Youtube ‘ਤੇ ਵੀਡੀਓ ਦੇਖ ਅਪਣੇ ਆਪ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼ 'ਚ ਬੱਚੇ ਸਮੇਤ ਲੜਕੀ ਦੀ ਮੌਤ
Published : Mar 12, 2019, 12:19 pm IST
Updated : Mar 12, 2019, 12:19 pm IST
SHARE ARTICLE
Youtube
Youtube

ਇਕ 26 ਸਾਲਾ ਅਣਵਿਆਹੀ ਲੜਕੀ ਨੇ ਯੂਟਿਊਬ ‘ਤੇ ਜਣੇਪੇ ਦੀ ਵੀਡੀਓ ਦੇਖਦੇ ਹੋਏ ਬੱਚੇ ਨੂੰ ਜਨਮ ਦੇਣ ਦਾ ਯਤਨ ਕੀਤਾ। ਪੁਲਿਸ ਨੇ ਕਿਹਾ ਕਿ ਮਹਿਲਾ ਅਤੇ...

ਨਵੀਂ ਦਿੱਲੀ : ਇਕ 26 ਸਾਲਾ ਅਣਵਿਆਹੀ ਲੜਕੀ ਨੇ ਯੂਟਿਊਬ ‘ਤੇ ਜਣੇਪੇ ਦੀ ਵੀਡੀਓ ਦੇਖਦੇ ਹੋਏ ਬੱਚੇ ਨੂੰ ਜਨਮ ਦੇਣ ਦਾ ਯਤਨ ਕੀਤਾ। ਪੁਲਿਸ ਨੇ ਕਿਹਾ ਕਿ ਮਹਿਲਾ ਅਤੇ ਉਸਦੇ ਬੱਚੇ ਦੋਵਾਂ ਦੀ ਇਸ ਦੌਰਾਨ ਮੌਤ ਹੋ ਗਈ। ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਜਦੋਂ ਬਿਲੰਦਪੁਰ ਦੇ ਰਵੀ ਓਪਾਧਿਆਏ ਦੇ ਘਰ ਚਾਰ ਦਿਨ ਪਹਿਲਾਂ ਕਿਰਾਏਦਾਰ ਵਜੋਂ ਆਈ ਬਹਿਰਾਇਚ ਦੀ ਇਕ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਸੀ। ਉਸਨੇ ਚਾਰ ਦਿਨ ਪਹਿਲਾਂ ਇਹ ਕਹਿ ਕੇ ਕਮਰਾ ਲਿਆ ਸੀ ਕਿ ਬਾਅਦ ਵਿਚ ਉਸਦੀ ਮਾਂ ਵੀ ਆ ਕੇ ਉਸ ਨਾਲ ਰਹੇਗੀ।

Rape Case Girl

ਲੜਕੀ ਗਰਭਵਤੀ ਸੀ। ਐਤਵਾਰ ਨੂੰ ਦੂਜੇ ਕਿਰਾਏਦਾਰ ਨੇ ਲੜਕੀ ਦੀ ਸ਼ੱਕੀ ਮੌਤ ਦੀ ਸੂਚਨਾ ਦਿੱਤੀ। ਪੈਦਾ ਹੋਏ ਬੱਚੇ ਦੀ ਵੀ ਮੌਤ ਹੋ ਚੁੱਕੀ ਸੀ। ਲੜਕੀ ਕੋਲ ਮਿਲੇ ਮੋਬਾਇਲ ਉਤੇ ਯੂਟਿਊਬ ਦੀ ਉਹ ਸਾਈਟ ਖੁੱਲ੍ਹੀ ਸੀ ਜਿਸ ਵਿਚ ਜਣੇਪੇ ਦੇ ਤਰੀਕੇ ਦੱਸੇ ਜਾ ਰਹੇ ਸਨ। ਪੁਲਿਸ ਨੂੰ ਸਮਝ ਵਿਚ ਆ ਗਿਆ ਕਿ ਉਸਨੇ ਖੁਦ ਆਪਣਾ ਪ੍ਰਸਵ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾ ਖੂਨ ਵਹਾਅ ਕਾਰਨ ਉਸਦੀ ਜਾਨ ਚਲੀ ਗਈ। ਨਾਲ ਹੀ ਬੱਚੇ ਦੀ ਮੌਤ ਹੋ ਗਈ ਸੀ। ਪੁਲਿਸ ਤੋਂ ਜਾਣਕਾਰੀ ਮਿਲਣ ਬਾਅਦ ਪਰਿਵਾਰਕ ਮੈਂਬਰ ਰਾਤ ਨੂੰ ਇਥੇ ਪਹੁੰਚ ਗਏ।

BabyBaby

ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਿਕਾਇਤ ਦਰਜ਼ ਕਰਾਓ, ਲੜਕੀ ਦੇ ਪ੍ਰੇਮੀ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਪਰਵਾਰ ਨੇ ਹੱਥ ਜੋੜ ਲਏ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਦੀਆਂ ਦੋ ਹੋਰ ਬੇਟੀਆਂ ਹਨ। ਵਿਆਹ ਕਰਨਾ ਹੈ। ਮਾਮਲਾ ਉਜਾਗਰ ਹੋ ਗਿਆ ਤਾਂ ਮੁਸ਼ਕਲ ਹੋ ਜਾਵੇਗੀ। ਪੁਲਿਸ ਵੀ ਉਨ੍ਹਾਂ ਦੀ ਬੇਬਸੀ ਸਮਝ ਗਈ। ਉਸਨੇ ਵੀ ਦਬਾਅ ਨਾ ਬਣਾਇਆ। ਮ੍ਰਿਤਕ ਸ਼ਰੀਰ ਲੈ ਕੇ ਪਰਵਾਰ ਚਲਿਆ ਗਿਆ। ਪੁਲਿਸ ਜਾਂਚ ਵਿਚ ਪਤਾ ਚਲਿਆ ਕਿ ਲੜਕੀ ਐਮ ਕਾਮ ਕਰ ਚੁੱਕੀ ਸੀ ਅਤੇ ਹੋਰ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।

YouTube Channel YouTube Video

ਇਸ ਦੌਰਾਨ ਉਹ ਪ੍ਰੇਮ ਸਬੰਧ ਵਿਚ ਪੈ ਗਈ ਸੀ। ਇਹ ਹੀ ਨਹੀਂ ਕਰੀਬ ਤਿੰਨ ਸਾਲ ਤੋਂ ਉਹ ਗੋਰਖਪੁਰ ਵਿਚ ਰਹਿ ਰਹੀ ਸੀ, ਲਿਹਾਜਾ ਉਸਦਾ ਪ੍ਰੇਮੀ ਵੀ ਇਸੇ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਪਰ ਮਾਂ–ਬਾਪ ਦੀ ਚੁਪੀ ਨਾਲ ਪੁਲਿਸ ਵੀ ਸ਼ਾਂਤ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement