
ਫੈਕਟਰੀਆਂ ਦਾ ਉਤਪਾਦਨ 5 ਫ਼ੀ ਸਦੀ ਵਧਿਆ
ਨਵੀਂ ਦਿੱਲੀ: ਫ਼ਰਵਰੀ ’ਚ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਚ ਗਿਰਾਵਟ ਕਾਰਨ ਪ੍ਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ 4 ਫੀ ਸਦੀ ਦੇ ਔਸਤ ਟੀਚੇ ਤੋਂ ਹੇਠਾਂ ਆ ਗਈ, ਜਦਕਿ ਦੇਸ਼ ਦੇ ਨਿਰਮਾਣ ਖੇਤਰ ਨੇ ਜਨਵਰੀ ’ਚ ਪ੍ਰਮੁੱਖ ਫੈਕਟਰੀ ਉਤਪਾਦਨ ਸੂਚਕ ਅੰਕ ਨੂੰ ਵਧਾ ਕੇ 5 ਫੀ ਸਦੀ ਕਰ ਦਿਤਾ। ਮਹਿੰਗਾਈ ’ਚ ਭਾਰੀ ਗਿਰਾਵਟ ਨਾਲ ਰਿਜ਼ਰਵ ਬੈਂਕ ਵਲੋਂ 9 ਅਪ੍ਰੈਲ ਨੂੰ ਵਿਆਜ ਦਰਾਂ ’ਚ ਇਕ ਹੋਰ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਵਧ ਗਈ ਹੈ।
ਖਪਤਕਾਰ ਮੁੱਲ ਸੂਚਕ ਅੰਕ (ਸੀ.ਪੀ.ਆਈ.) ਅਧਾਰਤ ਪ੍ਰਚੂਨ ਮਹਿੰਗਾਈ ਫ਼ਰਵਰੀ ’ਚ 7 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ 3.61 ਫੀ ਸਦੀ ’ਤੇ ਆ ਗਈ, ਜਿਸ ਦਾ ਮੁੱਖ ਕਾਰਨ ਸਬਜ਼ੀਆਂ, ਆਂਡੇ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀਆਂ ਕੀਮਤਾਂ ’ਚ ਕਮੀ ਹੈ। ਇਹ ਗਿਰਾਵਟ ਆਰ.ਬੀ.ਆਈ. ਨੂੰ ਅਗਲੇ ਮਹੀਨੇ ਵਿਆਜ ਦਰਾਂ ’ਚ ਇਕ ਹੋਰ ਕਟੌਤੀ ਲਈ ਜਗ੍ਹਾ ਪ੍ਰਦਾਨ ਕਰਦੀ ਹੈ। ਜਨਵਰੀ ਦੀ ਮੁੱਖ ਮਹਿੰਗਾਈ ਦਰ 4.26٪ ਸੀ, ਜੋ ਫ਼ਰਵਰੀ 2024 ’ਚ 5.09٪ ਸੀ।
ਸੀ.ਪੀ.ਆਈ. ਨਵੰਬਰ 2024 ਤੋਂ ਆਰ.ਬੀ.ਆਈ. ਦੇ ਆਰਾਮ ਖੇਤਰ ਦੇ ਅੰਦਰ ਰਿਹਾ ਹੈ। ਰਿਜ਼ਰਵ ਬੈਂਕ ਨੇ ਪਿਛਲੇ ਮਹੀਨੇ ਪ੍ਰਚੂਨ ਮਹਿੰਗਾਈ ਦਰ ਨੂੰ 4 ਫੀ ਸਦੀ (+/2 ਫੀ ਸਦੀ ) ’ਤੇ ਰੱਖਣ ਦਾ ਹੁਕਮ ਦਿਤਾ ਸੀ ਪਰ ਮਹਿੰਗਾਈ ਦੀਆਂ ਚਿੰਤਾਵਾਂ ’ਚ ਕਮੀ ਦੇ ਮੱਦੇਨਜ਼ਰ ਪਿਛਲੇ ਮਹੀਨੇ ਥੋੜ੍ਹੀ ਮਿਆਦ ਦੀ ਕਰਜ਼ਾ ਦਰ (ਰੇਪੋ) ’ਚ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਗਈ ਸੀ। ਅਗਲੀ ਦੁਮਾਹੀ ਮੁਦਰਾ ਨੀਤੀ ਦਾ ਐਲਾਨ 9 ਅਪ੍ਰੈਲ ਨੂੰ ਹੋਣਾ ਹੈ।
ਫ਼ਰਵਰੀ ਦੀ ਪ੍ਰਮੁੱਖ ਅਤੇ ਖੁਰਾਕ ਮਹਿੰਗਾਈ ’ਚ ਮਹੱਤਵਪੂਰਣ ਗਿਰਾਵਟ ਦਾ ਕਾਰਨ ਸਬਜ਼ੀਆਂ, ਆਂਡੇ, ਮੀਟ, ਮੱਛੀ, ਦਾਲਾਂ ਅਤੇ ਦੁੱਧ ਦੀਆਂ ਕੀਮਤਾਂ ਘਟਣਾ ਹੈ। ਫ਼ਰਵਰੀ ’ਚ ਸਾਲ-ਦਰ-ਸਾਲ ਸੱਭ ਤੋਂ ਘੱਟ ਮਹਿੰਗਾਈ ਵਾਲੀਆਂ ਪ੍ਰਮੁੱਖ ਚੀਜ਼ਾਂ ’ਚ ਅਦਰਕ (-35.81٪), ਜੀਰਾ (-28.77٪), ਅਤੇ ਟਮਾਟਰ (-28.51٪) ਸ਼ਾਮਲ ਸਨ, ਜਦਕਿ ਸੱਭ ਤੋਂ ਵੱਧ ਮਹਿੰਗਾਈ ਵਾਲੀਆਂ ਚੀਜ਼ਾਂ ਨਾਰੀਅਲ ਤੇਲ (54.48٪), ਨਾਰੀਅਲ (41.61٪), ਸੋਨਾ (35.56٪), ਚਾਂਦੀ (30.89٪) ਅਤੇ ਪਿਆਜ਼ (30.42٪) ਸਨ।
ਇਸ ਤੋਂ ਇਲਾਵਾ ਨੈਸ਼ਨਲ ਸਟੈਟਿਸਟਿਕਸ ਆਫਿਸ (ਐੱਨ.ਐੱਸ.ਓ.) ਦੇ ਅੰਕੜਿਆਂ ਅਨੁਸਾਰ ਉਦਯੋਗਿਕ ਪ੍ਰਦਰਸ਼ਨ ਦਾ ਮਾਪ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) ਜਨਵਰੀ 2025 ’ਚ 5 ਫੀ ਸਦੀ ਵਧਿਆ। ਦਸੰਬਰ 2024 ਦੇ ਉਦਯੋਗਿਕ ਉਤਪਾਦਨ ਦੇ ਅੰਕੜੇ ਨੂੰ 3.2٪ ਤੋਂ ਵਧਾ ਕੇ 3.5٪ ਕਰ ਦਿਤਾ ਗਿਆ ਸੀ। ਜਨਵਰੀ 2024 ’ਚ ਆਈ.ਆਈ.ਪੀ. ’ਚ 4.2 ਫੀ ਸਦੀ ਦਾ ਵਾਧਾ ਹੋਇਆ ਸੀ। ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਜਨਵਰੀ ’ਚ ਆਈ.ਆਈ.ਪੀ. ’ਚ 4.2 ਫੀ ਸਦੀ ਦਾ ਵਾਧਾ ਹੋਇਆ ਹੈ, ਜੋ ਪਿਛਲੇ ਸਾਲ ਦੇ 6 ਫੀ ਸਦੀ ਦੇ ਮੁਕਾਬਲੇ ਘੱਟ ਹੈ। ਜਨਵਰੀ 2025 ’ਚ ਨਿਰਮਾਣ ਖੇਤਰ ਦਾ ਉਤਪਾਦਨ 5.5 ਫੀ ਸਦੀ ਵਧਿਆ, ਜਦਕਿ ਖਣਨ ਉਤਪਾਦਨ ’ਚ ਵਾਧਾ ਘਟ ਕੇ 4.4 ਫੀ ਸਦੀ ਰਹਿ ਗਿਆ।
ਦੋਵੇਂ ਅੰਕੜੇ ਸ਼ੇਅਰ ਬਾਜ਼ਾਰ ਬੰਦ ਹੋਣ ਮਗਰੋਂ ਆਏ ਸਨ। ਅੱਜ ਮੁੰਬਈ ਸਥਿਤ ਸੈਂਸੈਕਸ ’ਚ 72 ਅੰਕਾਂ ਦੀ ਗਿਰਾਵਟ ਆਈ, ਜੋ ਕਿ ਸੂਚਕ ਅੰਕ ’ਚ ਲਗਾਤਾਰ ਚੌਥੇ ਦਿਨ ਦੀ ਗਿਰਾਵਟ ਹੈ। ਅੱਜ ਸੈਂਸੈਕਸ 74,029.76 ’ਤੇ ਬੰਦ ਹੋਇਆ। ਅਮਰੀਕਾ ’ਚ ਵਿਕਾਸ ਦਰ ’ਤੇ ਚਿੰਤਾਵਾਂ ਕਾਰਨ ਆ