ਜਨਾਹ-ਜਨਾਹ ਪੀੜਤ ਗਰਭਵਤੀ ਨੂੰ ਉਸ ਦੇ ਹੱਕਾਂ ਬਾਰੇ ਜ਼ਰੂਰ ਦਸਿਆ ਜਾਣਾ ਚਾਹੀਦੈ: ਸੁਪਰੀਮ ਕੋਰਟ
Published : Mar 12, 2021, 9:28 pm IST
Updated : Mar 12, 2021, 9:28 pm IST
SHARE ARTICLE
Supreme Court
Supreme Court

ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੇਂਦਰ ਨੂੰ ਨੋਟਿਸ ਜਾਰੀ ਕਰ ਕੇ ਮੰਗਿਆ ਜਵਾਬ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਜਬਰ-ਜਨਾਹ ਪੀੜਤਾ, ਜੋ ਕਿ ਗਰਭਵਤੀ ਹੋ ਜਾਂਦੀ ਹੈ, ਨੂੰ ਉਸ ਦੇ ਕਾਨੂੰਨੀ ਹੱਕਾਂ ਬਾਰੇ ਜ਼ਰੂਰ ਦਸਿਆ ਜਾਣਾ ਚਾਹੀਦਾ ਹੈ।  ਸਰਵਉੱਚ ਅਦਾਲਤ ਨੇ ਅਣਚਾਹੇ ਗਰਭਕਾਲ ਦੇ 20 ਹਫ਼ਤਿਆਂ ਤੋਂ ਵੱਧ ਦੇ ਸਮੇਂ ਮਗਰੋਂ ਗਰਭਪਾਤ ਦੇ ਕੇਸਾਂ ਸਬੰਧੀ ਸੂਬਿਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਮੈਡੀਕਲ ਬੋਰਡ ਬਣਾਉਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੇਂਦਰ ਨੂੰ ਨੋਟਿਸ ਨੂੰ ਜਾਰੀ ਕਰ ਕੇ ਜਵਾਬ ਮੰਗਿਆ ਹੈ। 

suprem courtsuprem court

ਜ਼ਿਕਰਯੋਗ ਹੈ ਕਿ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੈਂਸੀ ਐਕਟ 1947 ਦੇ ਸੈਕਸ਼ਨ 3 ਤਹਿਤ 20 ਹਫ਼ਤਿਆਂ ਤੋਂ ਵੱਧ ਦੇ ਗਰਭ ਨੂੰ ਗਿਰਾਉਣ ਦੀ ਮਨਾਹੀ ਹੈ।

Supreme CourtSupreme Court

ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, ‘ਜੇਕਰ ਇਕ ਜਬਰ-ਜਨਾਹ ਪੀੜਤ ਔਰਤ ਗਰਭਵਤੀ ਹੈ ਤਾਂ ਉਸ ਨੂੰ ਉਸ ਦੇ ਕਾਨੂੰਨੀ ਹੱਕਾਂ ਬਾਰੇ ਜ਼ਰੂਰ ਦਸਿਆ ਜਾਣਾ ਚਾਹੀਦਾ ਹੈ। 

high courthigh court

ਬੈਂਚ, ਜਿਸ ਵਿਚ ਜਸਟਿਸ ਐੱਸ.ਏ. ਬੋਪੰਨਾ ਵੀ ਸ਼ਾਮਲ ਸਨ, ਨੇ 14 ਵਰ੍ਹਿਆਂ ਦੀ ਜਬਰ-ਜਨਾਹ ਪੀੜਤਾ, ਜਿਸ ਨੇ ਕੁਝ ਮੈਡੀਕਲ ਸਲਾਹਾਂ ਦੇ ਆਧਾਰ ’ਤੇ 24 ਹਫ਼ਤਿਆਂ ਦੇ ਭਰੂਣ ਨਾ ਗਿਰਾਉਣ ਦਾ ਫ਼ੈਸਲਾ ਕੀਤਾ ਹੈ, ਵਲੋਂ ਪੇਸ਼ ਵਕੀਲ ਦੀ ਅਪੀਲ ’ਤੇ ਸੁਣਵਾਈ ਕਰਦਿਆਂ ਹਰੇਕ ਸੂਬੇ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ’ਚ ਮੈਡੀਕਲ ਬੋਰਡ ਸਥਾਪਤ ਕਰਨ ਦਾ ਮੁੱਦਾ ਦਾ ਵੱਡਾ ਮੁੱਦਾ ਉਠਾਇਆ ਹੈ। ਅਦਾਲਤ ਨੇ ਇਸ ਸਬੰਧ ਵਿਚ ਕੇਂਦਰ ਤੋਂ ਚਾਰ ਹਫ਼ਤਿਆਂ ’ਚ ਜਵਾਬ ਮੰਗਿਆ ਹੈ।   

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement