ਕੋਰੋਨਾ ਵਾਇਰਸ 'ਤੇ ਮਜ਼ਾਕ ਕਰਨ ਕਾਰਨ ਮੁਸੀਬਤ 'ਚ ਫਸੇ ਭਾਰਤੀ ਮੂਲ ਦੇ 2 ਅਫ਼ਰੀਕੀ
Published : Mar 12, 2020, 9:50 am IST
Updated : Mar 12, 2020, 9:50 am IST
SHARE ARTICLE
File Photo
File Photo

ਕੋਰੋਨਾ ਵਾਇਰਸ 'ਤੇ ਮਜ਼ਾਕ ਕਰਨ ਕਾਰਨ ਭਾਰਤੀ ਮੂਲ ਦੇ 2 ਦਖਣੀ ਅਫ਼ਰੀਕੀ ਨਾਗਰਿਕ ਮੁਸੀਬਤ ਵਿਚ ਫਸ ਗਏ ਹਨ। ਪਹਿਲਾ ਮਾਮਲਾ ਭਾਰਤ ਤੋਂ ਡਰਬਨ ਪਰਤੀ....

ਜੋਹਾਨਸਬਰਗ : ਕੋਰੋਨਾ ਵਾਇਰਸ 'ਤੇ ਮਜ਼ਾਕ ਕਰਨ ਕਾਰਨ ਭਾਰਤੀ ਮੂਲ ਦੇ 2 ਦਖਣੀ ਅਫ਼ਰੀਕੀ ਨਾਗਰਿਕ ਮੁਸੀਬਤ ਵਿਚ ਫਸ ਗਏ ਹਨ। ਪਹਿਲਾ ਮਾਮਲਾ ਭਾਰਤ ਤੋਂ ਡਰਬਨ ਪਰਤੀ 55 ਸਾਲਾ ਇਕ ਮਹਿਲਾ ਦਾ ਹੈ ਜਿਸ ਨੇ ਦਾਅਵਾ ਕੀਤਾ ਕਿ ਉਸ ਨੂੰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੈ। ਇਸ ਦੇ ਬਾਅਦ ਹਫੜਾ-ਦਫੜਾ ਵਿਚ ਮਹਿਲਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

Corona VirusCorona Virus

ਜਦੋਂ ਇਹ ਪਾਇਆ ਗਿਆ ਕਿ ਮਹਿਲਾ ਨੂੰ ਕੋਈ ਇਨਫੈਕਸ਼ਨ ਨਹੀਂ ਹੈ ਤਾਂ ਉਸ ਨੇ ਕਿਹਾ ਕਿ ਉਹ ਮਜ਼ਾਕ ਕਰ ਰਹੀ ਸੀ। ਬਾਅਦ ਵਿਚ ਪੁਲਿਸ ਜਾਂਚ ਵਿਚ ਪਤਾ ਚੱਲਿਆ ਕਿ ਧੋਖਾਧੜੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਚਣ ਲਈ ਮਹਿਲਾ ਨੇ ਅਜਿਹਾ ਕਿਹਾ ਸੀ।

Corona VirusCorona Virus

ਫਿਲਹਾਲ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਦੂਜੇ ਮਾਮਲੇ ਵਿਚ ਅਧਿਕਾਰੀਆਂ ਨੂੰ ਇਕ ਮਹਿੰਗੀ ਸਪੋਰਟਸ ਕਾਰ ਦੇ ਮਾਲਕ ਦੀ ਤਲਾਸ਼ ਹੈ, ਜਿਸ ਦੇ ਬਾਰੇ ਵਿਚ ਮੰਨਿਆ ਜਾ ਰਿਹਾ ਹੈ ਕਿ ਉਹ ਭਾਰਤੀ ਮੂਲ ਦਾ ਹੈ।

Corona VirusCorona Virus

ਅਸਲ ਵਿਚ 4 ਵੱਖ-ਵੱਖ ਲੋਕਾਂ ਨੇ ਕਿਹਾ ਹੈ ਕਿ ਉਹ ਜਿਸ ਕਾਰ ਨੂੰ ਚਲਾ ਰਿਹਾ ਸੀ ਉਸ ਦੀ ਨੰਬਰ ਪਲੇਟ 'ਤੇ 'ਕੋਵਿਡ 19-ਜੈੱਡ.ਐੱਨ.' ਲਿਖਿਆ ਸੀ। ਇਸ ਨੰਬਰ ਪਲੇਟ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਪੁਲਿਸ ਕਾਰ ਅਤੇ ਉਸ ਦੇ ਮਾਲਕ ਦਾ ਪਤਾ ਲਗਾਉਣ ਵਿਚ ਜੁਟੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement