
ਬਿੱਲ ਵਾਪਸੀ ਤਕ ਇਹ ਅੰਦੋਲਨ ਚੱਲੇਗਾ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਕਿਸਾਨ ਪਿਛਲੇ 2 ਮਹੀਨਿਆਂ ਤੋਂ ਸਿੰਘੂ, ਗਾਜ਼ੀਪੁਰ, ਟਿੱਕਰੀ ਬਾਰਡਰ 'ਤੇ ਡਟੇ ਹੋਏ ਹਨ। ਇਸ ਵਿਚਕਾਰ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ ਤਕ ਦਾ ਸਮੇਂ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਰਾਕੇਸ਼ ਟਿਕੈਤ ਦੇ ਐਲਾਨ ਤੋਂ ਨਰਾਜ਼ ਕਿਸਾਨ ਸੰਯੁਕਤ ਮੋਰਚਾ ਨੇ ਕਿਹਾ ਕਿ ਬਿੱਲ ਵਾਪਸੀ ਤਕ ਇਹ ਅੰਦੋਲਨ ਚੱਲੇਗਾ।
rakesh tikait
ਰਾਕੇਸ਼ ਟਿਕੈਤ ਨੇ ਕਿਹਾ ਸੀ ਦੋ ਅਕਤੂਬਰ ਤਕ ਅੰਦੋਲਨ ਚੱਲੇਗਾ। ਦੂਜੇ ਪਾਸੇ, ਕਾਂਗਰਸ ਦੇ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਘਬਰਾ ਗਈ ਹੈ ਕਿ ਕਿਸਾਨੀ ਅੰਦੋਲਨ ਦਾ ਨਤੀਜਾ ਅਗਲੀਆਂ ਚੋਣਾਂ ਵਿੱਚ ਨਹੀਂ ਆਉਣਾ ਚਾਹੀਦਾ। ਹਿੰਦੁਸਤਾਨ ਦਾ ਕਿਸਾਨ ਉਨ੍ਹਾਂ ਦੇ ਖਿਲਾਫ ਨਾ ਖੜਾ ਹੋ ਜਾਵੇ ਤਾਂ ਉਹ ਟਵਿੱਟਰ ਨੂੰ ਇਹ ਆਦੇਸ਼ ਦੇ ਰਿਹਾ ਹੈ।
farmer protest
ਉਨ੍ਹਾਂ ਕਿਹਾ ਕਿ ਜੇ ਟਵਿੱਟਰ ਨੂੰ ਅਜਿਹੀਆਂ ਹਦਾਇਤਾਂ ਦੇਣੀਆਂ ਹਨ ਤਾਂ ਇਸ ਨੂੰ ਸਾਰਿਆਂ ‘ਤੇ ਲਾਗੂ ਕਰਨਾ ਚਾਹੀਦਾ ਹੈ। ਗੁਰਨਾਮ ਸਿੰਘ ਚਡੂਨੀ ਨੇ ਕਿਹਾ ਕਿ ਅੰਦਲਨ 2 ਅਕਤੂਬਰ ਤਕ ਚੱਲੇਗਾ। ਕਿਉਂਕਿ ਅੰਦੋਲਨ ਉਦੋਂ ਤਕ ਚੱਲੇਗਾ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ।