇਦਨਸ਼ੀਲਤਾ ਦੀ ਨਿਖੇਦੀ ਕਰਦੇ ਹਾਂ।

Maha PanchayatMaha Panchayat

ਹੁਣ ਤੱਕ 228 ਕਿਸਾਨ ਸ਼ਹੀਦ ਹੋ ਚੁੱਕੇ ਹਨ।  ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਕਿੰਨੇ ਹੋਰ ਕਿਸਾਨਾਂ ਦੀ ਬਲੀ ਚਾਹੁੰਦੀ ਹੈ? ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸਰਕਾਰ ਨੇ ਕਲਮ ਅਤੇ ਕੈਮਰੇ ‘ਤੇ ਸਖ਼ਤ ਦਬਾਅ ਬਣਾਇਆ ਹੋਇਆ ਹੈ।  ਇਸ ਕੜੀ ਵਿਚ ਪਤਰਕਾਰਾਂ ਦੀ ਗਿਰਫਤਾਰੀ ਅਤੇ ਮੀਡੀਆ ਦਫ਼ਤਰਾਂ 'ਤੇ ਛਾਪੇ ਮਾਰੇ ਜਾ ਰਹੇ ਹਨ।  ਅਸੀਂ ਨਿਊਜ਼ਕਲਿੱਕ ਮੀਡੀਆ 'ਤੇ ਰੇਡ ਰਾਹੀਂ ਬਣਾਏ ਜਾ ਰਹੇ ਦਬਾਅ ਦੀ ਨਿਖੇਦੀ ਕਰਦੇ ਹਾਂ।

Maha PanchayatMaha Panchayat

ਅਜਿਹੇ ਸਮੇਂ ਵਿੱਚ ਜਦੋਂ ਗੋਦੀ ਮੀਡੀਆ ਸਰਕਾਰ ਦੇ ਏਜੰਡੇ ਦਾ ਪ੍ਰਚਾਰ ਕਰ ਰਹੀ ਹੈ, ਕੁਝ ਮੀਡੀਆ ਚੈਨਲ ਹੀ ਲੋਕਤੰਤਰ ਦੇ ਚੌਥੇ ਥੰਮ ਦੀ ਇੱਜਤ ਨੂੰ ਬਚਾ ਰਹੇ ਹਨ ਅਤੇ ਉਨ੍ਹਾਂ 'ਤੇ ਹਮਲਾ ਕਰਨਾ ਸ਼ਰਮਨਾਕ ਹੈ। 14 ਫਰਵਰੀ ਨੂੰ, ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ, ਭਾਜਪਾ ਸਰਕਾਰ ਦੇ ਝੂਠੇ-ਰਾਸ਼ਟਰਵਾਦ ਦਾ ਪਰਦਾਫਾਸ਼ ਕਰਨ, ਇਕ ਮੀਡਿਆ ਹਾਊਸ ਦੇ ਐਂਕਰ ਦੀ ਲੀਕ ਹੋਇਆ  WhatsApp ਚੈਟ ਦੇ ਖਿਲਾਫ ਅਤੇ ਇਹ ਦਰਸਾਉਣ ਲਈ ਕਿ ਕਿਸਾਨ ਸਾਡੇ ਜਵਾਨਾਂ ਦਾ ਪੂਰਾ ਸਨਮਾਣ ਕਰਦੇ ਹਨ, ਭਾਰਤ ਭਰ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਮਸ਼ਾਲ ਜਲੂਸ ਅਤੇ ਮੋਮਬੱਤੀ ਮਾਰਚ ਕੀਤਾ ਜਾਵੇਗਾ।

Maha PanchayatMaha Panchayat

ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀ ਜਾਵੇਗੀ। ਜੈ ਜਵਾਨ-ਜੈ ਕਿਸਾਨ ਦੇ ਅੰਦੋਲਨ ਦੇ ਆਦਰਸ਼ ਨੂੰ ਦੁਹਰਾਇਆ ਜਾਵੇਗਾ। 13 ਫਰਵਰੀ ਨੂੰ, ਕਰਨਾਟਕ ਰਾਜ ਰਾਇਤਾ ਸੰਘ ਦੇ ਸੰਸਥਾਪਕ, ਉੱਘੇ ਕਿਸਾਨ ਆਗੂ ਪ੍ਰੋ. ਨਜੁੰਦਾਸਵਾਮੀ ਦੇ ਜਨਮ ਦਿਵਸ ਮੌਕੇ, ਐਸ ਕੇ ਐਮ ਨੇ ਕਿਸਾਨਾਂ ਦੇ ਅਧਿਕਾਰਾਂ 'ਤੇ ਜ਼ੋਰ ਦਿੰਦਿਆਂ, ਇੱਕ ਪ੍ਰਗਤੀਵਾਦੀ ਅਤੇ ਨਿਆਂਪੂਰਨ ਸਮਾਜ ਲਈ ਆਪਣੀ ਸੋਚ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement