ਉਤਰਾਖੰਡ 'ਚ ਜਿੱਤ ਪੱਕੀ! ਡਬਲ ਇੰਜਣ ਵਾਲੀ ਸਰਕਾਰ ਤੇ ਲੱਗ ਚੁੱਕੀ ਹੈ ਮੋਹਰ- PM ਮੋਦੀ
Published : Feb 12, 2022, 4:22 pm IST
Updated : Feb 12, 2022, 4:22 pm IST
SHARE ARTICLE
PM Modi
PM Modi

ਡਬਲ-ਇੰਜਣ’ ਸਰਕਾਰ ਉੱਤਰਾਖੰਡ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਣ ‘ਚ ਕਰੇਗੀ ਮਦਦ

 

ਰੁਦਰਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਪ੍ਰਚਾਰ ਲਈ ਉਤਰਾਖੰਡ ਪੁੱਜੇ। ਰੁਦਰਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਉੱਤਰਾਖੰਡ ਵਿੱਚ ਡਬਲ ਇੰਜਣ ਦੀ ਸਰਕਾਰ ਨੂੰ ਮਨਜ਼ੂਰੀ ਮਿਲ ਗਈ ਹੈ। ਤੁਹਾਨੂੰ ਸਭ ਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਮੇਰੀ ਗੱਲ ਸੁਣਨ ਨਹੀਂ ਸਗੋਂ ਪੁਸ਼ਕਰ ਸਿੰਘ ਧਾਮੀ ਦੇ ਸਹੁੰ ਚੁੱਕ ਸਮਾਗਮ ਵਿੱਚ ਮੈਨੂੰ ਬੁਲਾਉਣ ਆਏ ਹੋ।

PM Modi
PM Modi

ਪੀਐਮ ਮੋਦੀ ਨੇ ਕਿਹਾ ਕਿ ਪੁਸ਼ਕਰ ਸਿੰਘ ਧਾਮੀ ਦੇ ਕੰਮ ਨੇ ਅਜਿਹੇ ਲੋਕਾਂ ਦੇ ਮੂੰਹ ਬੰਦ ਕਰ ਦਿੱਤੇ ਹਨ, ਜੋ ਕਹਿੰਦੇ ਸਨ ਕਿ ਵੈਕਸੀਨ ਦੂਰ-ਦਰਾਂਡੇ ਦੇ ਇਲਾਕਿਆਂ ਤੱਕ ਨਹੀਂ ਪਹੁੰਚ ਸਕਦੀ।

PM modi
PM modi

ਇਹ ਉਹੀ ਲੋਕ ਹਨ ਜੋ ਟੀਕਾਕਰਨ ਮੁਹਿੰਮ ਦੌਰਾਨ ਭਾਰਤ ਦੇ ਟੀਕੇ ਨੂੰ ਲਗਾਤਾਰ ਬਦਨਾਮ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਫਵਾਹ ਫੈਲਾਉਣ ਵਾਲੇ ਨਹੀਂ ਚਾਹੁੰਦੇ ਸਨ ਕਿ ਵੈਕਸੀਨ ਸ਼ੀਲਡ ਮਿਲਣ ਤੋਂ ਬਾਅਦ ਰੁਜ਼ਗਾਰ ਅਤੇ ਕਾਰੋਬਾਰ ਮੁੜ ਸ਼ੁਰੂ ਹੋ ਜਾਣ।

PM Modi
PM Modi

 

ਉਹ ਸੋਚਦੇ ਸਨ ਕਿ ਜੇਕਰ ਸਭ ਕੁਝ ਪਟੜੀ 'ਤੇ ਆ ਜਾਵੇਗਾ, ਤਾਂ ਉਹ ਮੋਦੀ ਨੂੰ ਗਾਲ੍ਹਾਂ ਕਿਵੇਂ ਦੇਣਗੇ? ਤੁਸੀਂ ਭਾਰਤ ਨੂੰ ਕਿਵੇਂ ਬਦਨਾਮ ਕਰੋਗੇ? ਪਰ ਇਹ ਲੋਕ ਉਤਰਾਖੰਡ ਦੀ ਤਾਕਤ ਨੂੰ ਭੁੱਲ ਜਾਂਦੇ ਹਨ।

 

 

PM Modi
PM Modi

 

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਦੌਰ ਵਿੱਚ ਡਬਲ ਇੰਜਣ ਵਾਲੀ ਸਰਕਾਰ ਨੇ ਉੱਤਰਾਖੰਡ ਵਿੱਚ ਵਿਕਾਸ ਨੂੰ ਵੀ ਹੁਲਾਰਾ ਦਿੱਤਾ ਹੈ ਅਤੇ ਗਰੀਬਾਂ ਦਾ ਵੀ ਖਿਆਲ ਰੱਖਿਆ ਹੈ। ਇੰਨਾ ਵੱਡਾ ਸੰਕਟ ਆਇਆ, ਪਰ ਇੱਥੋਂ ਦੇ ਨੀਵੇਂ ਇਲਾਕਿਆਂ ਤੋਂ ਲੈ ਕੇ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਤੱਕ, ਕਿਸੇ ਗਰੀਬ ਨੂੰ ਭੁੱਖਾ ਨਹੀਂ ਸੌਣ ਦਿੱਤਾ ਗਿਆ।

 

PM Modi
PM Modi

ਪੀਐਮ ਮੋਦੀ ਨੇ ਕਿਹਾ ਕਿ ਜੇਕਰ ਪਹਿਲਾਂ ਦੀ ਸਰਕਾਰ ਹੁੰਦੀ ਤਾਂ ਕੀ ਇਹ ਮੁਫਤ ਰਾਸ਼ਨ ਤੁਹਾਡੇ ਤੱਕ ਪਹੁੰਚਦਾ? ਕੀ ਪਿਛਲੀ ਸਰਕਾਰ ਵੇਲੇ ਭੈਣਾਂ ਨੂੰ ਦਿੱਤੇ ਗਏ ਮੁਫਤ ਸਿਲੰਡਰ ਤੁਹਾਡੇ ਤੱਕ ਪਹੁੰਚਦੇ? ਭੈਣਾਂ ਦੇ ਖਾਤਿਆਂ 'ਚ ਲੱਖਾਂ ਰੁਪਏ ਭੇਜੇ ਗਏ, ਜੇ ਪਹਿਲਾਂ ਦੀ ਸਰਕਾਰ ਹੁੰਦੀ ਤਾਂ ਕੀ ਇਹ ਤੁਹਾਡੇ ਤੱਕ ਪਹੁੰਚਦੇ?

Location: India, Uttarakhand, Rudrapur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement