
ਮਾਲਕ ਸਮੇਤ 4 'ਤੇ FIR
ਅੰਮ੍ਰਿਤਸਰ: ਅੰਮ੍ਰਿਤਸਰ 'ਚ ਪੁਲਿਸ ਨੇ ਸ਼ਹਿਰ ਦੇ ਮਸ਼ਹੂਰ ਆਇਰਿਸ਼ ਬੀਚ ਡਿਸਕ 'ਤੇ ਕਾਰਵਾਈ ਕੀਤੀ ਹੈ। ਜਿਸ ਸਮੇਂ ਇਹ ਕਾਰਵਾਈ ਹੋਈ, ਉਸ ਸਮੇਂ ਦੋ ਨਾਬਾਲਗ ਆਇਰਿਸ਼ ਬੀਚ 'ਤੇ ਹੁੱਕਾ ਪੀ ਰਹੇ ਸਨ। ਇੰਨਾ ਹੀ ਨਹੀਂ ਇੱਥੇ ਬਿਨਾਂ ਲਾਇਸੈਂਸ ਤੋਂ ਸ਼ਰਾਬ ਵੀ ਪਰੋਸੀ ਜਾ ਰਹੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਮਾਲਕ ਪ੍ਰਿੰਸ ਮਲਹੋਤਰਾ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ:ਅਮਰੀਕਾ ਤੋਂ ਬਾਅਦ ਹੁਣ ਕੈਨੇਡਾ ਦੇ ਅਸਮਾਨ 'ਚ ਵੀ ਦਿਖਿਆ ਖ਼ਤਰਾ, ਟਰੂਡੋ ਨੇ ਟਵੀਟ ਕਰ ਕਹੀ ਇਹ ਗੱਲ
ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਹ ਕਾਰਵਾਈ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ ਹੈ। ਆਬਕਾਰੀ ਵਿਭਾਗ ਦੇ ਰਾਜੀਵ ਕੁਮਾਰ ਨੇ ਦੱਸਿਆ ਕਿ ਆਇਰਿਸ਼ ਬੀਚ ਪੱਬ ਵਿਖੇ ਬੱਚਿਆਂ ਨੂੰ ਹੁੱਕਾ ਪਰੋਸਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਟੀਮ ਆਇਰਿਸ਼ ਬੀਚ ਪਹੁੰਚੀ। ਬੇਸਮੈਂਟ ਵਿੱਚ ਲੋਕਾਂ ਨੂੰ ਹੁੱਕਾ ਅਤੇ ਸਿਗਰਟਾਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਦੋ ਨਾਬਾਲਗ ਬੱਚਿਆਂ ਨੂੰ ਹੁੱਕਾ ਪਿਲਾਇਆ ਜਾ ਰਿਹਾ ਸੀ, ਜਿਨ੍ਹਾਂ ਦੀ ਉਮਰ ਮਹਿਜ਼ 15 ਸਾਲ ਸੀ। ਪੁਲਿਸ ਨੇ ਇਸ ਦੌਰਾਨ 17 ਹੁੱਕੇ ਅਤੇ 5 ਹੁੱਕਾ ਫਲੇਵਰ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ:ਅੰਮ੍ਰਿਤਸਰ 'ਚ ਜਵਾਈ ਨੇ ਦੋਸਤਾਂ ਨਾਲ ਮਿਲ ਕੇ ਸਹੁਰੇ ਘਰ 'ਚ ਕੀਤੀ ਭੰਨਤੋੜ, ਸਾਲੇ ਨੂੰ ਕੀਤਾ ਗੰਭੀਰ ਜ਼ਖਮੀ
ਇਸ ਦੌਰਾਨ ਕਾਰਵਾਈ ਕਰਦਿਆਂ ਪੁਲਿਸ ਨੇ ਡਿਸਕ ਦੇ ਮਾਲਕ ਪ੍ਰਿੰਸ ਮਲਹੋਤਰਾ, ਮੈਨੇਜਰ ਗਿਰੀਸ਼ ਅਰੋੜਾ ਅਤੇ ਸਰਵਰ ਪ੍ਰਿੰਸ ਮਲਹੋਤਰਾ ਅਤੇ ਜਤਿੰਦਰ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜੁਵੇਨਾਈਲ ਐਕਟ 77, ਸਿਗਰੇਟ ਐਂਡ ਤੰਬਾਕੂ ਐਕਟ 21-24 ਅਤੇ ਪੰਜਾਬ ਆਬਕਾਰੀ ਐਕਟ 61 ਤਹਿਤ ਕੇਸ ਦਰਜ ਕਰ ਲਿਆ ਹੈ। ਇੰਨਾ ਹੀ ਨਹੀਂ ਆਇਰਿਸ਼ ਬੀਚ ਬਾਰ ਦੇ ਅੰਦਰ ਲੜਕੀਆਂ ਕੋਲੋਂ ਡਾਂਸ ਵੀ ਕਰਵਇਆ ਜਾ ਰਿਹਾ ਸੀ। ਨੌਜਵਾਨ ਉਸ 'ਤੇ ਪੈਸੇ ਸੁੱਟ ਰਹੇ ਸਨ। ਅਜਿਹੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਇਸ ਤੱਥ 'ਤੇ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਿਸ ਇਸ ਲਈ ਕਾਨੂੰਨੀ ਮਾਹਿਰਾਂ ਦੀ ਸਲਾਹ ਲੈ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਡਿਸਕ ਨੂੰ ਡਾਂਸ ਬਾਰ ਵਜੋਂ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਫਿਲੀਪੀਨਜ਼ 'ਚ ਫੌਜੀ ਕੈਂਪ 'ਚ ਸੌਂ ਰਹੇ ਫੌਜੀਆਂ 'ਤੇ ਗੋਲੀਬਾਰੀ, 4 ਫੌਜੀਆਂ ਦੀ ਮੌਤ