
ਕੇਂਦਰ ਸਰਕਾਰ ਦੀ ਮਹੱਤਵਪੂਰਨ ਪ੍ਰਧਾਨ-ਮੰਤਰੀ ਜਨਧਨ ਯੋਜਨਾ ਦੀ ਬੀਮਾ ਸਕੀਮ ਬੇਹੱਦ ਸੁਸਤ ਚਾਲ ਚੱਲ ਰਹੀ ਹੈ। ਜਨਧਨ ਖਾਤਿਆਂ ਵਾਲੀ ਯੋਜਨਾ ਦੇ ਤਹਿਤ ਮੁਫ਼ਤ ਬੀਮੇ ਵੀ ਸ਼ਾਮਿਲ
ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਮਹੱਤਵਪੂਰਨ ਪ੍ਰਧਾਨ-ਮੰਤਰੀ ਜਨਧਨ ਯੋਜਨਾ ਦੀ ਬੀਮਾ ਸਕੀਮ ਬੇਹੱਦ ਸੁਸਤ ਚਾਲ ਚੱਲ ਰਹੀ ਹੈ। ਜਨਧਨ ਖਾਤਿਆਂ ਵਾਲੀ ਯੋਜਨਾ ਦੇ ਤਹਿਤ ਮੁਫ਼ਤ ਬੀਮੇ ਵੀ ਸ਼ਾਮਿਲ ਹਨ, ਯੋਜਨਾ ਨੂੰ ਸ਼ੁਰੂ ਹੋਏ ਪੰਜ ਸਾਲ ਬੀਤ ਚੁੱਕੇ ਹਨ, ਪਰ ਲਾਭ ਬਹੁਤ ਘੱਟ ਲੋਕਾਂ ਨੂੰ ਹੀ ਮਿਲਿਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਇਸ ਯੋਜਨਾ ਤਹਿਤ ਬੀਮੇ ਦਾ ਲਾਭ 10 ਹਜ਼ਾਰ ਤੋਂ ਵੀ ਘੱਟ ਲੋਕਾਂ ਨੂੰ ਮਿਲਿਆ ਹੈ। ਸੂਤਰਾਂ ਮੁਤਾਬਕ ਇਸ ਯੋਜਨਾ ਨੂੰ ਲੈ ਕੇ ਲੋਕਾਂ ਵਿਚ ਜਾਣਕਾਰੀ ਦੀ ਘਾਟ ਸੀ। ਇਹੀ ਵਜ੍ਹਾ ਸੀ ਕਿ ਬੀਮਾ ਯੋਜਨਾ ਦਾ ਲਾਭ ਘੱਟ ਲੋਕ ਹੀ ਲੈ ਸਕੇ।
ਪ੍ਰਧਾਨ ਮੰਤਰੀ ਜਨਧਨ ਯੋਜਨਾ ਦੇ ਤਹਿਤ ਦੇਸ਼ ਭਰ ਵਿਚ ਕਰੀਬ 35 ਕਰੋੜ ਖਾਤੇ ਖੋਲੇ ਗਏ ਸੀ। ਇਹਨਾਂ ਖਾਤਿਆਂ ਦੇ ਜ਼ਰੀਏ 30 ਹਜ਼ਾਰ ਰੁਪਏ ਦਾ ਜੀਵਨ ਬੀਮਾ ਅਤੇ 2 ਲੱਖ ਰੁਪਏ ਦਾ ਦੁਰਘਟਨਾ ਬੀਮਾ ਮੁਫ਼ਤ ਦਿੱਤਾ ਗਿਆ ਸੀ। ਕਲੇਮ ਦੇ ਲਈ ਰੁਪੈ ਡੇਬਿਟ ਕਾਰਡ ਲਾਜ਼ਮੀ ਸ਼ਰਤ ਰੱਖੀ ਗਈ ਹੈ।
PM modi launches PM jan dhan Yojna
15 ਅਗਸਤ 2014 ਨੂੰ ਲਾਂਚ ਕੀਤੀ ਗਈ ਇਸ ਯੋਜਨਾ ਤਹਿਤ ਬੀਮੇ ਦਾ ਫਾਇਦਾ ਲੈਣ ਲਈ 12,260 ਖਾਤਾਧਾਰਕਾਂ ਨੇ ਅਰਜ਼ੀ ਦਿੱਤੀ ਸੀ, ਉਹਨਾਂ ਵਿਚੋਂ ਹੁਣ ਤੱਕ ਕਰੀਬ 9600 ਕਲੇਮ ਹੀ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਵਿਚ ਕੁਲ 1.77 ਲੱਖ ਨੂੰ ਲਾਭ ਦੇ ਨਾਲ ਕੁਲ ਕਲੇਮ 3556 ਕਰੋੜ ਰੁਪਏ ਪਹੁੰਚ ਗਿਆ ਹੈ। ਇਸ ਯੋਜਨਾ ਵਿਚ ਕਿਸੇ ਵੀ ਤਰ੍ਹਾਂ ਦੀ ਮੌਤ ‘ਤੇ ਦੋ ਲੱਖ ਦਾ ਬੀਮਾ ਕਵਰ ਸ਼ਾਮਿਲ ਹੈ।
2015 ਵਿਚ ਲਾਂਚ ਪ੍ਰਧਾਨਮੰਤਰੀ ਸੁਰੱਖਿਆ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਵਿਚ ਕਲੇਮ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੀਐਮ ਸੁਰੱਖਿਆ ਬੀਮਾ ਯੋਜਨਾ ਵਿਚ 30 ਹਜ਼ਾਰ ਤੋਂ ਜ਼ਿਆਦਾ ਕਲੇਮ ਤਹਿਤ ਤਿੰਨ ਸਾਲਾਂ ਵਿਚ 611 ਕਰੋੜ ਰੁਪਏ ਦਾ ਕਲੇਮ ਦਿੱਤਾ ਗਿਆ ਹੈ। ਇਸ ਵਿਚ ਦੁਰਘਟਨਾ ਨਾਲ ਮੌਤ ਹੋਣ ‘ਤੇ 2 ਲੱਖ ਰੁਪਏ ਰੁਪਏ ਦਾ ਕਵਰ ਵੀ ਸ਼ਾਮਿਲ ਹੈ।