
Bihar News: ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਆਪ ਵੀ ਪੀ ਲਿਆ ਜ਼ਹਿਰੀਲਾ ਦੁੱਧ
Bihar News: ਬਿਹਾਰ ਦੇ ਭੋਜਪੁਰ ਦੇ ਆਰਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਤਨੀ ਦੀ ਮੌਤ ਤੋਂ ਦੁਖੀ ਪਤੀ ਨੇ ਮੰਗਲਵਾਰ ਸ਼ਾਮ ਆਪਣੇ ਚਾਰ ਬੱਚਿਆਂ ਨੂੰ ਦੁੱਧ ’ਚ ਜ਼ਹਿਰ ਮਿਲਾ ਕੇ ਦੇ ਦਿਤਾ ਅਤੇ ਬਾਅਦ ਵਿਚ ਆਪ ਵੀ ਜ਼ਹਿਰੀਲਾ ਦੁੱਧ ਪੀ ਲਿਆ। ਇਸ ਦਰਦਨਾਕ ਹਾਦਸੇ ’ਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਬੀਹੀਆ ਥਾਣਾ ਖੇਤਰ ਦੇ ਬੇਲਵਾਨੀਆ ਪਿੰਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦੀ ਪਤਨੀ ਦਾ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਤਣਾਅ ’ਚ ਰਹਿੰਦਾ ਸੀ। ਇਸੇ ਨਿਰਾਸ਼ਾ ’ਚ ਹੀ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੰਭੀਰ ਬੱਚੇ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਖ਼ੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਬੀਹੀਆ ਥਾਣਾ ਖੇਤਰ ਦੇ ਪਿੰਡ ਬੇਲਵਾਨੀਆ ਵਾਸੀ ਅਰਵਿੰਦ ਕੁਮਾਰ ਦੀ 13 ਸਾਲਾ ਬੇਟੀ ਨੰਦਨੀ ਕੁਮਾਰੀ, 5 ਸਾਲਾ ਪੁੱਤਰੀ ਪਲਕ ਕੁਮਾਰੀ ਅਤੇ 7 ਸਾਲਾ ਪੁੱਤਰ ਟੋਨੀ ਕੁਮਾਰ ਸ਼ਾਮਲ ਹਨ। ਅਰਵਿੰਦ ਕੁਮਾਰ ਅਤੇ ਉਸ ਦਾ ਲੜਕਾ ਆਦਰਸ਼ ਕੁਮਾਰ ਗੰਭੀਰ ਹਾਲਤ ਵਿਚ ਆਰਾ ਸ਼ਹਿਰ ਦੇ ਬਾਬੂ ਬਾਜ਼ਾਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
(For more news apart from Bihar Latest News, stay tuned to Rozana Spokesman)