ਰਾਜਸਥਾਨ 'ਚ ਵੱਡੀ ਲੁੱਟ, ਦੁਕਾਨ 'ਚੋਂ ਕਰੀਬ ਇਕ ਕਰੋੜ ਦੇ ਗਹਿਣੇ ਲੁੱਟ ਕੇ ਫਰਾਰ ਹੋਏ ਬਦਮਾਸ਼

By : GAGANDEEP

Published : Feb 12, 2023, 2:18 pm IST
Updated : Feb 12, 2023, 2:18 pm IST
SHARE ARTICLE
photo
photo

ਤਸਵੀਰਾਂ ਕੈਮਰੇ ਚ ਹੋਈਆਂ ਕੈਦ

 

 

ਬਾਰਾਨ : ਰਾਜਸਥਾਨ ਦੇ ਬਾਰਾਨ 'ਚ ਹਥਿਆਰਬੰਦ ਬਦਮਾਸ਼ਾਂ ਨੇ ਗਹਿਣਿਆਂ ਦੀ ਦੁਕਾਨ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਬਦਮਾਸ਼ ਦੁਕਾਨ ਦਾ ਸ਼ਟਰ ਤੋੜ ਕੇ ਕਰੀਬ 100 ਕਿਲੋ ਚਾਂਦੀ, ਕੁਝ ਸੋਨਾ ਅਤੇ ਹੋਰ ਗਹਿਣੇ ਲੈ ਕੇ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਤੋਂ ਇਲਾਵਾ ਆਸਪਾਸ ਦੀਆਂ ਦੁਕਾਨਾਂ 'ਚ ਲੱਗੇ ਸੀਸੀਟੀਵੀ ਫੁਟੇਜ 'ਚ ਲੁਟੇਰੇ ਲੁੱਟ-ਖੋਹ ਕਰਨ ਤੋਂ ਬਾਅਦ ਉੱਥੋਂ ਨਿਕਲਦੇ ਨਜ਼ਰ ਆ ਰਹੇ ਹਨ। ਸੂਤਰਾਂ ਮੁਤਾਬਕ ਬਦਮਾਸ਼ ਗਹਿਣਿਆਂ ਦੀ ਦੁਕਾਨ ਤੋਂ 1 ਕਰੋੜ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਡਕੈਤੀ ਦਾ ਇਹ ਮਾਮਲਾ ਬਾਰਾਨ ਜ਼ਿਲ੍ਹੇ ਦੇ ਛੀਪਾਬੋਡਾ ਸ਼ਹਿਰ ਦਾ ਹੈ।

ਇਹ ਵੀ ਪੜ੍ਹੋ: ਭਰਾਵਾਂ ਦਾ ਅਟੁੱਟ ਪਿਆਰ, ਛੋਟੇ ਭਰਾ ਦੀ ਮੌਤ ਦਾ ਗਮ ਨਾ ਸਹਾਰਦੇ ਹੋਏ ਵੱਡੇ ਭਰਾ ਨੇ ਵੀ ਤੋੜਿਆ ਦਮ 

 

ਥਾਣਾ ਮੁਖੀ ਚੰਦਰ ਪ੍ਰਕਾਸ਼ ਯਾਦਵ ਨੇ ਦੱਸਿਆ ਕਿ ਕਸਬੇ ਦੇ ਮੁੱਖ ਬਾਜ਼ਾਰ 'ਚ ਹੋਲੀ ਖੰਟ ਨੇੜੇ ਦੁਕਾਨਦਾਰ ਗੌਤਮ ਗੋਇਲ ਦੀ ਗਹਿਣਿਆਂ ਦੀ ਵੱਡੀ ਦੁਕਾਨ ਹੈ, ਜਿਸ 'ਚ ਵੱਡੀ ਮਾਤਰਾ 'ਚ ਚਾਂਦੀ ਤੇ ਸੋਨੇ ਦੇ ਗਹਿਣੇ ਰੱਖੇ ਹੋਏ ਸਨ | ਐਤਵਾਰ ਤੜਕੇ ਕਰੀਬ 3 ਵਜੇ ਹਥਿਆਰਾਂ ਨਾਲ ਲੈਸ 8 ਬਦਮਾਸ਼ ਦੁਕਾਨ ਦਾ ਸ਼ਟਰ ਤੋੜ ਕੇ 100 ਕਿਲੋ ਚਾਂਦੀ ਸਮੇਤ ਸੋਨਾ ਅਤੇ ਹੋਰ ਗਹਿਣੇ ਲੈ ਕੇ ਫਰਾਰ ਹੋ ਗਏ। ਲੁੱਟ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕਸਬੇ ਦੇ ਵਪਾਰੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਚਨਾ ਮਿਲਣ ’ਤੇ ਐਸਪੀ ਕਲਿਆਣਮਲ ਮੀਨਾ ਸਮੇਤ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਦੀ ਡਾਗ ਸਕੁਐਡ, ਐਫਐਸਐਲ ਟੀਮ ਅਤੇ ਸਾਈਬਰ ਸੈੱਲ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।

ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਮਸ਼ਹੂਰ ਆਇਰਿਸ਼ ਬੀਚ ਡਿਸਕ 'ਤੇ ਛਾਪਾ, ਨਾਬਾਲਗਾਂ ਨੂੰ ਪਿਆਇਆ ਜਾ ਰਿਹਾ ਸੀ ਹੁੱਕਾ-ਸ਼ਰਾਬ

ਘਟਨਾ ਦੀ ਸੂਚਨਾ ਮਿਲਦਿਆਂ ਹੀ ਕਸਬੇ ਦੇ ਵਪਾਰੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਸੂਚਨਾ ਮਿਲਣ ’ਤੇ ਐਸਪੀ ਕਲਿਆਣਮਲ ਮੀਨਾ ਸਮੇਤ ਉੱਚ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਦੀ ਡਾਗ ਸਕੁਐਡ, ਐਫਐਸਐਲ ਟੀਮ ਅਤੇ ਸਾਈਬਰ ਸੈੱਲ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ।
ਐਸਪੀ ਕਲਿਆਣਮਲ ਮੀਨਾ ਨੇ ਦੱਸਿਆ ਕਿ ਬਦਮਾਸ਼ ਗਹਿਣਿਆਂ ਦੀ ਦੁਕਾਨ ਤੋਂ ਕਰੀਬ 100 ਕਿਲੋ ਚਾਂਦੀ ਚੋਰੀ ਕਰਕੇ ਲੈ ਗਏ ਹਨ। ਫਿਲਹਾਲ ਦੁਕਾਨਦਾਰ ਨੇ ਸੋਨਾ ਚੋਰੀ ਹੋਣ ਬਾਰੇ ਕੁਝ ਨਹੀਂ ਦੱਸਿਆ।

ਐਸਪੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਨੇ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ, ਜਿਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਐਸ.ਪੀ ਨੇ ਕਿਹਾ ਕਿ ਜਿਸ ਤਰੀਕੇ ਨਾਲ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਸ ਤੋਂ ਲੱਗਦਾ ਹੈ ਕਿ ਬਦਮਾਸ਼ਾਂ ਨੇ ਇਸ ਦੀ ਯੋਜਨਾ ਕਾਫੀ ਸਮਾਂ ਪਹਿਲਾਂ ਬਣਾਈ ਸੀ। ਬਦਮਾਸ਼ਾਂ ਨੇ ਦੁਕਾਨ ਦੀ ਰੇਕੀ ਕੀਤੀ ਅਤੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ।

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement